ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕੁੜੀ ਨੇ ਹੋਟਲ 'ਚ ਬਲੇਡ ਨਾਲ ਵੱਢ 'ਤਾ ਮੁੰਡਾ (ਵੀਡੀਓ)

Tuesday, Apr 09, 2024 - 11:50 AM (IST)

ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕੁੜੀ ਨੇ ਹੋਟਲ 'ਚ ਬਲੇਡ ਨਾਲ ਵੱਢ 'ਤਾ ਮੁੰਡਾ (ਵੀਡੀਓ)

ਬਠਿੰਡਾ : ਬਠਿੰਡਾ ਦੇ ਹੋਟਲ 'ਚ ਉਸ ਵੇਲੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ, ਜਦੋਂ ਇਕ ਕੁੜੀ ਨੇ ਮੁੰਡੇ ਨੂੰ ਬਲੇਡ ਨਾਲ ਬੁਰੀ ਤਰ੍ਹਾਂ ਵੱਢ ਦਿੱਤਾ। ਇਸ ਦੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੰਸਥਾ ਦੇ ਮੈਂਬਰ ਸੰਦੀਪ ਗੋਇਲ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਕਿਸੇ ਹੋਟਲ 'ਚ ਇਕ ਮੁੰਡਾ ਗੰਭੀਰ ਹਾਲਤ 'ਚ ਜ਼ਖਮੀ ਪਿਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਖ਼ਬਰ, ਬਿਜਲੀ ਦਰਾਂ 'ਚ ਵਾਧੇ ਨੂੰ ਲੈ ਕੇ ਆਈ ਨਵੀਂ Update

ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਇਕ ਮੁੰਡਾ ਲਹੂ-ਲੂਹਾਨ ਹਾਲਤ 'ਚ ਬੈੱਡ ਤੋਂ ਹੇਠਾਂ ਜ਼ਮੀਨ 'ਤੇ ਬੇਹੋਸ਼ ਪਿਆ ਹੋਇਆ ਸੀ। ਉਸ ਨੂੰ ਤਰੁੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ। ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਕਿਸੇ ਦੂਜੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਸਾਗਰ ਦੀ ਵਹੁਟੀ ਨੂੰ ਟਿਕਟ ਦੇਣ 'ਤੇ ਬੋਲੇ ਰਾਜਾ ਵੜਿੰਗ, ਇਕ ਬਿਆਨ ਨੇ ਬਦਲੇ ਸਮੀਕਰਨ

ਸੰਦੀਪ ਗੋਇਲ ਨੇ ਦੱਸਿਆ ਕਿ ਉਕਤ ਮੁੰਡੇ 'ਤੇ ਕਿਸੇ ਕੁੜੀ ਨੇ ਬਲੇਡ ਨਾਲ ਹਮਲਾ ਕੀਤਾ ਹੈ। ਫਿਲਹਾਲ ਮੁੰਡੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਕੁੜੀ ਨੂੰ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਮਾਮਲਾ ਪ੍ਰੇਮ ਸਬੰਧਾਂ ਦਾ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News