ਗੋਆ ’ਚ ਆਨਲਾਈਨ ਹੋਟਲ ਬੁਕਿੰਗ ਕਰਵਾਉਣੀ ਪਈ ਮਹਿੰਗੀ, ਵਿਅਕਤੀ ਨਾਲ ਵੱਜੀ 45 ਹਜ਼ਾਰ ਰੁਪਏ ਦੀ ਠੱਗੀ

Saturday, Apr 27, 2024 - 12:56 PM (IST)

ਗੋਆ ’ਚ ਆਨਲਾਈਨ ਹੋਟਲ ਬੁਕਿੰਗ ਕਰਵਾਉਣੀ ਪਈ ਮਹਿੰਗੀ, ਵਿਅਕਤੀ ਨਾਲ ਵੱਜੀ 45 ਹਜ਼ਾਰ ਰੁਪਏ ਦੀ ਠੱਗੀ

ਗੁਰਦਾਸਪੁਰ (ਵਿਨੋਦ)- ਗੋਆ ’ਚ ਇਕ ਹੋਟਲ ਦੀ ਆਨਲਾਈਨ ਬੁਕਿੰਗ ਇਕ ਵਿਅਕਤੀ ਨੂੰ ਮਹਿੰਗੀ ਪੈ ਗਈ। ਉਕਤ ਵਿਅਕਤੀ ਦੇ ਨਾਲ ਇਕ ਵਿਅਕਤੀ ਨੇ ਹੋਟਲ ਦਾ ਕਰਮਚਾਰੀ ਦੱਸ ਕੇ 45ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਸਿਟੀ ਪੁਲਸ ਗੁਰਦਾਸਪੁਰ ਨੇ ਇਸ ਮਾਮਲੇ ’ਚ ਇਕ ਵਿਅਕਤੀ ਖ਼ਿਲਾਫ਼ ਧਾਰਾ 420 ,66ਡੀ ਆਈ.ਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਲਾਸਟ ਨਾਲ ਕੰਬ ਗਿਆ ਪੂਰਾ ਸ਼ਹਿਰ, ਜਾਂਚ 'ਚ ਜੁਟੀ ਪੁਲਸ (ਵੀਡੀਓ)

ਇਸ ਸਬੰਧੀ ਸੰਕਲਪ ਗੁਪਤਾ ਪੁੱਤਰ ਨੀਰਜ ਗੁਪਤਾ ਵਾਸੀ 441/7 ਬੀ.ਐੱਸ.ਐੱਫ ਰੋਡ ਨੇੜੇ ਆਫਿਸਰ ਮੈੱਸ ਗੁਰਦਾਸਪੁਰ ਨੇ ਐੱਸ.ਪੀ ਹੈੱਡਕੁਆਰਟਰ ਗੁਰਦਾਸਪੁਰ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ 30-9-23 ਨੂੰ onlinebooking.com ’ਤੇ ਹੋਟਲ ਨੋਟੋਟੇਲ ਗੋਆ ਬੁਕਿੰਗ ਕਰਵਾਈ ਸੀ ਤੇ ਕੁਝ ਬਦਲਾਅ ਲਈ ਗੂਗਲ ਤੋਂ ਹੋਟਲ ਦਾ ਫੋਨ ਨੰਬਰ ਚੈਕ ਕਰਕੇ ਕਾਲ ਕੀਤੀ ਤਾਂ ਕਾਲਰ ਨੇ ਖੁਦ ਨੂੰ ਹੋਟਲ ਦਾ ਕਰਚਮਾਰੀ ਦੱਸ ਕੇ ਕਿਹਾ ਕਿ ਜੇਕਰ ਤੁਸੀ ਸਰਵਿਸਜ਼ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਐਡਵਾਂਸ ਪੇਮੈਂਟ ਕਰਨੀ ਪਵੇਗੀ । ਜਿਸ 'ਤੇ ਉਸ ਨੇ ਪਹਿਲਾਂ 5000 ਰੁਪਏ ਗੂਗਲ ਪੇਅ ਰਾਹੀਂ ਅਤੇ 20,212 ਰੁਪਏ ਆਪਣੇ ਕਾਰਡ ਤੋਂ ਪੇਮੈਂਟ ਕੀਤੀ ਤੇ 5 ਹਜ਼ਾਰ ਰੁਪਏ ਉਸ ਦੇ ਖਾਤੇ ਵਿਚੋਂ ਆਪਣੇ ਆਪ ਕੱਟੇ ਗਏ ਤੇ 15 ਹਜ਼ਾਰ ਰੁਪਏ ਉਸ ਨੇ ਆਪਣੇ ਕਸਟਮਰ ਦੇ ਖਾਤੇ ਵਿਚੋਂ ਟਰਾਂਸਫਰ ਕਰਵਾਏ।

ਇਹ ਵੀ ਪੜ੍ਹੋ-  ਇਨਸਾਨੀਅਤ ਸ਼ਰਮਸਾਰ: ਪਸ਼ੂਆਂ ਨਾਲ ਹਵਸ ਮਿਟਾਉਂਦਾ ਰਿਹਾ ਦਰਿੰਦਾ

ਇਸ ਤਰ੍ਹਾਂ ਥੋੜੇ-ਥੋੜੇ ਕਰਕੇ ਕੁਲ 45212 ਰੁਪਏ ਲੈ ਲਏ। ਉਸ ਨੇ ਦੱਸਿਆ ਕਿ ਦੋ ਦਿਨ ਬਾਅਦ ਹੋਟਲ ਤੋਂ ਉਸ ਨੂੰ ਕੰਨਫਰਮੇਸ਼ ਕਾਲ ਆਈ ਤਾਂ ਉਸ ਨੇ ਕਿਹਾ ਕਿ ਮੈਂ ਪੇਮੈਂਟ ਵੀ ਕਰ ਦਿੱਤੀ ਹੈ। ਜਿੰਨਾਂ ਨੇ ਕਿਹਾ ਕਿ ਤੁਹਾਡੀ ਕੋਈ ਵੀ ਪੇਮੈਂਟ ਨਹੀਂ ਹੋਈ ਹੈ। ਜਿਸ ’ਤੇ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋ ਗਈ ਹੈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਜਦ ਐੱਸ.ਐੱਚ.ਓ ਹਰਸਨਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਇੰਚਾਰਜ ਸਾਈਬਰ ਕ੍ਰਾਇਮ ਸੈੱਲ ਗੁਰਦਾਸਪੁਰ ਵੱਲੋਂ ਕਰਨ ਤੋਂ ਬਾਅਦ ਦੋਸ਼ੀ ਆਸ਼ਾਰਾਮ ਵਾਸੀ ਸੀ-1-25 ਪ੍ਰਤਾਪ ਗਾਰਡਨ, ਡੀ.ਐੱਮ ਕਾਹਲੋਂ ਗਾਰਡਨ ਵੈਸਟ ਦਿੱਲੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਪ੍ਰੇਮਿਕਾ ਦਾ ਅੱਧਾ ਬਰਗਰ ਖਾਣ ’ਤੇ ਛਿੜਿਆ ਵਿਵਾਦ, ਸੇਵਾਮੁਕਤ SSP ਦੇ ਪੁੱਤਰ ਨੇ ਦੋਸਤ ਦਾ ਗੋਲੀ ਮਾਰ ਕੀਤਾ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News