10ਵੀਂ ਦੀ ਵਿਦਿਆਰਥਣ ਕੋਲੋਂ ਫ਼ੋਨ ਖੋਹ ਕੇ ਫਰਾਰ ਹੋਇਆ ਝਪਟਮਾਰ, ਕੁੜੀ ਦੇ ਪਿਓ ਨੇ ਫੜ ਕੇ ਕੀਤਾ ਪੁਲਸ ਹਵਾਲੇ
Tuesday, Dec 26, 2023 - 01:31 AM (IST)
ਚੰਡੀਗੜ੍ਹ (ਸੁਸ਼ੀਲ) : ਬਾਜ਼ਾਰ ਵਿਚ ਜਾ ਰਹੀ 10ਵੀਂ ਜਮਾਤ ਦੀ ਵਿਦਿਆਰਥਣ ਤੋਂ ਇਕ ਝਪਟਮਾਰ ਫ਼ੋਨ ਖੋਹ ਕੇ ਫ਼ਰਾਰ ਹੋ ਗਿਆ। ਪਿੱਛੇ ਆ ਰਹੇ ਪਿਤਾ ਨੇ ਕੁਝ ਦੂਰ ਜਾ ਕੇ ਝਪਟਮਾਰ ਨੂੰ ਫੜ ਕੇ ਮਨੀਮਾਜਰਾ ਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਦੀ ਪਛਾਣ ਨਿਊ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਫੈਜ਼ਲ ਵਜੋਂ ਹੋਈ ਹੈ। ਤ੍ਰਿਲੋਕ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਮਨੀਮਾਜਰਾ ਪੁਲਸ ਨੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ।
ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ
ਵਿਦਿਆਰਥਣ ਹਿਮਾਨੀ ਪਿਤਾ ਤ੍ਰਿਲੋਕ ਸਿੰਘ ਨਾਲ ਸਾਮਾਨ ਖਰੀਦਣ ਲਈ ਬਾਜ਼ਾਰ ਜਾ ਰਹੀ ਸੀ। ਫੌਜੀ ਢਾਬੇ ਨੇੜੇ ਇਕ ਨੌਜਵਾਨ ਆਇਆ ਅਤੇ ਹਿਮਾਨੀ ਦੇ ਹੱਥੋਂ ਫੋਨ ਖੋਹ ਕੇ ਭੱਜਣ ਲੱਗਾ। ਪਿਤਾ ਤ੍ਰਿਲੋਕ ਨੇ ਮੋਬਾਇਲ ਫੋਨ ਖੋਹ ਕੇ ਭੱਜੇ ਝਪਟਮਾਰ ਨੂੰ ਦੇਖ ਲਿਆ ਅਤੇ ਪਿੱਛਾ ਕਰ ਕੇ ਕੁਝ ਦੂਰੀ ’ਤੇ ਹੀ ਉਸ ਨੂੰ ਫੜ ਲਿਆ। ਪੁਲਸ ਨੇ ਮੁਲਜ਼ਮ ਕੋਲੋਂ ਫ਼ੋਨ ਬਰਾਮਦ ਕਰ ਕੇ ਵਿਦਿਆਰਥਣ ਨੂੰ ਸੌਂਪ ਦਿੱਤਾ। ਮਨੀਮਾਜਰਾ ਥਾਣਾ ਪੁਲਸ ਨੇ ਦੱਸਿਆ ਕਿ ਮੁਲਜ਼ਮ ਫੈਜ਼ਲ ਨਸ਼ੇ ਦਾ ਆਦੀ ਹੈ।
ਇਹ ਵੀ ਪੜ੍ਹੋ- ਇਕ ਵਾਰ ਫਿਰ ਮਨੁੱਖਤਾ ਹੋਈ ਸ਼ਰਮਸਾਰ, 6 ਸਾਲਾ ਬੱਚੀ ਹੋਈ ਜਬਰ-ਜ਼ਿਨਾਹ ਦਾ ਸ਼ਿਕਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8