ਜ਼ਖ਼ਮੀ ਇਸ਼ਾਂਤ ਤੇ ਵਾਰਨਰ ਇਕ ਹੋਰ ਹਫਤੇ ਲਈ ਰਹਿਣਗੇ ਬਾਹਰ
Sunday, Apr 28, 2024 - 08:58 PM (IST)

ਨਵੀਂ ਦਿੱਲੀ- ਧਾਕੜ ਬੱਲੇਬਾਜ਼ ਡੇਵਿਡ ਵਾਰਨਰ ਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਪਲੇਇੰਗ ਇਲੈਵਨ ਵਿਚੋਂ ਬਾਹਰ ਰਹਿਣਗੇ, ਉਹ ਸੱਟ ਤੋਂ ਅਜੇ ਤਕ ਉੱਭਰ ਨਹੀਂ ਸਕੇ ਹਨ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਹੋਣ ਲਈ ਅਜੇ ਇਕ ਹੋਰ ਹਫਤੇ ਦਾ ਸਮਾਂ ਲੱਗੇਗਾ। ਜ਼ਿਕਰਯੋਗ ਹੈ ਕਿ 12 ਅਪ੍ਰੈਲ ਨੂੰ ਲਖਨਊ ਸੁਪਰ ਜਾਇੰਟਸ ਵਿਰੁੱਧ ਮੈਚ ਵਿਚ ਸ਼ਾਟ ਲਗਾਉਣ ਦੀ ਕੋਸ਼ਿਸ਼ ਵਿਚ ਵਾਰਨਰ ਨੂੰ ਉਂਗਲੀ ਵਿਚ ਸੱਟ ਲੱਗੀ ਸੀ। ਦੂਜੇ ਪਾਸੇ ਇਸ਼ਾਂਤ ਸ਼ਰਮਾ ਪਿੱਠ ਵਿਚ ਜਕੜਨ ਦੀ ਸਮੱਸਿਆ ਨਾਲ ਜੂਝ ਰਿਹਾ ਹੈ।