ਅਵਾਰਾ ਕੁੱਤਿਆਂ ਨੋਚੀ ਬਜ਼ੁਰਗ ਔਰਤ

09/19/2019 1:25:42 AM

ਦੇਵੀਗਡ਼੍ਹ, (ਜ. ਬ.)- ਪਿੰਡ ਅਲੀਪੁਰ ਵਜ਼ੀਰ ਸਾਹਿਬ ਵਿਚ ਚਡ਼੍ਹਦੀ ਸਵੇਰ ਹੀ ਅਵਾਰਾ ਕੁੱਤਿਆਂ ਨੇ ਉਦੋਂ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਜਦੋਂ ਇਕ ਬੇਸਹਾਰਾ ਬਜ਼ੁਰਗ ਔਰਤ ’ਤੇ ਹਮਲਾ ਕਰ ਦਿੱਤਾ। ਉਸ ਦਾ ਸਿਰ ਨੋਚ-ਨੋਚ ਕੇ ਖਾ ਗਏ। ਜਾਣਕਾਰੀ ਅਨੁਸਾਰ ਬੇਸਹਾਰਾ ਔਰਤ ਜਸਵੰਤ ਕੌਰ ਇਕੱਲੀ ਹੀ ਪਿੰਡ ਵਿਚ ਸਕੂਲ ਨੇਡ਼ੇ ਰਹਿੰਦੀ ਸੀ। ਉਸ ਦੀ ਮਾਨਸਿਕ ਹਾਲਤ ਵੀ ਕਈ ਵਾਰ ਖਰਾਬ ਹੋ ਜਾਂਦੀ ਸੀ। ਕੋਈ ਘਰ ਨਾ ਹੋਣ ਕਾਰਣ ਉਹ ਸਕੂਲ ਜਾਂ ਹੋਰ ਥਾਂ ’ਤੇ ਹੀ ਆਪਣਾ ਸਮਾਂ ਕੱਟ ਰਹੀ ਸੀ। ਅੱਜ ਉਸ ’ਤੇ ਸਵੇਰੇ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਅਤੇ ਡਿੱਗਣ ਕਾਰਣ ਕੁੱਤਿਆਂ ਨੇ ਉਸ ਦੇ ਸਿਰ ਨੂੰ ਕਈ ਥਾਵਾਂ ਤੋਂ ਨੋਚ ਦਿੱਤਾ। ਲੋਕਾਂ ਵੱਲੋਂ ਰੌਲਾ ਪਾਉਣ ’ਤੇ ਕੁੱਤੇ ਉਥੋਂ ਭੱਜ ਗਏ। ਔਰਤ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਪਰ ਕੁੱਤਿਆਂ ਵੱਲੋਂ ਔਰਤ ਨੂੰ ਬੁਰੀ ਤਰ੍ਹਾਂ ਨੋਚਣ ਕਾਰਣ ਲੋਕਾਂ ਵਿਚ ਸਹਿਮ ਪੈਦਾ ਹੋ ਗਿਆ ਹੈ। ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡ ਵਿਚ ਹੱਡਾਰੋਡ਼ੀ ਅਤੇ ਹੋਰ ਥਾਵਾਂ ’ਤੇ ਕੁੱਤਿਆਂ ਦੀ ਵਧ ਰਹੀ ਗਿਣਤੀ ’ਤੇ ਕੰਟਰੋਲ ਕਰਨ ਲਈ ਨਸਬੰਦੀ ਕੀਤੀ ਜਾਵੇ।


Bharat Thapa

Content Editor

Related News