ਸ਼ਾਰਟ ਸਰਕਟ ਨਾਲ ਗਹਿਲੀਵਾਲਾ ਰੋਡ ''ਤੇ ਲਗੀ ਨਾੜ ਨੂੰ ਅੱਗ

04/26/2018 4:00:03 PM

ਕੋਟ ਈਸੇ ਖਾਂ (ਗਰੋਵਰ, ਸੰਜੀਵ) - ਕਸਬਾ ਕੋਟ ਈਸੇ ਖਾਂ 'ਚ ਗਹਿਲੀਵਾਲਾ ਰੋਡ 'ਤੇ ਨਾੜ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਸੋਹਣ ਸਿੰਘ ਨੇ ਦੱਸਿਆ ਕਿ ਉਸ ਕੋਲ ਡੇਰਾ ਬਾਬਾ ਸਿੱਧ ਮੰਦਰ ਦੀ 7 ਏਕੜ ਜ਼ਮੀਨ ਠੇਕੇ 'ਤੇ ਹੈ, ਜਿਥੇ ਅੱਜ ਸਵੇਰੇ ਕਰੀਬ 11 ਵਜੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। 
ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਕੋਟ ਈਸੇ ਖਾਂ ਦੇ ਹੈੱਡ ਮੁਨਸ਼ੀ ਬਲਦੇਵ ਸਿੰਘ ਪੁਲਸ ਪਾਰਟੀ, ਨਗਰ ਪੰਚਾਇਤ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਸਮੇਤ ਮੌਕੇ 'ਤੇ ਪਹੁੰਚ ਕੇ ਫਾਇਰ ਬਿਗ੍ਰੇਡ ਮੁਲਾਜ਼ਮਾਂ ਨੂੰ ਸੂਚਿਤ ਕੀਤਾ। ਫਾਇਰ ਬਿਗ੍ਰੇਡ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾ ਲਿਆ। ਅੱਗ ਲੱਗਣ ਨਾਲ ਕਰੀਬ ਦੋ ਏਕੜ ਨਾੜ ਸੜ ਕੇ ਸੁਆਹ ਹੋ ਗਿਆ।


Related News