ਮਿਆਂਮਾਰ ''ਚ ਸੜਕ ਹਾਦਸੇ ''ਚ ਇਕ ਔਰਤ ਦੀ ਮੌਤ, 27 ਜ਼ਖ਼ਮੀ
Friday, Mar 29, 2024 - 12:50 PM (IST)

ਯੰਗੂਨ (ਵਾਰਤਾ)- ਮੱਧ ਮਿਆਂਮਾਰ ਦੇ ਮਾਂਡਲੇ ਖੇਤਰ ਵਿਚ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ। ਸਥਾਨਕ ਬਚਾਅ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਹਾਦਸਾ ਮੇਕਤਿਲਾ ਕਸਬੇ 'ਚ ਸਥਾਨਕ ਸਮੇਂ ਮੁਤਾਬਕ ਸਵੇਰੇ 4:20 ਵਜੇ ਵਾਪਰਿਆ।
ਇਹ ਵੀ ਪੜ੍ਹੋ: ਕੈਨੇਡਾ 'ਚ 'ਰੇਨ ਟੈਕਸ' ਦੇ ਐਲਾਨ ਮਗਰੋਂ ਲੋਕਾਂ 'ਚ ਗੁੱਸਾ, ਵਧੇਗਾ ਵਿੱਤੀ ਬੋਝ
ਹਾਦਸੇ ਦੇ ਸਮੇਂ ਪਹਿਲਾਂ ਕਾਰ ਇੱਕ ਸਾਈਕਲ ਨਾਲ ਟਕਰਾਈ ਅਤੇ ਫਿਰ ਕੱਪੜਾ ਫੈਕਟਰੀ ਦੇ ਮਜ਼ਦੂਰਾਂ ਨੂੰ ਲਿਜਾ ਰਹੇ ਇੱਕ ਹੋਰ ਵਾਹਨ ਨਾਲ ਟਕਰਾ ਗਈ। ਚੀਨ ਦੀ ਇਕ ਨਿਊਜ਼ ਏਜੰਸੀ ਨੂੰ ਦੱਸਿਆ, "ਸਾਈਕਲ ਸਵਾਰ ਮਹਿਲਾ ਦੀ ਮੌਤ ਹੋ ਗਈ ਅਤੇ ਦੋਵਾਂ ਵਾਹਨਾਂ ਦੇ ਕੁੱਲ 27 ਲੋਕ ਜ਼ਖਮੀ ਹੋ ਗਈ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8