ਸ਼ਰਾਬੀ ਪਿਓ-ਪੁੱਤ ਨੇ ਹੋਟਲ ਦੀ ਛੱਤ ਤੋਂ ਹੇਠਾਂ ਸੁੱਟਿਆ ਨੌਜਵਾਨ, 5 ਤਾਰਾ ਹੋਟਲ ’ਚ ਹੋਇਆ ਵਿਵਾਦ

Tuesday, Apr 23, 2024 - 05:51 AM (IST)

ਸ਼ਰਾਬੀ ਪਿਓ-ਪੁੱਤ ਨੇ ਹੋਟਲ ਦੀ ਛੱਤ ਤੋਂ ਹੇਠਾਂ ਸੁੱਟਿਆ ਨੌਜਵਾਨ, 5 ਤਾਰਾ ਹੋਟਲ ’ਚ ਹੋਇਆ ਵਿਵਾਦ

ਨੈਸ਼ਨਲ ਡੈਸਕ– ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਇਕ ਸ਼ਰਾਬੀ ਪਿਓ-ਪੁੱਤ ਨੇ ਕਥਿਤ ਤੌਰ ’ਤੇ ਇਕ ਨੌਜਵਾਨ ਨੂੰ 5 ਤਾਰਾ ਹੋਟਲ ਦੀ ਪਹਿਲੀ ਮੰਜ਼ਿਲ ਤੋਂ ਸੁੱਟ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਦੋਸ਼ੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕੇਕ ਖਾਣ ਨਾਲ ਹੋਈ ਬੱਚੀ ਦੀ ਮੌਤ ਦਾ ਮਾਮਲਾ: ਬੇਕਰੀ ਦੇ 4 ਸੈਂਪਲਾਂ ਦੀ ਰਿਪੋਰਟ ਆਈ ਸਾਹਮਣੇ

ਸ਼ਰਾਬੀ ਪਿਓ-ਪੁੱਤ ਨੇ ਨੌਜਵਾਨ ਨੂੰ ਹੋਟਲ ਦੀ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟਿਆ
ਪੁਲਸ ਮੁਤਾਬਕ ਇੱਜ਼ਤਨਗਰ ਥਾਣਾ ਖ਼ੇਤਰ ’ਚ ਸਥਿਤ ਹੋਟਲ ਰੈਡੀਸਨ ’ਚ ਦੋਸ਼ੀ ਟੈਕਸਟਾਈਲ ਕਾਰੋਬਾਰੀ ਤੇ ਉਸ ਦੇ ਪੁੱਤਰ ਨੇ ਵਪਾਰੀ ਸੁਰੱਖਿਆ ਫੋਰਮ ਦੇ ਸੀਨੀਅਰ ਮੀਤ ਪ੍ਰਧਾਨ ਤੇ ਕੈਮੀਕਲ ਸਪਲਾਈ ਕਾਰੋਬਾਰੀ ਸੰਜੇ ਅਗਰਵਾਲ ਦੇ ਪੁੱਤਰ ਸਾਰਥਕ (27) ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਪੁਲਸ ਨੇ ਦੱਸਿਆ ਕਿ ਘਟਨਾ ’ਚ ਸਾਰਥਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਤੇ ਉਸ ਦੇ ਮੂੰਹ ਤੇ ਛਾਤੀ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਸਾਰਥਕ ਦਾ ਇਲਾਜ ਐੱਸ. ਆਰ. ਐੱਮ. ਐੱਸ. ਮੈਡੀਕਲ ਕਾਲਜ ’ਚ ਚੱਲ ਰਿਹਾ ਹੈ।

ਪੁਲੀਸ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ
ਇੱਜ਼ਤਨਗਰ ਥਾਣੇ ਦੇ ਇੰਚਾਰਜ ਇੰਸਪੈਕਟਰ (ਐੱਸ. ਐੱਚ. ਓ.) ਜੈਸ਼ੰਕਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਐਤਵਾਰ ਨੂੰ ਦੋਸ਼ੀ ਰਿਧਮ ਅਰੋੜਾ ਤੇ ਉਸ ਦੇ ਪਿਤਾ ਸਤੀਸ਼ ਅਰੋੜਾ ਦੇ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਕੁੱਟਮਾਰ ਤੇ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਧਮਕਾਉਣਾ ਉਨ੍ਹਾਂ ਦੱਸਿਆ ਕਿ ਪੁਲਸ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਸਾਰੀ ਘਟਨਾ ਹੋਟਲ ਦੇ ਅਹਾਤੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News