ਧਨ ਤੇ ਮਕਰ ਰਾਸ਼ੀ ਵਾਲਿਆਂ ਦੇ ਸ਼ਤਰੂ ਰਹਿਣਗੇ ਕਮਜ਼ੋਰ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

04/09/2024 4:02:17 AM

ਮੇਖ : ਵਪਾਰ ਅਤੇ ਕੰਮਕਾਜੀ ਦਸ਼ਾ ਚੰਗੀ, ਯਤਨ ਕਰਨ ’ਤੇ ਆਪ ਨੂੰ ਆਪਣੇ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਠੰਡੀਆਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰੋ।

ਬ੍ਰਿਖ : ਕਿਉਂਕਿ ਸਿਤਾਰਾ ਉਲਝਣਾਂ, ਝਮੇਲਿਆਂ ਵਾਲਾ, ਇਸ ਲਈ ਨਾ ਤਾਂ ਕੋਈ ਨਵਾਂ ਯਤਨ ਸ਼ੁਰੂ ਕਰੋ ਅਤੇ ਨਾ ਹੀ ਕਿਸੇ ਦੇ ਚਕਰ ’ਚ ਫਸੋ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।

ਮਿਥੁਨ : ਮਿੱਟੀ, ਰੇਤਾ, ਬਜਰੀ, ਟਿੰਬਰ, ਕੰਸਟ੍ਰਕਸ਼ਨ, ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਕਾਰੋਬਾਰੀ ਟੂਰਿੰਗ ਵੀ ਲਾਭਕਾਰੀ ਰਹੇਗੀ।

ਕਰਕ : ਸਰਕਾਰੀ-ਗੈਰ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ, ਢਈਆ ਸਿਹਤ ਨੂੰ ਅਪਸੈੱਟ ਰੱਖਣ ਵਾਲਾ ਹੈ, ਅਹਿਤਿਆਤ ਰੱਖੋ।

ਸਿੰਘ : ਧਾਰਮਿਕ-ਸਾਮਾਜਿਕ ਕੰਮਾਂ ’ਚ ਧਿਆਨ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ਕੁਝ ਅੱਗੇ ਵਧੇਗੀ ਪਰ ਕਿਸੇ ਅਫਸਰ ਦੇ ਰੁਖ ’ਚ ਸਖਤੀ ਨਜ਼ਰ ਆਵੇਗੀ।

ਕੰਨਿਆ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਹੈ, ਸਫਰ ਵੀ ਟਾਲ ਦੇਣਾ ਠੀਕ ਰਹੇਗਾ।

ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ, ਘਰੇਲੂ ਮੋਰਚੇ ’ਤੇ ਵੀ ਆਪ ਦੀ ਪਕੜ ਮਜ਼ਬੂਤ ਰਹੇਗੀ।

ਬ੍ਰਿਸ਼ਚਕ : ਦੁਸ਼ਮਣਾਂ ਦੀ ਉਛਲ-ਕੂਦ ਅਤੇ ਸ਼ਰਾਰਤਾਂ ਵਧ ਸਕਦੀਆਂ ਹਨ, ਇਸ ਲਈ ਉਨ੍ਹਾਂ ਤੋਂ ਸਾਵਧਾਨੀ ਰੱਖਣੀ ਜ਼ਰੂਰੀ, ਮਨ ਵੀ ਕੁਝ ਪ੍ਰੇਸ਼ਾਨ ਜਿਹਾ ਰਹੇਗਾ।

ਧਨ : ਸਟ੍ਰਾਂਗ ਸਿਤਾਰਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ,ਸ਼ਤਰੂ ਆਪ ਅੱਗੇ ਟਿਕ ਨਾ ਸਕਣਗੇ, ਮਾਣ-ਯਸ਼ ਦੀ ਪ੍ਰਾਪਤੀ।

ਮਕਰ : ਅਦਾਲਤੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਵੱਡੇ ਲੋਕਾਂ ’ਚ ਪੈਠ ਅਤੇ ਧਾਕ ਬਣੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਕੁੰਭ : ਉਤਸ਼ਾਹ-ਹਿੰਮਤ ਅਤੇ ਯਤਨ ਸ਼ਕਤੀ ਬਣੀ ਰਹੇਗੀ, ਕੰਮਕਾਜੀ ਭੱਜਦੌੜ ਵੀ ਰਹੇਗੀ, ਜਨਰਲ ਹਾਲਾਤ ਵੀ ਅਨੁਕੂਲ ਚੱਲਣਗੇ।

ਮੀਨ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਪਲਾਨਿੰਗ ਅਤੇ ਪ੍ਰੋਗਰਾਮਿੰਗ ’ਚੋਂ ਕੋਈ ਰੁਕਾਵਟ ਮੁਸ਼ਕਲ ਹਟੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

9 ਅਪ੍ਰੈਲ 2024, ਮੰਗਲਵਾਰ

ਚੇਤ ਸੁਦੀ ਤਿੱਥੀ ਏਕਮ (ਰਾਤ 8.32ਤੱਕ) ਅਤੇ ਮਗਰੋਂ ਤਿੱਥੀ ਦੂਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ        ਮੀਨ ’ਚ

ਚੰਦਰਮਾ     ਮੀਨ ’ਚ 

ਮੰਗਲ       ਕੁੰਭ ’ਚ

ਬੁੱਧ          ਮੇਖ ’ਚ

ਗੁਰੂ         ਮੇਖ ’ਚ

ਸ਼ੁੱਕਰ       ਮੀਨ ’ਚ

ਸ਼ਨੀ        ਕੁੰਭ ’ਚ

ਰਾਹੂ        ਮੀਨ ’ਚ                                                    

ਕੇਤੂ        ਕੰਨਿਆ ’ਚ 

ਬਿਕ੍ਰਮੀ ਸੰਮਤ : 2081, ਚੇਤ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 20 (ਚੇਤ), ਹਿਜਰੀ ਸਾਲ 1445, ਮਹੀਨਾ: ਰਮਜ਼ਾਨ, ਤਰੀਕ : 29, ਸੂਰਜ ਉਦੇ ਸਵੇਰੇ 6.10 ਵਜੇ, ਸੂਰਜ ਅਸਤ ਸ਼ਾਮ 6.48 ਵਜੇ (ਜਲੰਧਰ ਟਾਈਮ), ਨਕਸ਼ੱਤਰ ਰੇਵਤੀ (ਸਵੇਰੇ 7.32 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਵਨੀ, ਜਿਹੜਾ ਅਗਲੇ ਦਿਨ(10 ਅਪ੍ਰੈਲ) ਸਵੇਰੇ 5.07 ਤਕ ਰਹੇਗਾ, ਯੋਗ : ਵੈਧ੍ਰਿਤੀ (ਦੁਪਹਿਰ 2.18 ਤੱਕ) ਅਤੇ ਮਗਰੋਂ ਯੋਗ ਵਿਸ਼ਕੁੰਭ, ਚੰਦਰਮਾ : ਮੀਨ ਰਾਸ਼ੀ ’ਤੇ (ਸਵੇਰੇ 7.32 ਤਕ) ਅਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਰਹੇਗੀ, (ਸਵੇਰੇ 7.32 ਤਕ), ਸਵੇਰੇ 7.32 ਤਕ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਸਾਰਾ ਦਿਨ ਅਤੇ ਅਗਲੇ ਦਿਨ (10 ਅਪ੍ਰੈਲ) ਸਵੇੇਰੇ 5.07 ਤਕ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ, ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ, ਪੁਰਬ ਦਿਵਸ ਅਤੇ ਤਿਓਹਾਰ : ਚੇਤ ਸੁਦੀ ਪੱਖ, ਚੇਤ ਨਵਰਾਤਰੇ ਅਤੇ ਬ੍ਰਿਕਮੀ ਸੰਮਤ 2081 ਸ਼ੁਰੂ, ਨਵਰਾਤਰਾ ਮੇਲਾ ਮਨਸਾ ਦੇਵੀ, (ਹਰਿਦੁਆਰ,  ਪੰਚਕੂਲਾ), ਮੇਲਾ ਨੈਨਾ ਦੇਵੀ, ਮੇਲਾ ਬਾਲਾ ਸੁੰਦਰੀ (ਹਿਮਾਚਲ), ਮੇਲਾ ਝੰਡੇ ਵਾਲਾ ਅਤੇ ਮੇਲਾ ਕਾਲਕਾ  ਜੀ (ਦਿੱਲੀ ਸ਼ੁਰੂ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


Harpreet SIngh

Content Editor

Related News