ਹਨੀ ਟ੍ਰੈਪ ਵਾਲੇ ਗਿਰੋਹ ਦਾ ਪਰਦਾਫਾਸ਼, ਔਰਤ ਸਣੇ ਦੋ ਵਿਅਕਤੀ ਕਾਬੂ

Thursday, Apr 11, 2024 - 12:07 PM (IST)

ਹਨੀ ਟ੍ਰੈਪ ਵਾਲੇ ਗਿਰੋਹ ਦਾ ਪਰਦਾਫਾਸ਼, ਔਰਤ ਸਣੇ ਦੋ ਵਿਅਕਤੀ ਕਾਬੂ

ਅੰਮ੍ਰਿਤਸਰ (ਸੰਜੀਵ)-ਹਨੀ ਟਰੈਪ ਲਗਾ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਇਸ ਗਿਰੋਹ ਦੇ ਲੋੜੀਂਦੇ ਮੈਂਬਰ ਜੁਗਰਾਜ ਸਿੰਘ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪੁਲਸ ਨੇ ਇਸ ਗਿਰੋਹ ਦੇ ਦੋ ਮੈਂਬਰ ਤਾਜਪ੍ਰੀਤ ਕੌਰ ਅਤੇ ਰਸ਼ਪਾਲ ਸਿੰਘ ਰਿਸ਼ੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਸੀ। ਉਕਤ ਗਿਰੋਹ ਦੇ ਮੈਂਬਰਾਂ ਨੇ ਮਿਲ ਕੇ ਗੁਰਜੰਟ ਸਿੰਘ ਦੀ ਸੋਸ਼ਲ ਸਾਈਟ ਇੰਸਟਾਗ੍ਰਾਮ ’ਤੇ ਤਾਜਪ੍ਰੀਤ ਕੌਰ ਨਾਲ ਸੰਪਰਕ ਕਰਵਾਇਆ ਅਤੇ ਫਰੈਂਡ ਰਿਕਵੈਸਟ ਭੇਜੀ। ਇਸ ਤੋਂ ਬਾਅਦ ਗੁਰਜੰਟ ਸਿੰਘ ਨੂੰ ਮਿਲਣ ਲਈ ਬੁਲਾਇਆ ਗਿਆ, ਜਿੱਥੇ ਤਾਜਪ੍ਰੀਤ ਕੌਰ ਨੇ ਉਸ ਨੂੰ ਸਰਟੀਫਿਕੇਟ ਲੈਣ ਲਈ ਆਪਣੇ ਨਾਲ ਜਾਣ ਲਈ ਕਿਹਾ ਤਾਂ ਜਦੋਂ ਉਹ ਉਸ ਦੇ ਨਾਲ ਮੋਟਰਸਾਈਕਲ ’ਤੇ ਗਿਆ ਤਾਂ ਤਾਜਪ੍ਰੀਤ ਕੌਰ ਸੈਂਟਰ ਦੇ ਅੰਦਰ ਚਲੀ ਗਈ ਅਤੇ ਉੱਥੇ ਖੜ੍ਹੇ ਮੁੰਡਿਆਂ ਨੇ ਗੁਰਜੰਟ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਨਾਲ ਉਸ ਨੂੰ ਮਾਰਨ ਦੀ ਨੀਅਤ ਨਾਲ ਉਸ ਨੂੰ ਵੀ ਗੋਲੀ ਮਾਰੀ ਅਤੇ ਉਸ ਦਾ ਬੁਲੇਟ, ਮੋਟਰਸਾਈਕਲ, ਮੋਬਾਈਲ ਫੋਨ ਅਤੇ 8 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠੇ ਵਿਅਕਤੀ ਦੀ ਨਸ਼ਾ ਕਰਦੇ ਵੀਡੀਓ ਵਾਇਰਲ, ਅਕਾਲ ਤਖ਼ਤ ਵਲੋਂ ਸਖ਼ਤ ਨੋਟਿਸ

ਇਸ ਤੋਂ ਬਾਅਦ ਪੁਲਸ ਨੇ ਤਾਜਪ੍ਰੀਤ ਕੌਰ ਅਤੇ ਰਾਜਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਅਤੇ ਖੁਲਾਸਾ ਹੋਇਆ ਕਿ ਇਹ ਗਿਰੋਹ ਹਨੀ ਟ੍ਰੈਪ ਲਗਾ ਕੇ ਲੁੱਟਾਂ-ਖੋਹਾਂ ਨੂੰ ਅੰਜਾਮ ਦੇ ਰਿਹਾ ਸੀ। ਇਹ ਖੁਲਾਸਾ ਏ. ਡੀ. ਸੀ. ਪੀ. ਡਾ.ਦਰਪਨ ਆਹਲੂਵਾਲੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਤਾਜਪ੍ਰੀਤ ਕੌਰ ਨੇ ਜੇਲ੍ਹ ਵਿਚ ਬੰਦ ਆਪਣੇ ਸਾਥੀ ਰਸ਼ਪਾਲ ਸਿੰਘ ਰਿਸ਼ੀ ਨਾਲ ਮਿਲ ਕੇ ਸਾਰੀ ਯੋਜਨਾ ਬਣਾਈ ਸੀ। ਰਸ਼ਪਾਲ ਸਿੰਘ ਦੇ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤਿਹਰੇ ਕਤਲ ਕਾਂਡ:  ਤਿੰਨਾਂ ਜੀਆਂ ਦੇ ਇਕੱਠੇ ਬਲੇ ਸਿਵੇ, ਭੁੱਬਾਂ ਮਾਰ- ਮਾਰ ਰੋਇਆ ਸਾਰਾ ਪਿੰਡ (ਵੀਡੀਓ)

ਕਿਹੜਾ ਮਾਮਲਾ, ਕਿਸ ਸਾਲ ਹੋਇਆ ਦਰਜ

- 2021 ਵਿਚ ਲੁੱਟ ਦਾ ਮਾਮਲਾ, ਥਾਣਾ ਬਟਾਲਾ।

- 2022 ਵਿਚ ਲੁੱਟ ਦਾ ਮਾਮਲਾ, ਥਾਣਾ ਸਦਰ ਤਰਨਤਾਰਨ।

- 2022 ਵਿਚ ਲੁੱਟ ਅਤੇ ਆਰਮਜ਼ ਐਕਟ ਦਾ ਮਾਮਲਾ ਥਾਣਾ ਝਬਾਲ।

- 2022 ਵਿਚ ਕਤਲ ਦੀ ਕੋਸ਼ਿਸ਼ ਦਾ ਮਾਮਲਾ, ਥਾਣਾ ਸਦਰ ਤਰਨਤਾਰਨ।

- 2022 ਵਿਚ ਐੱਨ. ਡੀ. ਪੀ. ਐੱਸ. ਐਕਟ ਦਾ ਮਾਮਲਾ, ਥਾਣਾ ਸਦਰ ਤਰਨਤਾਰਨ।

- 2022 ਵਿਚ ਲੁੱਟ ਦਾ ਮਾਮਲਾ, ਥਾਣਾ ਸਦਰ।

- 2022 ਵਿਚ ਐੱਨ. ਡੀ. ਪੀ. ਐੱਸ. ਅਤੇ ਪ੍ਰਿਜਨ ਐਕਟ ਦਾ ਮਾਮਲਾ ਦਰਜ ਹੈ।

ਇਹ ਵੀ ਪੜ੍ਹੋ-  ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ

ਏ. ਡੀ. ਸੀ. ਪੀ. ਡਾ. ਦਰੁਪਣ ਆਹਲੂਵਾਲੀਆ ਨੇ ਦੱਸਿਆ ਕਿ ਮੁਲਜ਼ਮਾਂ ਪਾਸੋਂ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਇਨ੍ਹਾਂ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਦਾ ਵੀ ਖੁਲਾਸਾ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News