ਯੂਕ੍ਰੇਨ ''ਚ ਰੂਸੀ ਡਰੋਨ ਹਮਲੇ ਕਾਰਨ ਹੋਟਲ ''ਚ ਲੱਗੀ ਅੱਗ
Sunday, Apr 28, 2024 - 05:54 PM (IST)
ਕੀਵ (ਏਜੰਸੀ): ਰੂਸੀ ਡਰੋਨ ਹਮਲੇ ਵਿਚ ਐਤਵਾਰ ਤੜਕੇ ਮਾਈਕੋਲਾਈਵ ਸ਼ਹਿਰ 'ਤੇ ਹਮਲਾ ਕੀਤਾ ਗਿਆ, ਜਿਸ ਨਾਲ ਇੱਕ ਹੋਟਲ ਵਿਚ ਅੱਗ ਲੱਗ ਗਈ ਅਤੇ ਊਰਜਾ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ। ਸੂਬਾਈ ਗਵਰਨਰ ਨੇ ਇਹ ਜਾਣਕਾਰੀ ਦਿੱਤੀ। ਇਹ ਹਮਲਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਯੂਕ੍ਰੇਨ ਦੇ ਸੈਨਿਕਾਂ ਨੂੰ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਜਾਰੀ ਜੰਗ ਵਿੱਚ ਗੋਲਾ ਬਾਰੂਦ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯੂਕ੍ਰੇਨ ਦੇ ਦੱਖਣੀ ਮਾਈਕੋਲਾਈਵ ਸੂਬੇ ਦੇ ਗਵਰਨਰ ਵਿਟਾਲੀ ਕਿਮ ਨੇ ਕਿਹਾ ਕਿ ਰੂਸੀ ਡਰੋਨ ਨੇ ਸੂਬਾਈ ਰਾਜਧਾਨੀ (ਮਿਕੋਲਾਏਵ) ਦੇ ਇੱਕ ਹੋਟਲ ਨੂੰ "ਗੰਭੀਰ ਤੌਰ 'ਤੇ ਨੁਕਸਾਨ ਪਹੁੰਚਾਇਆ"। ਇਸ ਹਮਲੇ ਕਾਰਨ ਹੋਟਲ ਵਿੱਚ ਅੱਗ ਲੱਗ ਗਈ ਜਿਸ ਨੂੰ ਬਾਅਦ ਵਿੱਚ ਬੁਝਾਇਆ ਗਿਆ। ਕਿਮ ਨੇ ਇਹ ਵੀ ਕਿਹਾ ਕਿ ਹਮਲੇ ਨੇ ਸ਼ਹਿਰ ਦੇ ਘਰਾਂ ਅਤੇ ਦਫਤਰਾਂ ਨੂੰ ਗਰਮ ਕਰਨ ਵਾਲੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਇਆ ਹੈ, ਪਰ ਕੋਈ ਵੇਰਵਾ ਨਹੀਂ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ-ਇੰਡੋਨੇਸ਼ੀਆ ਦਾ ਇਬੂ ਜਵਾਲਾਮੁਖੀ ਫੁਟਿਆ, 3.5 ਕਿਲੋਮੀਟਰ ਤੱਕ ਫੈਲੀ ਸੁਆਹ
ਰੂਸੀ ਸਰਕਾਰੀ ਏਜੰਸੀ ਆਰਆਈਏ ਨੇ ਦਾਅਵਾ ਕੀਤਾ ਕਿ ਮਾਈਕੋਲਾਈਵ 'ਤੇ ਹਮਲੇ ਨੇ ਇੱਕ 'ਸ਼ਿਪਯਾਰਡ' ਨੂੰ ਨਿਸ਼ਾਨਾ ਬਣਾਇਆ ਜਿੱਥੇ ਜਲ ਸੈਨਾ ਦੇ ਡਰੋਨ ਇਕੱਠੇ ਕੀਤੇ ਜਾਂਦੇ ਹਨ ਅਤੇ ਨਾਲ ਹੀ ਇੱਕ ਹੋਟਲ ਨੂੰ ਵੀ ਨਿਸ਼ਾਨਾ ਬਂਣਾਇਆ ਗਿਆ ਜਿਸ ਵਿਚ "ਅੰਗਰੇਜ਼ੀ ਬੋਲਣ ਵਾਲੇ ਕਿਰਾਏ ਦੇ ਸੈਨਿਕ" ਰਹਿੰਦੇ ਹਨ ਜੋ ਯੂਕ੍ਰੇਨ ਲਈ ਲੜਦੇ ਹਨ। ਰੂਸੀ ਰੱਖਿਆ ਮੰਤਰਾਲੇ ਨੇ ਐਤਵਾਰ ਸਵੇਰੇ ਕਿਹਾ ਕਿ ਦੇਸ਼ ਦੇ ਦੱਖਣ-ਪੱਛਮ ਵਿੱਚ ਚਾਰ ਖੇਤਰਾਂ ਵਿੱਚ ਰਾਤੋ ਰਾਤ 17 ਯੂਕ੍ਰੇਨੀ ਡਰੋਨ ਡੇਗ ਦਿੱਤੇ ਗਏ। ਯੂਕ੍ਰੇਨ ਦੇ ਅਧਿਕਾਰੀਆਂ ਅਨੁਸਾਰ ਸ਼ਨੀਵਾਰ ਅਤੇ ਰਾਤ ਭਰ ਰੂਸੀ ਗੋਲਾਬਾਰੀ ਵਿੱਚ ਯੂਕ੍ਰੇਨ ਵਿੱਚ ਘੱਟੋ ਘੱਟ ਸੱਤ ਨਾਗਰਿਕ ਜ਼ਖਮੀ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।