Punjab: ਡਿਲੀਵਰੀ ਲਈ ਪੈਸੇ ਕੱਠੇ ਕਰਨ ਲਈ ''ਚਿੱਟਾ'' ਵੇਚਣ ਲੱਗ ਪਈ 7 ਮਹੀਨੇ ਦੀ ਗਰਭਵਤੀ ਔਰਤ!

Wednesday, Jul 09, 2025 - 11:28 AM (IST)

Punjab: ਡਿਲੀਵਰੀ ਲਈ ਪੈਸੇ ਕੱਠੇ ਕਰਨ ਲਈ ''ਚਿੱਟਾ'' ਵੇਚਣ ਲੱਗ ਪਈ 7 ਮਹੀਨੇ ਦੀ ਗਰਭਵਤੀ ਔਰਤ!

ਖੰਨਾ (ਬਿਪਨ): ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਪਤਨੀ ਨੇ ਘਰ ਚਲਾਉਣ ਅਤੇ ਆਪਣੀ ਡਿਲੀਵਰੀ ਲਈ ਪੈਸੇ ਇਕੱਠੇ ਕਰਨ ਲਈ ਨਸ਼ੇ ਦੇ ਧੰਦੇ ਵਿਚ ਕਦਮ ਰੱਖਿਆ। ਖੰਨਾ ਪੁਲਸ ਨੇ ਕਾਰਵਾਈ ਕਰਦਿਆਂ 7 ਮਹੀਨੇ ਦੀ ਗਰਭਵਤੀ ਮਾਹੀ ਰਾਜਪੂਤ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਦੋਵਾਂ ਖ਼ਿਲਾਫ਼ NDPS ਐਕਟ ਅਧੀਨ ਮਾਮਲਾ ਦਰਜ ਕਰਕੇ ਪੁਲਸ ਨੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਵਾਹਨ ਚਾਲਕ ਦੇਣ ਧਿਆਨ! ਜਲੰਧਰ 'ਚ ਲੱਗੇ 80 ਹਾਈ-ਟੈੱਕ ਨਾਕੇ, ਮੌਕੇ 'ਤੇ ਜ਼ਬਤ ਹੋਈਆਂ ਕਈ ਗੱਡੀਆਂ

ਜਾਣਕਾਰੀ ਮੁਤਾਬਕ, ਮਾਹੀ ਰਾਜਪੂਤ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਰਹਿਣ ਵਾਲੀ ਹੈ। ਉਸ ਦਾ ਪਤੀ ਅਰਸ਼ਦੀਪ ਸਿੰਘ ਇਕ ਮਹੀਨੇ ਪਹਿਲਾਂ ਡਕੈਤੀ ਦੀ ਯੋਜਨਾ ਬਣਾਉਂਦੇ ਹੋਏ ਪੁਲਸ ਦੇ ਹੱਥੇ ਚੜ੍ਹ ਗਿਆ ਸੀ ਅਤੇ ਇਸ ਵੇਲੇ ਜੇਲ੍ਹ ਵਿਚ ਹੈ। ਪਤੀ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਮਾਹੀ ਨੇ ਸੁੱਖਾ ਦੇ ਨਾਲ ਮਿਲ ਕੇ ਚਿੱਟਾ ਸਪਲਾਈ ਕਰਨਾ ਸ਼ੁਰੂ ਕੀਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਹੀ ਨੂੰ ਆਪਣੇ ਪਤੀ ਦੀ ਜ਼ਮਾਨਤ ਅਤੇ ਆਪਣੀ ਗਰਭਵਸਥਾ ਦੌਰਾਨ ਡਿਲੀਵਰੀ ਲਈ ਪੈਸਿਆਂ ਦੀ ਜ਼ਰੂਰਤ ਸੀ। ਇਸ ਕਰਕੇ ਉਹ ਸੁੱਖਾ ਨਾਲ ਮਿਲ ਕੇ ਨਸ਼ੇ ਦੀ ਸਪਲਾਈ ਕਰ ਰਹੀ ਸੀ।

ਇਹ ਖ਼ਬਰ ਵੀ ਪੜ੍ਹੋ - 50 ਰੁਪਏ ਬਦਲੇ ਮਿਲੇ 21,00,000 ਰੁਪਏ! ਰਾਤੋ-ਰਾਤ ਚਮਕ ਗਈ ਪੰਜਾਬੀ ਮੁੰਡੇ ਦੀ ਕਿਸਮਤ

ਡੀ.ਐੱਸ.ਪੀ. ਅੰਮ੍ਰਿਤਪਾਲ ਸਿੰਘ ਮੁਤਾਬਕ ਥਾਣਾ ਸਿਟੀ ਖੰਨਾ ਦੇ ਏ.ਐੱਸ.ਆਈ. ਪ੍ਰਗਟ ਸਿੰਘ ਪੁਲਿਸ ਪਾਰਟੀ ਸਮੇਤ ਮੁੱਖ ਗੇਟ ਨੇੜੇ ਨਾਕਾਬੰਦੀ ਉਪਰ ਮੌਜੂਦ ਸਨ। ਇਸ ਦੌਰਾਨ ਇਕ ਮੋਟਰਸਾਈਕਲ ਆਉਂਦਾ ਦੇਖਿਆ। ਪੁਲਸ ਨੂੰ ਵੇਖ ਕੇ ਮੋਟਰਸਾਇਕਲ ਸਵਾਰ ਸੁਖਵਿੰਦਰ ਸਿੰਘ ਨੇ ਮੁੜਨ ਦੀ ਕੋਸ਼ਿਸ਼ ਕੀਤੀ ਪਰ ਟ੍ਰੈਫਿਕ ਕਾਰਨ ਰੁਕ ਗਿਆ। ਉਸ ਨੇ ਜੇਬ ਵਿਚੋਂ ਇਕ ਪਾਰਦਰਸ਼ੀ ਲਿਫਾਫਾ ਕੱਢ ਕੇ ਪਿੱਛੇ ਬੈਠੀ ਔਰਤ ਮਾਹੀ ਨੂੰ ਦੇ ਦਿੱਤਾ ਮਾਹੀ ਨੇ ਘਬਰਾ ਕੇ ਉਹ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਸੁੱਟੇ ਲਿਫਾਫੇ ਦੀ ਜਾਂਚ ਕਰਨ ’ਤੇ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਪਤਾ ਲਗਾ ਰਹੀ ਹੈ ਕਿ ਇਸ ਨੈੱਟਵਰਕ ਦੇ ਹੋਰ ਕਿਹੜੇ ਲੋਕ ਸ਼ਾਮਲ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News