ਦਿਨ-ਦਿਹਾੜੇ ਲੁਟੇਰਿਆਂ ਦੀ ਵਾਰਦਾਤ, ਮਹਿਲਾ ਬਜ਼ੁਰਗ ਦੀਆਂ ਵਾਲੀਆਂ ਲੁੱਟ ਕੇ ਹੋਏ ਫ਼ਰਾਰ
Saturday, Apr 06, 2024 - 06:09 PM (IST)

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)-ਦੀਨਾਨਗਰ ਵਿਖੇ ਦਿਨ-ਦਿਹਾੜੇ ਇਕ ਮਹਿਲਾ ਬਜ਼ੁਰਗ ਪੈਦਲ ਜਾ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰਾਂ ਵੱਲੋਂ ਕਾਰ ਸੇਵਾ ਚੱਲ ਰਹੇ ਗੁਰਦੁਆਰਾ ਸਾਹਿਬ ਜਾਣ ਦਾ ਰਸਤਾ ਪੁੱਛਣ ਦੇ ਬਹਾਨੇ ਉਸ ਨੂੰ ਗੱਲਾਂ ਵਿਚ ਪਾਕੇ ਕੰਨਾਂ ਦੀਆਂ ਵਾਲੀਆਂ ਝਪਟ ਮਾਰ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾ ਸੁਰਜੀਤ ਕੌਰ ਵਾਸੀ ਬੇਰੀਆਂ ਮਹੁੱਲਾ ਦੀਨਾਨਗਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਆਪਣੀ ਪੈਨਸ਼ਨ ਲੈਣ ਕੇ ਇਕ ਕਰਿਆਨੇ ਵਾਲੇ ਦੇ ਪੈਸੇ ਦੇਣ ਉਪਰੰਤ ਆਪਣੇ ਘਰ ਵਾਪਸ ਜਾ ਰਹੀ ਸੀ, ਜਦ ਇਕ ਨਿੱਜੀ ਹਸਪਤਾਲ ਨੇੜੇ ਪਹੁੰਚੀ ਤਾਂ ਇਕ ਪੈਦਲ ਆ ਰਹੇ ਨੌਜਵਾਨ ਮੈਨੂੰ ਪੁੱਛਿਆ ਦੀਨਾਨਗਰ ਦੇ ਜਿਥੇ ਕਾਰ ਸੇਵਾ ਚੱਲ ਰਹੀ ਹੈ ਉਸ ਗੁਰਦੁਆਰਾ ਸਾਹਿਬ ਨੂੰ ਜਾਣ ਦਾ ਰਸਤਾ ਪੁੱਛਿਆ ਅਤੇ ਮੈਂ ਉਸ ਨਾਲ ਗੱਲਬਾਤ ਕਰ ਰਹੀ ਸੀ ਤਾਂ ਉਸ ਵੱਲੋਂ ਅਚਾਨਕ ਮੇਰੇ ਕੰਨਾਂ ਦੀਆਂ ਵਾਲੀਆਂ ਨੂੰ ਝਪਟ ਮਾਰ ਲਈਆਂ। ਜਿਸ ਤੋਂ ਬਾਅਦ ਦੋਵੇਂ ਨੌਜਵਾਨ ਫਰਾਰ ਹੋ ਗਏ ।ਬਜ਼ੁਰਗ ਮਹਿਲਾ ਵੱਲੋਂ ਦੀਨਾਨਗਰ ਪੁਲਸ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤਿਹਰੇ ਕਤਲ ਕਾਂਡ: ਤਿੰਨਾਂ ਜੀਆਂ ਦੇ ਇਕੱਠੇ ਬਲੇ ਸਿਵੇ, ਭੁੱਬਾਂ ਮਾਰ- ਮਾਰ ਰੋਇਆ ਸਾਰਾ ਪਿੰਡ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8