ਵੈਕਟਰ-ਬੌਰਨ ਬਿਮਾਰੀਆਂ ਨੂੰ ਲੈ ਕੇ ਪੰਜਾਬ ''ਚ ਐਡਵਾਈਜ਼ਰੀ ਜਾਰੀ, ਨਜ਼ਰ ਆਉਣ ਇਹ ਲੱਛਣ ਤੋਂ ਸਾਵਧਾਨ
Friday, Jul 04, 2025 - 11:14 AM (IST)

ਲੁਧਿਆਣਾ (ਸੁਧੀਰ) : ਮਾਨਸੂਨ ਸੀਜ਼ਨ ਦੀ ਸ਼ੁਰੂਆਤ ਦੇ ਨਾਲ, ਸਿਹਤ ਵਿਭਾਗ ਨੇ ਆਮ ਜਨਤਾ ਲਈ ਪਾਣੀ ਤੋਂ ਹੋਣ ਵਾਲੀਆਂ, ਭੋਜਨ ਤੋਂ ਹੋਣ ਵਾਲੀਆਂ ਅਤੇ ਵੈਕਟਰ-ਬੌਰਨ ਬਿਮਾਰੀਆਂ ’ਚ ਸੰਭਾਵਿਤ ਵਾਧੇ ਤੋਂ ਬਚਾਅ ਲਈ ਇਕ ਮਹੱਤਵਪੂਰਨ ਐਡਵਾਈਜ਼ਰੀ ਜਾਰੀ ਕੀਤੀ ਹੈ। ਸਿਵਲ ਸਰਜਨ, ਲੁਧਿਆਣਾ ਡਾ. ਰਮਨਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਾਜ਼ੁਕ ਸੀਜ਼ਨ ਦੌਰਾਨ ਡਾਇਰੀਆ, ਟਾਈਫਾਈਡ, ਪੀਲੀਆ, ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਣ ਲਈ ਸਫਾਈ ਅਤੇ ਰੋਕਥਾਮ ਉਪਾਅ ਅਪਣਾਉਣ।
ਡਾ. ਰਮਨਦੀਪ ਕੌਰ ਨੇ ਸਿਰਫ ਤਾਜ਼ਾ ਘਰ ਦਾ ਬਣਿਆ ਭੋਜਨ ਖਾਣ ’ਤੇ ਜ਼ੋਰ ਦਿੱਤਾ, ਖਾਸ ਕਰ ਕੇ ਮੀਟ, ਮੱਛੀ ਅਤੇ ਆਂਡੇ ਚੰਗੀ ਤਰ੍ਹਾਂ ਪਕਾਏ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਸੜਕ ਕਿਨਾਰੇ ਵੇਚਣ ਵਾਲਿਆਂ ਤੋਂ ਖਾਣਾ ਖਾਣ ਤੋਂ ਪਰਹੇਜ਼ ਕਰੋ, ਕਿਉਂਕਿ ਅਜਿਹਾ ਭੋਜਨ ਅਕਸਰ ਗੰਦਗੀ ਦੇ ਸੰਪਰਕ ’ਚ ਆਉਂਦਾ ਹੈ।
ਇਹ ਵੀ ਪੜ੍ਹੋ : ਪਾਵਰਕਾਮ ਨੇ ਵੱਡੇ ਪੱਧਰ "ਤੇ ਸ਼ੁਰੂ ਕੀਤੀ ਕਾਰਵਾਈ, ਇਨ੍ਹਾਂ ਕੁਨੈਕਸ਼ਨਾਂ ਵਾਲਿਆਂ ਦੀ ਆਈ ਸ਼ਾਮਤ
ਫਲਾਂ ਅਤੇ ਸਬਜ਼ੀਆਂ ਨੂੰ ਵਰਤੋਂ ਤੋਂ ਪਹਿਲਾਂ ਨਮਕ ਵਾਲੇ ਪਾਣੀ ਜਾਂ ਸਿਰਕੇ ਦੇ ਘੋਲ ’ਚ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਫਲਾਂ ਨੂੰ ਜਿੰਨਾ ਸੰਭਵ ਹੋ ਸਕੇ ਛਿੱਲ ਕੇ ਖਾਣਾ ਚਾਹੀਦਾ ਹੈ। ਸੁਰੱਖਿਅਤ ਪੀਣ ਵਾਲੇ ਪਾਣੀ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੀਣ ਅਤੇ ਖਾਣਾ ਪਕਾਉਣ ਲਈ ਫਿਲਟਰ ਕੀਤੇ, ਉਬਲੇ ਹੋਏ ਜਾਂ ਸਾਫ ਪਾਣੀ ਦੀ ਵਰਤੋਂ ਕਰੋ। ਜਨਤਾ ਨੂੰ ਬੈਕਟੀਰੀਆ ਦੇ ਵਾਧੇ ਨੂੰ ਰੋਕਣ ਲਈ ਭੋਜਨ ਨੂੰ ਸਹੀ ਢੰਗ ਨਾਲ ਸਟੋਰ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਪਕਾਏ ਹੋਏ ਭੋਜਨ ਨੂੰ ਕਮਰੇ ਦੇ ਤਾਪਮਾਨ ’ਤੇ 2 ਘੰਟਿਆਂ ਤੋਂ ਵੱਧ ਨਹੀਂ ਛੱਡਣਾ ਚਾਹੀਦਾ। ਬਰਤਨ ਅਤੇ ਰਸੋਈ ਨੂੰ ਸਾਫ਼ ਰੱਖਣਾ ਚਾਹੀਦਾ ਹੈ ਅਤੇ ਸੁੱਕੇ ਭੋਜਨ ਨੂੰ ਹਵਾ ਬੰਦ ਡੱਬਿਆਂ ’ਚ ਸਟੋਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਬਾਹਰੀ ਸਰੋਤਾਂ ਤੋਂ ਪੱਤੇਦਾਰ ਸਬਜ਼ੀਆਂ, ਕੱਚੇ ਸਲਾਦ ਅਤੇ ਚਟਣੀਆਂ ਦਾ ਸੇਵਨ ਕਰਨ ਤੋਂ ਬਚਣ ਲਈ ਕਿਹਾ। ਡਾ. ਕੌਰ ਨੇ ਚਿਤਾਵਨੀ ਦਿੱਤੀ ਕਿ ਸਮੁੰਦਰੀ ਭੋਜਨ ਅਤੇ ਦੁੱਧ ਦੇ ਉਤਪਾਦ ਜੋ ਸਹੀ ਢੰਗ ਨਾਲ ਸਟੋਰ ਨਹੀਂ ਕੀਤੇ ਜਾਂਦੇ, ਇਸ ਸੀਜ਼ਨ ਦੌਰਾਨ ਖਤਰਨਾਕ ਹੋ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਬੇਹੱਦ ਜ਼ਰੂਰੀ ਖ਼ਬਰ, 5 ਜੁਲਾਈ ਤੱਕ ਦਿੱਤਾ ਗਿਆ ਆਖਰੀ ਮੌਕਾ
ਡੇਂਗੂ ਅਤੇ ਮਲੇਰੀਆ ਵਰਗੀਆਂ ਵੈਕਟਰ-ਬੌਰਨ ਬਿਮਾਰੀਆਂ ’ਚ ਵਾਧੇ ਦੇ ਮੱਦੇਨਜ਼ਰ ਜਨਤਾ ਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਖੜ੍ਹੇ ਪਾਣੀ ਨੂੰ ਖਤਮ ਕਰਨ ਲਈ ਕਿਹਾ ਗਿਆ ਹੈ। ਮੱਛਰਾਂ ਦੇ ਪ੍ਰਜਨਣ ਦੇ ਆਮ ਸਥਾਨਾਂ ’ਚ ਟਾਇਰ, ਫੁੱਲਾਂ ਦੇ ਗਮਲੇ, ਨਾਰੀਅਲ ਦੇ ਛਿਲਕੇ, ਟੁੱਟੇ ਹੋਏ ਡੱਬੇ ਅਤੇ ਖੁੱਲ੍ਹੇ ਪਾਣੀ ਦੇ ਟੈਂਕ ਸ਼ਾਮਲ ਹਨ। ਸਿਵਲ ਸਰਜਨ ਨੇ ਬੁਖਾਰ, ਉਲਟੀਆਂ, ਦਸਤ, ਧੱਫੜ, ਜਾਂ ਅੱਖਾਂ ਜਾਂ ਚਮੜੀ ਦੇ ਪੀਲੇ ਹੋਣ ਦੀ ਸਥਿਤੀ ਵਿਚ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ : ਪਾਵਰਕਾਮ ਦਾ ਹੈਰਾਨੀਜਨਕ ਕਾਰਨਾਮਾ ! 4000 ਕਿਲੋਵਾਟ ਵਾਲੇ ਕੁਨੈਕਸ਼ਨ 'ਚ ਹੋ ਗਿਆ ਵੱਡਾ ਕਾਂਡ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e