ਤੀਜੇ ਪੜਾਅ ’ਚ 64.08 ਫੀਸਦੀ ਪੋਲਿੰਗ, ਸ਼ਾਹ ਸਮੇਤ 7 ਮੰਤਰੀਆਂ ਦੀ ਕਿਸਮਤ ਈ. ਵੀ. ਐੱਮ. ’ਚ ਕੈਦ

05/08/2024 4:30:57 PM

ਨਵੀਂ ਦਿੱਲੀ (ਭਾਸ਼ਾ) : 10 ਸੂਬਿਆਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 93 ਲੋਕ ਸਭਾ ਸੀਟਾਂ ਲਈ ਮੰਗਲਵਾਰ ਸਵੇਰੇ 7 ਵਜੇ ਸ਼ੁਰੂ ਹੋਈ ਪੋਲਿੰਗ ਸ਼ਾਮ 6 ਵਜੇ ਖ਼ਤਮ ਹੋ ਗਈ। ਚੋਣ ਕਮਿਸ਼ਨ ਮੁਤਾਬਕ ਇਸ ਪੜਾਅ ’ਚ 64.08 ਫੀਸਦੀ ਲੋਕਾਂ ਨੇ ਆਪਣੀ ਵੋਟ ਪਾਈ। ਸਭ ਤੋਂ ਵੱਧ ਪੋਲਿੰਗ ਆਸਾਮ ’ਚ 75 ਫੀਸਦੀ ਤੇ ਸਭ ਤੋਂ ਘੱਟ 53 ਫੀਸਦੀ ਮਹਾਰਾਸ਼ਟਰ ’ਚ ਦਰਜ ਕੀਤੀ ਗਈ। ਸ਼ਾਮ 5 ਵਜੇ ਤੱਕ 63.77 ਫੀਸਦੀ ਵੋਟਾਂ ਪਈਆਂ। ਪੱਛਮੀ ਬੰਗਾਲ ’ਚ 73.93 ਫੀਸਦੀ ਪੋਲਿੰਗ ਹੋਈ। ਦੁਪਹਿਰ 3 ਵਜੇ ਤੱਕ 53.60 ਫੀਸਦੀ ਵੋਟਾਂ ਪੈ ਚੁਕੀਆਂ ਸਨ। ਉਸ ਸਮੇਂ ਤੱਕ ਪੱਛਮੀ ਬੰਗਾਲ ’ਚ ਸਭ ਤੋਂ ਵੱਧ 63.11 ਤੇ ਮਹਾਰਾਸ਼ਟਰ ’ਚ ਸਭ ਤੋਂ ਘੱਟ 42.63 ਫੀਸਦੀ ਲੋਕਾਂ ਨੇ ਵੋਟ ਪਾਈ ਸੀ। ਜਿਨ੍ਹਾਂ 93 ਸੀਟਾਂ ’ਤੇ ਮੰਗਲਵਾਰ ਵੋਟਾਂ ਪਈਆਂ, 2019 ’ਚ ਉੱਥੇ 66.89 ਫੀਸਦੀ ਵੋਟਿੰਗ ਹੋਈ ਸੀ। ਸਭ ਤੋਂ ਵੱਧ 90.66 ਫੀਸਦੀ ਪੋਲਿੰਗ ਅਾਸਾਮ ਦੀ ਧੁਬਰੀ ਸੀਟ ’ਤੇ ਹੋਈ। ਸਭ ਤੋਂ ਘੱਟ 54.53 ਫੀਸਦੀ ਵੋਟਾਂ ਮੱਧ ਪ੍ਰਦੇਸ਼ ਦੀ ਭਿੰਡ ਸੀਟ ’ਤੇ ਪਈਆਂ। ਇਸ ਪੜਾਅ ’ਚ ਕੇਂਦਰ ਸਰਕਾਰ ਦੇ 7 ਮੰਤਰੀਆਂ ਦੀ ਕਿਸਮਤ ਵੀ ਈ. ਵੀ. ਐੱਮ. ’ਚ ਕੈਦ ਹੋ ਗਈ। ਇਨ੍ਹਾਂ ਮੰਤਰੀਆਂ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸਿਹਤ ਮੰਤਰੀ ਮਨਸੁਖ ਮਾਂਡਵੀਆ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਦਿੱਤਿਆ ਸਿੰਧੀਆ ਸ਼ਾਮਲ ਹਨ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣਾਂ 2024 : ਪੰਜਾਬ ’ਚ 5.28 ਲੱਖ ਵੋਟਰ ਪਹਿਲੀ ਵਾਰ ਪਾਉਣਗੇ ਵੋਟ

ਮੋਦੀ ਤੇ ਸ਼ਾਹ ਨੇ ਵੀ ਵੋਟ ਪਾਈ
ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਨਿਸ਼ਾਨ ਹਾਇਰ ਸੈਕੰਡਰੀ ਸਕੂਲ ’ਚ ਆਪਣੀ ਵੋਟ ਪਾਈ। ਉਨ੍ਹਾਂ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਚਿੱਟਾ ਕੁੜਤਾ-ਪਜਾਮਾ ਅਤੇ ਭਗਵੇ ਰੰਗ ਦੀ ਜੈਕਟ ਪਹਿਨੀ ਹੋਈ ਸੀ। ਕਾਰ ਤੋਂ ਉਤਰ ਕੇ ਮੋਦੀ ਅਮਿਤ ਸ਼ਾਹ ਨਾਲ ਪੈਦਲ ਹੀ ਬੂਥ ’ਤੇ ਪਹੁੰਚੇ ਤੇ ਵੋਟ ਪਾਈ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

PunjabKesari

3 ਸੂਬਿਆਂ ’ਚ 5 ਦੀ ਮੌਤ
ਚੋਣਾਂ ਦੇ ਤੀਜੇ ਪੜਾਅ ਦੌਰਾਨ ਬਿਹਾਰ, ਛੱਤੀਸਗੜ੍ਹ ਤੇ ਕਰਨਾਟਕ ’ਚ 5 ਵਿਅਕਤੀਆਂ ਦੀ ਮੌਤ ਹੋ ਗਈ। ਬਿਹਾਰ ਦੇ ਅਰਰੀਆ ’ਚ ਚੋਣ ਡਿਊਟੀ ਦੌਰਾਨ ਹੋਮ ਗਾਰਡ ਦੇ ਇਕ ਜਵਾਨ ਤੇ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲੇ ’ਚ ਵੋਟ ਪਾਉਣ ਆਏ ਇਕ ਬਜ਼ੁਰਗ ਦੀ ਪੋਲਿੰਗ ਬੂਥ ’ਚ ਮੌਤ ਹੋ ਗਈ। ਕਰਨਾਟਕ ’ਚ ਚੋਣ ਡਿਊਟੀ ’ਤੇ ਤਾਇਨਾਤ ਦੋ ਸਰਕਾਰੀ ਮੁਲਾਜ਼ਮਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਿਦਰ ਜ਼ਿਲੇ ਦੇ ਕੁਡੰਬਲ ’ਚ ਸਹਾਇਕ ਖੇਤੀਬਾੜੀ ਅਧਿਕਾਰੀ ਆਨੰਦ ਤੇਲੰਗ (32) ਦੀ ਵੀ ਮੌਤ ਹੋ ਗਈ।

PunjabKesari

ਮੁਰਸ਼ਿਦਾਬਾਦ ਤੇ ਸੰਭਲ ’ਚ ਝੜਪਾਂ
ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਤੋਂ ਭਾਜਪਾ ਦੇ ਉਮੀਦਵਾਰ ਤੇ ਟੀ. ਐੱਮ. ਸੀ. ਦੇ ਹਮਾਇਤੀਆਂ ਵਿਚਾਲੇ ਝੜਪ ਹੋ ਗਈ। ਪੁਲਸ ਨੇ ਲੋਕਾਂ ਨੂੰ ਕਾਬੂ ਕਰਨ ਲਈ ਲਾਠੀਚਾਰਜ ਕੀਤਾ। ਕੁਝ ਲੋਕ ਜ਼ਖਮੀ ਹੋ ਗਏ। ਮੱਧ ਪ੍ਰਦੇਸ਼ ਦੇ ਸੰਭਲ ’ਚ ਵੀ ਝੜਪਾਂ ਹੋਈਆਂ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ’ਚ ਜਾਰੀ ਹੋਇਆ ਲੋਕ ਸਭਾ ਚੋਣਾਂ ਦਾ ਨੋਟੀਫ਼ਿਕੇਸ਼ਨ, ਜਾਣੋ ਇਕ-ਇਕ ਡਿਟੇਲ 

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News