''Excuse Me ਮੈਡਮ, ਸੈਕਟਰ-34 ਕਿੱਧਰ ਐ ?'' ਪੁੱਛਦਿਆਂ ਹੀ ਔਰਤ ਦਾ ਮਹਿੰਗਾ ਫ਼ੋਨ ਖੋਹ ਕੇ ਹੋ ਗਿਆ ਫ਼ਰਾਰ
Wednesday, Apr 24, 2024 - 01:04 AM (IST)
ਚੰਡੀਗੜ੍ਹ (ਨਵਿੰਦਰ) : ਚੰਡੀਗੜ੍ਹ ਦੇ ਸੈਕਟਰ 38 ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸੈਰ ਕਰ ਰਹੀ ਇਕ ਔਰਤ ਕੋਲੋਂ ਇਕ ਲੁਟੇਰਾ ਰਸਤਾ ਪੁੱਛਣ ਦੇ ਬਹਾਨੇ ਉਸਦਾ ਮਹਿੰਗਾ ਫ਼ੋਨ ਖੋਹ ਕੇ ਫਰਾਰ ਹੋ ਗਿਆ। ਪੀੜਤ ਔਰਤ ਦੀ ਸ਼ਿਕਾਇਤ ’ਤੇ ਪੁਲਸ ਨੇ ਅਣਪਛਾਤੇ ਮੋਟਰਸਾਈਕਲ ਸਵਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਸੈਕਟਰ 38 ਦੀ ਵਸਨੀਕ ਔਰਤ ਨੇ ਦੱਸਿਆ ਕਿ ਉਹ ਪਾਰਕ ’ਚ ਸੈਰ ਕਰ ਲਈ ਘਰੋਂ ਨਿਕਲੀ ਸੀ। ਸੈਰ ਕਰਨ ਤੋਂ ਬਾਅਦ ਜਦੋਂ ਉਹ ਘਰ ਵਾਪਸ ਜਾਂਦੇ ਸਮੇਂ ਵਿਵੇਕ ਹਾਈ ਸਕੂਲ ਸੈਕਟਰ 38 ਬੀ ਨੇੜੇ ਪਹੁੰਚੀ ਤਾਂ ਪਿੱਛੋਂ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਆਇਆ।
ਇਹ ਵੀ ਪੜ੍ਹੋ- 11 ਸਾਲਾ ਪੁੱਤ ਤੇ ਪਤੀ ਨੂੰ ਛੱਡ ਕੇ ਆਸ਼ਿਕ ਨਾਲ ਫ਼ਰਾਰ ਹੋਣ ਵਾਲੀ ਔਰਤ ਨੂੰ ਪੁਲਸ ਨੇ ਕੀਤਾ ਕਾਬੂ, ਭੇਜਿਆ ਜੇਲ੍ਹ
ਉਸ ਵਿਅਕਤੀ ਨੇ ਉਸ ਨੂੰ ‘ਐਕਸਕਿਊਜ਼ ਮੀ ਮੈਮ’ ਕਹਿ ਕੇ ਰੋਕ ਲਿਆ ਤੇ ਸੈਕਟਰ 34 ਜਾਣ ਦਾ ਰਸਤਾ ਪੁੱਛਣ ਲੱਗ ਪਿਆ। ਇਸ ਦੌਰਾਨ ਜਦੋਂ ਉਹ ਉਸ ਨੂੰ ਰਸਤਾ ਦੱਸਣ ਲੱਗੀ ਤਾਂ ਉਹ ਵਿਅਕਤੀ ਉਸ ਦਾ ਮਹਿੰਗਾ ਫ਼ੋਨ ਖੋਹ ਕੇ ਫਰਾਰ ਹੋ ਗਿਆ। ਔਰਤ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਇਹ ਵੀ ਪੜ੍ਹੋ- ਅਣਖ ਦੀ ਖ਼ਾਤਰ ਮਾਪਿਆਂ ਨੇ ਕਰ'ਤਾ ਵੱਡਾ ਕਾਰਾ, ਆਪਣੀ ਹੀ ਵਿਆਹੁਤਾ ਧੀ ਨੂੰ ਜ਼ਹਿਰ ਦੇ ਕੇ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e