ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਅਚਾਨਕ ਪਿਆ ਪੁਲਸ ਦਾ ਛਾਪਾ, ਮੌਕੇ 'ਤੇ ਫੜ੍ਹ ਲਈ ਕੁੜੀ

Wednesday, Apr 17, 2024 - 12:32 PM (IST)

ਹੋਟਲ 'ਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ, ਅਚਾਨਕ ਪਿਆ ਪੁਲਸ ਦਾ ਛਾਪਾ, ਮੌਕੇ 'ਤੇ ਫੜ੍ਹ ਲਈ ਕੁੜੀ

ਚੰਡੀਗੜ੍ਹ (ਸੁਸ਼ੀਲ) : ਕਿਸ਼ਨਗੜ੍ਹ ਸਥਿਤ ਹੋਟਲ ’ਚ ਦੇਹ ਵਪਾਰ ਚੱਲ ਰਿਹਾ ਸੀ। ਮਾਮਲੇ ਦੀ ਭਿਣਕ ਡੀ. ਐੱਸ. ਪੀ. ਅਭਿਨੰਦਨ ਨੂੰ ਲੱਗੀ। ਡੀ. ਐੱਸ. ਪੀ. ਨੇ ਟੀਮ ਨਾਲ ਮੰਗਲਵਾਰ ਨੂੰ ਹੋਟਲ ’ਤੇ ਛਾਪਾ ਮਾਰਿਆ। ਇਸ ਦੌਰਾਨ ਦੇਹ ਵਪਾਰ ਕਰਨ ਵਾਲੀ ਕੁੜੀ ਨੂੰ ਕਾਬੂ ਕੀਤਾ। ਕੁੜੀ ਨੇ ਦੱਸਿਆ ਕਿ ਉਸ ਤੋਂ ਇਹ ਕੰਮ ਹੋਟਲ ਮਾਲਕ ਅਨਿਲ ਕੁਮਾਰ, ਮੈਨੇਜਰ ਵਿਵੇਕ ਮਿਸ਼ਰਾ ਤੇ ਕੇਅਰ ਟੇਕਰ ਬਹਿਰਾਈਚ ਦੇ ਪਿੰਡ ਮਾਯਲਾ ਸਰੀਆ ਵਾਸੀ ਸਤ ਪ੍ਰਕਾਸ਼ ਕਰਵਾ ਰਹੇ ਸਨ।

ਇਹ ਵੀ ਪੜ੍ਹੋ : ਲੋਕ ਸਭਾ ਮੈਂਬਰ ਬਣਨ ਦੇ ਹਨ ਕਈ ਫ਼ਾਇਦੇ, ਜਾਣੋ ਕਿਹੜੀਆਂ ਮਿਲਦੀਆਂ ਨੇ ਸ਼ਾਨਦਾਰ ਸਹੂਲਤਾਂ

ਆਈ. ਟੀ. ਪਾਰਕ ਥਾਣਾ ਪੁਲਸ ਨੇ ਮਾਮਲਾ ਦਰਜ ਕਰ ਕੇ ਹੋਟਲ ਮੈਨੇਜਰ ਗੋਂਡਾ (ਉੱਤਰ ਪ੍ਰਦੇਸ਼) ਦੇ ਪਿੰਡ ਪੰਚੂਰਖੀ ਵਾਸੀ ਵਿਵੇਕ ਮਿਸ਼ਰਾ ਤੇ ਕੇਅਰ ਟੇਕਰ ਸਤ ਪ੍ਰਕਾਸ਼ ਨੂੰ ਕਾਬੂ ਕੀਤਾ। ਇਸ ਤੋਂ ਇਲਾਵਾ ਕੁੜੀ ਦੇ ਜ਼ਿਲ੍ਹਾ ਅਦਾਲਤ ’ਚ ਬਿਆਨ ਦਰਜ ਕਰਵਾਏ। ਦੋਹਾਂ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਜਾਂਚ ’ਚ ਸਾਹਮਣੇ ਆਇਆ ਕਿ ਹੋਟਲ ਇਕ ਨੇਤਾ ਦਾ ਹੈ। ਉਸ ਨੇ ਹੋਟਲ ਅੱਗੇ ਅਨਿਲ ਕੁਮਾਰ ਨੂੰ ਲੀਜ਼ ’ਤੇ ਦਿੱਤਾ ਸੀ। ਡੀ. ਐੱਸ. ਪੀ. ਨੂੰ ਸੂਚਨਾ ਮਿਲੀ ਕਿ ਹੋਟਲ  ਦਾ ਮਾਲਕ ਦੇਹ ਵਪਾਰ ਦਾ ਧੰਦਾ ਕਰਵਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਵੋਟਿੰਗ ’ਚ ਡੇਢ ਮਹੀਨਾ ਬਾਕੀ, ਸਿਰਫ 2 ਸੀਟਾਂ ’ਤੇ ਹੀ ਐਲਾਨੇ ਗਏ ਹਨ ਚਾਰੇ ਪਾਰਟੀਆਂ ਦੇ ਉਮੀਦਵਾਰ

ਇਸ ਤੋਂ ਬਾਅਦ ਸਪੈਸ਼ਲ ਟੀਮ ਬਣਾਈ ਗਈ। ਟੀਮ ਨੇ ਹੋਟਲ ਦੇ ਅੰਦਰ ਫਰਜ਼ੀ ਗਾਹਕ ਭੇਜਿਆ। ਗਾਹਕ ਨੂੰ ਮੈਨੇਜਰ ਤੇ ਕੇਅਰ ਟੇਕਰ ਮਿਲਿਆ। ਵਿਵੇਕ ਨੇ ਗਾਹਕ ਤੋਂ ਪੰਜ ਹਜ਼ਾਰ ਰੁਪਏ ਮੰਗੇ ਪਰ ਸੌਦਾ 3 ਹਜ਼ਾਰ ’ਚ ਤੈਅ ਹੋ ਗਿਆ, ਫਿਰ ਕੁੜੀ ਦਿਖਾਈ ਗਈ। ਗਾਹਕ ਨੇ ਪੈਸੇ ਦੇ ਕੇ ਡੀ. ਐੱਸ. ਪੀ. ਨੂੰ ਇਸ਼ਾਰਾ ਕੀਤਾ। ਟੀਮ ਨੇ ਮੈਨੇਜਰ, ਕੇਅਰ ਟੇਕਰ ਤੇ ਕੁੜੀ ਨੂੰ ਮੌਕੇ ’ਤੇ ਕਾਬੂ ਕੀਤਾ। ਪੁਲਸ ਨੇ ਹੋਟਲ ਮਾਲਕ ਅਨਿਲ ਕੁਮਾਰ, ਮੈਨੇਜਰ ਵਿਵੇਕ ਮਿਸ਼ਰਾ, ਕੇਅਰ ਟੇਕਰ ਸਤ ਪ੍ਰਕਾਸ਼ ਖ਼ਿਲਾਫ਼ ਮਾਮਲਾ ਦਰਜ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News