ਵੀ.ਵੀ.ਪੈਟ ਵੈਰੀਫਿਕੇਸ਼ਨ ’ਤੇ ਸੁਪਰੀਮ ਕੋਰਟ ਦਾ ਫੈਸਲਾ ਸੁਰੱਖਿਅਤ, ਕਿਹਾ- ਚੋਣਾਂ ਨੂੰ ਕੰਟਰੋਲ ਨਹੀਂ ਕਰ ਸਕਦੇ

04/24/2024 7:58:42 PM

ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ‘ਇਲੈਕਟ੍ਰਾਨਿਕ ਵੋਟਿੰਗ ਮਸ਼ੀਨ’ (ਈ. ਵੀ. ਐੱਮ.) ਰਾਹੀਂ ਪਾਈਆਂ ਗਈਆਂ ਸਾਰੀਆਂ ਵੋਟਾਂ ਨੂੰ ‘ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ’ (ਵੀ. ਵੀ. ਪੈਟ) ਨਾਲ ਪੂਰੀ ਤਰ੍ਹਾਂ ਮਿਲਾਨ ਲਈ ਪਟੀਸ਼ਨ ’ਤੇ ਬੁੱਧਵਾਰ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਅਦਾਲਤ ਨੇ ਚੋਣ ਕਮਿਸ਼ਨ ਦੇ ਸਾਹਮਣੇ ਉਠਾਏ ਸਵਾਲਾਂ ਦੇ ਜਵਾਬਾਂ ਦਾ ਨੋਟਿਸ ਲੈਂਦਿਆਂ ਫੈਸਲਾ ਸੁਰੱਖਿਅਤ ਰੱਖ ਲਿਆ।

ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਚੋਣ ਕਮਿਸ਼ਨ ਦੇ ਇਕ ਅਧਿਕਾਰੀ ਤੋਂ ਈ. ਵੀ. ਐੱਮ. ਦੇ ਕੰਮਕਾਜ ਸਬੰਧੀ ਪੰਜ ਸਵਾਲ ਪੁੱਛੇ ਸਨ, ਜਿਨ੍ਹਾਂ ਵਿਚ ਇਹ ਸਵਾਲ ਵੀ ਸ਼ਾਮਲ ਸੀ ਕਿ ਕੀ ਈ. ਵੀ. ਐੱਮ. ਵਿਚ ਲਗਾਏ ਗਏ ‘ਮਾਈਕ੍ਰੋਕੰਟਰੋਲਰ’ ਨੂੰ ਦੁਬਾਰਾ ਪ੍ਰੋਗਰਾਮ ਕੀਤਾ ਜਾ ਸਕਦਾ ਹੈ ਜਾਂ ਨਹੀਂ।’ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਨਿਤੀਸ਼ ਕੁਮਾਰ ਵਿਆਸ ਨੇ ਇਸ ਤੋਂ ਪਹਿਲਾਂ ਈ. ਵੀ. ਐੱਮ. ਦੇ ਕੰਮਕਾਜ ਬਾਰੇ ਅਦਾਲਤ ਵਿਚ ਪੇਸ਼ਕਾਰੀ ਦਿੱਤੀ ਸੀ।

ਬੈਂਚ ਨੇ ਉਨ੍ਹਾਂ ਨੂੰ ਦੁਪਹਿਰ 2 ਵਜੇ ਸਵਾਲਾਂ ਦੇ ਜਵਾਬ ਦੇਣ ਲਈ ਬੁਲਾਇਆ ਸੀ। ਬੈਂਚ ਨੇ ਕਿਹਾ ਸੀ ਕਿ ਉਸ ਨੂੰ ਕੁਝ ਪਹਿਲੂਆਂ ’ਤੇ ਸਪੱਸ਼ਟੀਕਰਨ ਦੀ ਲੋੜ ਹੈ ਕਿਉਂਕਿ ਕਮਿਸ਼ਨ ਵੱਲੋਂ ਈ. ਵੀ. ਐੱਮ. ਬਾਰੇ ਵਾਰ-ਵਾਰ ਪੁੱਛੇ ਜਾਣ ਵਾਲੇ ਸਵਾਲਾਂ (ਐੱਫ. ਏ. ਕਿਊ. ਐੱਸ.) ’ਤੇ ਦਿੱਤੇ ਗਏ ਜਵਾਬਾਂ ਬਾਰੇ ਕੁਝ ਭੰਬਲਭੂਸਾ ਸੀ। ਬੈਂਚ ਨੇ ਕਿਹਾ, ‘ਅਸੀਂ ਆਪਣੀਆਂ ਖੋਜਾਂ ਵਿਚ ਤੱਥਾਂ ਨਾਲ ਗਲਤ ਨਹੀਂ ਹੋਣਾ ਚਾਹੁੰਦੇ ਪਰ ਪੂਰੀ ਤਰ੍ਹਾਂ ਯਕੀਨੀ ਹੋਣਾ ਚਾਹੁੰਦੇ ਹਾਂ।’


Rakesh

Content Editor

Related News