''ਹੋਟਲ ''ਚ ਰੁਕੇ ਤਾਂ ਗੁਆਂਢੀ ਵੀ ਰਹਿਣਗੇ ਸੁਰੱਖਿਅਤ''

05/20/2020 5:41:27 PM

ਲੁਧਿਆਣਾ (ਸਹਿਗਲ) : ਪੰਜਾਬ ਸਰਕਾਰ ਦੇ ਸਿਹਤ ਵਿਭਾਗ 'ਚ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਹੋਟਲਾਂ ਅਪਾਰਟਮੈਂਟ ਅਤੇ ਲਾਂਜ਼ 'ਚ ਰੁਕਣ ਦੀ ਵਿਵਸਥਾ ਕੀਤੀ ਹੈ। ਇਕ ਅੰਦਾਜ਼ੇ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਘੱਟ ਤੋਂ ਘੱਟ 20 ਹਜ਼ਾਰ ਲੋਕ ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਹਨ। ਕੁੱਝ ਤਾਂ ਆਉਣੇ ਵੀ ਸ਼ੁਰੂ ਹੋ ਗਏ ਹਨ। ਹਾਲ ਹੀ 'ਚ ਸਰਕਾਰ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕਰ ਕੇ ਕੁਝ ਜ਼ਰੂਰੀ ਗੱਲਾਂ 'ਤੇ ਧਿਆਨ ਦੇਣ ਲਈ ਕਿਹਾ ਗਿਆ ਹੈ ਕਿ ਜਿਵੇਂ ਕਿ ਸਾਰੇ ਜਾਣਦੇ ਹਨ ਕਿ ਨੋਵਲ ਕੋਰੋਨਾ ਵਾਇਰਸ ਜ਼ਿਆਦਾਤਰ ਛਿੱਕਾਂ ਅਤੇ ਖਾਂਸੀ ਦੇ ਛਿੱÎਟਿਆਂ ਮਤਲਬ ਡ੍ਰਾਪਲੇਟਸ ਦੇ ਸੰਪਰਕ ਵਿਚ ਆਉਣ ਅਤੇ ਸੰਕ੍ਰਮਿਤ ਚੀਜ਼ਾਂ ਨੂੰ ਛੂਹਣ ਨਾਲ ਫੈਲਦਾ ਹੈ। ਇਹ ਵਾਇਰਸ ਇਕ ਤੋਂ ਦੂਜੇ ਵਿਅਕਤੀ ਵਿਚ ਫੈਲਦਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਸ ਮਾਡਲ ਨੂੰ ਅਪਣਾਉਣ ਨਾਲ ਪਰਿਵਾਰ 'ਤੇ ਘੱਟ ਦਬਾਅ ਪਵੇਗਾ ਅਤੇ ਪਰਿਵਾਰ ਦੇ ਨਾਲ-ਨਾਲ ਗੁਆਂਢੀ ਵੀ ਸੁਰੱਖਿਅਤ ਰਹਿਣਗੇ। ਇਨ੍ਹਾਂ ਹੋਟਲਾਂ ਵਿਚ ਅਜਿਹੇ ਲੋਕਾਂ ਨੂੰ ਰੱਖਿਆ ਜਾਵੇਗਾ, ਜਿਨ੍ਹਾਂ 'ਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹਨ ਜਾਂ ਕੁੱਝ ਲੱਛਣ ਦਿਖਾਈ ਦਿੰਦੇ ਹਨ ਪਰ ਜਾਂਚ ਵਿਚ ਨੈਗੇਟਿਵ ਪਾਏ ਗਏ ਹਨ। ਅਜਿਹੇ ਲੋਕਾਂ ਨੂੰ ਉਨ੍ਹਾਂ ਦੀ ਸਹੂਲਤ ਮੁਤਾਬਕ ਸਰਕਾਰ ਵੱਲੋਂ ਬਣਾਏ ਗਏ ਆਈਸੋਲੇਸ਼ਨ ਸੈਂਟਰ ਅਤੇ ਨਿੱਜੀ ਫੈਸਿਲਿਟੀ ਵਿਚ ਸਖਤੀ ਨਾਲ ਇਕਾਂਤਵਾਸ ਵਿਚ ਰੱਖਿਆ ਜਾਵੇਗਾ।

ਫੈਸਿਲਿਟੀ ਮੈਨੇਜਰ ਦੇ ਲਈ ਦਿਸ਼ਾ-ਨਿਰਦੇਸ਼
ਹੋਟਲ 'ਚ ਵਿਅਕਤੀ ਨੂੰ ਇਕ ਵੱਖਰਾ ਕਮਰਾ ਕਿਰਾਏ 'ਤੇ ਦਿੱਤਾ ਜਾਵੇਗਾ ਜਿਸ ਦੇ ਨਾਲ ਵਾਸ਼ਰੂਮ ਅਟੈਚ ਹੋਵੇਗਾ। ਹੋਟਲ ਦਾ ਕਿਰਾਇਆ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਨਿਰਧਾਰਤ ਕੀਤਾ ਗਿਆ ਹੋਵੇਗਾ। ਹੋਟਲ ਵਿਚ ਆਉਣ ਵਾਲਿਆਂ ਨੂੰ ਸਵੈ-ਘੋਸ਼ਣਾ ਪੱਤਰ ਭਰ ਕੇ ਦੇਣਾ ਹੋਵੇਗਾ। ਹੋਟਲ ਵਿਚ ਡਾਕਟਰ ਦੀ ਹਾਜ਼ਰੀ ਜ਼ਰੂਰੀ ਹੋਵੇਗੀ। ਡਾਕਟਰ ਵੱਲੋਂ ਇਕਾਂਤਵਾਸ ਰਹਿ ਰਹੇ ਲੋਕਾਂ ਦਾ ਨਿਯਮਤ ਤਾਪਮਾਨ, ਪਲਸ, ਬਲੱਡ ਪ੍ਰੈਸ਼ਰ, ਰੈਸਪਿਰੇਟਰੀ ਰੇਟ ਅਤੇ ਪਲਸ ਆਕਸੀਮੀਟਰੀ ਜਾਂਚ ਕੀਤੀ ਜਾਵੇਗੀ ਅਤੇ ਇਸ ਦਾ ਰਿਕਾਰਡ ਰੱਖਿਆ ਜਾਵੇਗਾ। ਇਕਾਂਤਵਾਸ ਕੀਤੇ ਵਿਅਕਤੀਆਂ ਨੂੰ ਕਿਸੇ ਵੀ ਮਹਿਮਾਨ, ਰਿਸ਼ਤੇਦਾਰ ਅਤੇ ਬਾਹਰੀ ਵਿਅਕਤੀ ਨੂੰ ਮਿਲਣ ਨਹੀਂ ਦਿੱਤਾ ਜਾਵੇਗਾ। ਉਹ ਸਿਰਫ ਫੋਨ 'ਤੇ ਗੱਲ ਕਰ ਸਕਦੇ ਹਲ।ਹੋਟਲ ਵੱਲੋਂ ਅਜਿਹੇ ਗਾਹਕਾਂ ਨੂੰ ਵਾਈਫਾਈ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਅਤੇ ਇਹ ਵੀ ਧਿਆਨ ਰੱਖਿਆ ਜਾਵੇਗਾ ਕਿ ਹਰ ਵਿਅਕਤੀ ਦੇ ਮੋਬਾਇਲ ਵਿਚ ਕੋਵਾ ਪੰਜਾਬ ਐਪ ਡਾਊਨਲੋਡ ਕੀਤੀ ਗਈ ਹੋਵੇ। ਹੋਟਲ ਪ੍ਰਬੰਧਕਾਂ ਨੂੰ ਆਪਣੇ ਸਟਾਫ ਨੂੰ ਮੁਫਤ ਐਂਬੂਲੈਂਸ ਸੇਵਾ ਲੋੜ ਮੁਤਾਬਕ ਬੁਲਾਉਣ ਦੀ ਸਿਖਲਾਈ ਦਿੱਤੀ ਜਾਵੇਗੀ।

ਹੋਟਲ ਨੂੰ ਕਰਨਾ ਹੋਵੇਗਾ ਰੋਜ਼ ਡਿਸਇਨਫੈਕਸ਼ਨ
ਹੋਟਲ ਦੇ ਅੰਦਰੂਨੀ ਹਿੱਸਿਆਂ, ਦਫਤਰ, ਲਾਬੀ, ਕਾਮਨ ਰੂਮ ਆਦਿ ਨੂੰ ਹਰ ਸ਼ਾਮ ਜਾਂ ਸਵੇਰ ਸਾਫ ਕੀਤਾ ਜਾਵੇਗਾ।ਸਫਾਈ ਕਰਨ ਤੋਂ ਪਹਿਲਾਂ ਸਫਾਈ ਮੁਲਾਜ਼ਮਾਂ ਨੂੰ ਡਿਸਪੋਜ਼ੇਬਲ ਰਬੜ ਬੂਟ, ਦਸਤਾਨੇ, ਕੱਪੜੇ ਦਾ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਸਾਰੇ ਅੰਦਰੂਨੀ ਹਿੱਸੇ ਜਿਵੇਂ ਐਂਟਰੀ ਰਸਤੇ, ਲਾਬੀ, ਕੋਰੀਡੋਰ, ਪੌੜੀਆਂ, ਐਸਕੇਲੇਟਰ, ਹੈਲੀਵੇਟਰ, ਸਕਿਓਰਟੀ ਗਾਰਡ ਰੂਮ, ਦਫਤਰ ਦੇ ਕਮਰੇ, ਮੀਟਿੰਗ ਹਾਲ, ਕੈਫੇਟੇਰੀਆ ਆਦਿ ਨੂੰ ਰੋਜ਼ਾਨਾ ਸਾਫ ਕਰਨਾ ਜ਼ਰੂਰੀ ਹੋਵੇਗਾ।


Anuradha

Content Editor

Related News