ਜਦੋਂ ਇਕ ਔਰਤ ਨੇ ''ਗ਼ਲਤੀ'' ਨਾਲ ਜਿੱਤ ਲਿਆ 1 ਮਿਲੀਅਨ ਡਾਲਰ ਦਾ ''ਜੈਕਪਾਟ''

Sunday, Apr 07, 2024 - 05:14 AM (IST)

ਜਦੋਂ ਇਕ ਔਰਤ ਨੇ ''ਗ਼ਲਤੀ'' ਨਾਲ ਜਿੱਤ ਲਿਆ 1 ਮਿਲੀਅਨ ਡਾਲਰ ਦਾ ''ਜੈਕਪਾਟ''

ਵਾਸ਼ਿੰਗਟਨ (ਰਾਜ ਗੋਗਨਾ)- ਜ਼ਿੰਦਗੀ 'ਚ ਲੋਕ ਕਈ ਤਰ੍ਹਾਂ ਦੀਆਂ ਗ਼ਲਤੀਆਂ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਵੱਡੇ-ਵੱਡੇ ਨੁਕਸਾਨ ਉਠਾਉਣੇ ਪੈਂਦੇ ਹਨ, ਤੇ ਕਈ ਵਾਰ ਉਨ੍ਹਾਂ ਦੀਆਂ ਗ਼ਲਤੀਆਂ ਉਨ੍ਹਾਂ ਦੀ ਪੂਰੀ ਜ਼ਿੰਦਰੀ ਬਦਲ ਕੇ ਰੱਖ ਦਿੰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ ਦੇ ਵਰਜੀਨੀਆ ਸੂਬੇ ਤੋਂ, ਜਿੱਥੇ ਇਕ ਛੋਟੀ ਜਿਹੀ ਗ਼ਲਤੀ ਨੇ ਇਕ ਔਰਤ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ।

ਵਰਜੀਨੀਆ ਸ਼ਹਿਰ 'ਚ ਰਹਿਣ ਵਾਲੀ ਮਰੀਅਮ ਵਰਜੀਨੀਆ ਦੇ ਬਲੈਕਸਬਰਗ ਵਿੱਚ ਸਾਊਥ ਮੇਨ ਸਟ੍ਰੀਟ 'ਤੇ CVS ਨਾਂ ਦੇ ਸਟੋਰ 'ਤੇ ਗਈ ਸੀ। ਇਸ਼ ਦੌਰਾਨ ਉਹ ਸਟੋਰ ਵਿੱਚ ਲਾਟਰੀ ਵੈਂਡਿੰਗ ਮਸ਼ੀਨ ਕੋਲ ਗਈ ਅਤੇ ਉਸ ਨੇ ਇੱਕ ਬਟਨ ਦਬਾਇਆ, ਪਰ ਉਸ ਕੋਲ਼ੋਂ ਗ਼ਲਤ ਬਟਨ ਦਬਾਇਆ ਗਿਆ। ਦਰਅਸਲ ਮਰੀਅਮ ਨੂੰ ਮੈਗਾ ਮਿਲੀਅਨਜ਼ ਲਾਟਰੀ ਦੀ ਟਿਕਟ ਖਰੀਦਣੀ ਸੀ ਅਤੇ ਉਸ ਨੇ ਗਲਤੀ ਨਾਲ ਵਨ ਮਿਲੀਅਨ ਪਾਵਰਬਾਲ ਇਨਾਮੀ ਟਿਕਟ ਦਾ ਬਟਨ ਦਬਾ ਦਿੱਤਾ। 

ਇਹ ਵੀ ਪੜ੍ਹੋ- ਗਰੀਬੀ ਤੋਂ ਅੱਕੇ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪੂਰੇ ਪਰਿਵਾਰ ਨੂੰ ਦੇ ਦਿੱਤਾ ਜ਼ਹਿਰ, 4 ਬੱਚਿਆਂ ਦੀ ਹੋਈ ਮੌਤ

ਨਤੀਜੇ ਵਜੋਂ ਉਸ ਨੂੰ ਉਮੀਦ ਨਾਲੋਂ ਵੱਖਰੀ ਟਿਕਟ ਮਿਲੀ। ਲਾਟਰੀ ਨਿਕਲਣ 'ਤੇ ਮਰੀਅਮ ਨੇ ਗ਼ਲਤੀ ਨਾਲ 10 ਲੱਖ ਡਾਲਰ ਦਾ ਇਨਾਮ ਜਿੱਤ ਲਿਆ। ਇੰਨਾ ਵੱਡਾ ਜੈਕਪਾਟ ਜਿੱਤ ਕੇ ਮਰੀਅਮ ਬਹੁਤ ਖੁਸ਼ ਹੋਈ। ਉਸ ਕੋਲੋਂ ਆਪਣੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਸੀ। ਲਾਟਰੀ ਜਿੱਤਣ 'ਤੇ ਮਰੀਅਮ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, 'ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਵਧੀਆ ਗਲਤੀ ਸੀ। ਇੰਨੀ ਵੱਡੀ ਰਕਮ ਜਿੱਤ ਕੇ ਮੈਂ ਹੈਰਾਨ ਰਹਿ ਗਈ। ਮੇਰਾ ਦਿਲ ਖੁਸ਼ੀ ਨਾਲ ਤੇਜ਼ ਧੜਕ ਰਿਹਾ ਸੀ।'

ਇਹ ਵੀ ਪੜ੍ਹੋ- ਲੁਟੇਰਿਆਂ ਦਾ ਕਹਿਰ : ਬਜ਼ੁਰਗ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਲੁੱਟੀ ਹਜ਼ਾਰਾਂ ਦੀ ਨਕਦੀ ਤੇ ATM ਕਾਰਡ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News