ਸੂਰ ਦੀ ਕਿਡਨੀ ਲਗਾ ਕੇ ਬਚਾਈ ਔਰਤ ਦੀ ਜਾਨ
Thursday, Apr 25, 2024 - 05:37 PM (IST)
ਨਿਊਯਾਰਕ(ਏ. ਐੱਨ.ਆਈ.) : ਡਾਕਟਰਾਂ ਨੇ ਨਿਊਜਰਸੀ ਦੀ ਇਕ ਮਰ ਰਹੀ ਔਰਤ ਦੇ ਸਰੀਰ ਵਿਚ ਇਕ ਸੂਰ ਦੀ ਕਿਡਨੀ ਲਗਾ ਕੇ ਉਸ ਦੀ ਜਾਨ ਬਚਾਈ ਹੈ। ਲੀਜ਼ਾ ਪਿਸਾਨੋ ਦਾ ਦਿਲ ਅਤੇ ਗੁਰਦੇ ਫੇਲ ਹੋ ਗਏ ਸਨ ਅਤੇ ਉਹ ਇੰਨੀ ਬੀਮਾਰ ਹੋ ਗਈ ਸੀ ਕਿ ਰਵਾਇਤੀ ਅੰਗ ਟ੍ਰਾਂਸਪਲਾਂਟ ਸੰਭਵ ਨਹੀਂ ਸੀ। ‘ਐੱਨ.ਵਾਈ.ਯੂ. ਲੈਂਗੋਨ ਹੈਲਥ ਮੈਡੀਕਲ ਇੰਸਟੀਚਿਊਟ ਦੇ ਡਾਕਟਰਾਂ ਨੇ ਇਕ ਅਨੋਖਾ ਤਰੀਕਾ ਲੱਭਿਆ, ਜਿਸ ਵਿਚ ਔਰਤ ਦੇ ਦਿਲ ਦੀ ਧੜਕਣ ਨੂੰ ਬਣਾਈ ਰੱਖਣ ਲਈ ਇਕ ਮਕੈਨੀਕਲ ਪੰਪ ਲਗਾਇਆ ਗਿਆ ਅਤੇ ਕੁਝ ਦਿਨਾਂ ਬਾਅਦ ਸੂਰ ਦੀ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ।
ਇਹ ਵੀ ਪੜ੍ਹੋ-ਗੁਰਦਾਸਪੁਰ ਦੇ ਲੋਕਾਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਮਾਨ, ਕਿਹਾ- 'ਪਾਰਲੀਮੈਂਟ ਦੇ ਸਾਰੇ ਪਾਸਵਰਡ ਕਲਸੀ ਨੂੰ ਦੱਸਾਂਗਾ'
ਐੱਨ.ਵਾਈ.ਯੂ. ਦੀ ਟੀਮ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਪਿਸਾਨੋ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਉਹ ਦੂਜੀ ਔਰਤ ਹੈ, ਜਿਸ ਦੇ ਸਰੀਰ ਵਿਚ ਸੂਰ ਦਾ ਕਿਡਨੀ ਲਗਾਈ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਲਾਸਟ ਨਾਲ ਕੰਬ ਗਿਆ ਪੂਰਾ ਸ਼ਹਿਰ, ਜਾਂਚ 'ਚ ਜੁਟੀ ਪੁਲਸ (ਵੀਡੀਓ)
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8