ਦੋ ਖੇਤ ਕਣਕ ਦੇ ਤੇ ਸਵਾ 23 ਏਕੜ ਕਣਕ ਦਾ ਨਾੜ ਅੱਗ ਲੱਗਣ ਕਾਰਨ ਸੜ ਕੇ ਹੋਇਆ ਸੁਆਹ
Saturday, Apr 27, 2024 - 11:32 AM (IST)
ਕੋਟ ਫਤੂਹੀ (ਬਹਾਦਰ ਖਾਨ)-ਪਿੰਡ ਨਗਦੀਪੁਰ ਦੇ ਖੇਤਾਂ ਵਿਚ ਅੱਗ ਲੱਗਣ ਕਾਰਨ ਦੋ ਖੇਤ ਕਣਕ ਅਤੇ ਸਵਾ 23 ਏਕੜ ਦੇ ਕਰੀਬ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਰਸ਼ਪਾਲ ਕੌਰ ਵਿਧਵਾ ਕਸ਼ਮੀਰ ਸਿੰਘ ਪਿੰਡ ਨਗਦੀਪੁਰ ਦੇ ਦੋ ਖੇਤ ਕਣਕ ਦੇ ਅਤੇ ਇਸੇ ਪਿੰਡ ਦੇ ਦਲਜੀਤ ਸਿੰਘ,ਮਲਕੀਅਤ ਸਿੰਘ ,ਗੁਰਪਾਲ ਸਿੰਘ ,ਹਰਦਿਆਲ ਸਿੰਘ ਚਾਰ ਭਰਾਵਾਂ ਪੁੱਤਰ ਦੀਦਾਰ ਸਿੰਘ ਦੇ 13 ਖੇਤ ਨਾੜ ,ਗਿਆਨ ਸਿੰਘ ਦੇ ਦੋ ਖੇਤ ਨਾੜ,ਮਨਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਲਕਸੀਹਾਂ ਦੇ ਸੱਤ ਖੇਤ ਨਾੜ ਅਤੇ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਦੇ 10 ਕਨਾਲ ਨਾੜ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ- ਮੌਸਮ ਨੂੰ ਲੈ ਕੇ ਜਾਣੋ ਆਉਣ ਵਾਲੇ ਦਿਨਾਂ ਦੀ Latest Update, ਭਾਰੀ ਤੂਫ਼ਾਨ ਦੇ ਨਾਲ ਪੇਵਗਾ ਮੀਂਹ
ਅੱਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਤੇਜ਼ ਹਵਾ ਕਾਰਨ ਅੱਗੇ ਤੋਂ ਅੱਗੇ ਮਿੰਟਾਂ ਵਿਚ ਵਧ ਗਈ ਜਦਕਿ ਲੋਕਾਂ ਨੇ ਜਾਨ ਜੋਖਮ ਵਿਚ ਪਾ ਕੇ ਟਰੈਕਟਰਾਂ ਆਦਿ ਨਾਲ ਮਸਾਂ ਅੱਗ ’ਤੇ ਕਾਬੂ ਪਾਇਆ। ਇਸ ਮੌਕੇ ਨਾਇਬ ਤਹਿਸੀਲਦਾਰ ਮਾਹਿਲਪੁਰ ਵਿਜੇ ਕੁਮਾਰ ਅਹੀਰ ਨੇ ਮੌਕੇ ’ਤੇ ਆਕੇ ਲੱਗੀ ਅੱਗ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਉਨ੍ਹਾਂ ਨਾਲ ਮੁਨੀਸ਼ ਕੁਮਾਰ ਕਾਨੂੰਗੋ,ਪਰਮਿੰਦਰ ਸਿੰਘ ਪਟਵਾਰੀ ਅਤੇ ਇਨ੍ਹਾਂ ਤੋਂ ਇਲਾਵਾ ਚੌਕੀ ਇੰਚਾਰਜ ਕੋਟ ਫਤੂਹੀ ਕੁਲਵੰਤ ਸਿੰਘ ਏ. ਐੱਸ. ਆਈ,ਗੁਰਪ੍ਰੀਤ ਸਿੰਘ ਪੀ. ਐੱਚ. ਜੀ, ਮੁਹੰਮਦ ਅਸਦ ਖੁਸ਼ਹਾਲਪੁਰ, ਜਸਵੀਰ ਕੌਰ ਨਗਦੀਪੁਰ, ਡਾ.ਸੁਰਿੰਦਰਪਾਲ ਸਿੰਘ ਈਸਪੁਰ, ਅਮਰਜੀਤ ਸਿੰਘ ਨਗਦੀਪੁਰ, ਕੁਲਵਿੰਦਰ ਸਿੰਘ, ਮਨਜਿੰਦਰ ਸਿੰਘ, ਦਲਜੀਤ ਸਿੰਘ ਆਦਿ ਹਾਜ਼ਰ ਸਨ। ਲੋਕਾਂ ਦੇ ਕਹਿਣ ਅਨੁਸਾਰ ਅੱਗ ਤਾਰਾਂ ’ਚੋਂ ਨਿਕਲੀ ਚੰਗਿਆੜੀ ਨਾਲ ਲੱਗੀ ਲੱਗਦੀ ਹੈ ਪਰ ਅਸਲ ਕਾਰਨਾਂ ਦਾ ਪਤਾ ਨਹੀਂ ਲੱਗਾ ਕਿਉਂਕਿ ਉਸ ਮੌਕੇ ਮੋਟਰਾਂ ਦੀ ਬਿਜਲੀ ਬੰਦ ਸੀ ਪਰ ਘਰਾਂ ਦੀ ਬਿਜਲੀ ਚਾਲੂ ਸੀ।
ਇਹ ਵੀ ਪੜ੍ਹੋ-CM ਮਾਨ ਨੇ ਜਲੰਧਰ 'ਚ ਪਵਨ ਟੀਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, ਪਾਰਟੀ ਛੱਡਣ ਵਾਲਿਆਂ ਲਈ ਆਖੀਆਂ ਵੱਡੀਆਂ ਗੱਲਾਂ