ਬੇਗੋਵਾਲ ਵਿਖੇ ਨਾੜ ਦੀ ਅੱਗ ਨਾਲ ਸੜ ਕੇ ਮਰੇ ਨੌਜਵਾਨ ਦੀ ਮੌਤ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ
Sunday, May 05, 2024 - 05:57 PM (IST)
ਬੇਗੋਵਾਲ (ਰਜਿੰਦਰ)- ਬੇਗੋਵਾਲ ਤੋਂ ਭੁਲੱਥ ਰੋਡ 'ਤੇ ਪਿੰਡ ਭਦਾਸ ਨੇੜੇ ਬੀਤੇ ਦਿਨ ਨਾੜ ਦੀ ਅੱਗ ਦੀ ਲਪੇਟ ਵਿਚ ਆ ਕੇ ਸੜ ਕੇ ਮਰੇ ਮੋਟਰਸਾਈਕਲ ਸਵਾਰ ਰਾਹਗੀਰ ਦੀ ਮੌਤ ਦੇ ਮਾਮਲੇ ਵਿਚ ਬੇਗੋਵਾਲ ਪੁਲਸ ਨੇ ਕੇਸ ਦਰਜ ਕਰ ਦਿੱਤਾ ਹੈ। ਮ੍ਰਿਤਕ ਨੌਜਵਾਨ ਰਵਿੰਦਰਜੀਤ ਸਿੰਘ ਉਰਫ਼ ਗੋਰੀ ਪੁੱਤਰ ਬਲਵਿੰਦਰਜੀਤ ਸਿੰਘ ਵਾਸੀ ਵਾਰਡ ਨੰਬਰ 3 ਬੇਗੋਵਾਲ ਜੋ ਸਿਵਲ ਹਸਪਤਾਲ ਭੁਲੱਥ ਵਿਖੇ ਦਾਖ਼ਲ ਪਿਤਾ ਕੋਲੋਂ ਬੇਗੋਵਾਲ ਨੂੰ ਜਦੋਂ ਘਰ ਵਾਪਸ ਜਾ ਰਿਹਾ ਸੀ ਤਾਂ ਉਸ ਵੇਲੇ ਇਹ ਦਰਦਨਾਕ ਘਟਨਾ ਵਾਪਰੀ।
ਇਕੱਤਰ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਬੇਗੋਵਾਲ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਨੌਜਵਾਨ ਦੀ ਭੈਣ ਰਾਜਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਰਾਮਗੜ੍ਹ ਥਾਣਾ ਭੁਲੱਥ ਨੇ ਦੱਸਿਆ ਕਿ ਉਸ ਦਾ ਪਿਤਾ ਬਲਵਿੰਦਰਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਵਾਰਡ ਨੰਬਰ 3 ਬੇਗੋਵਾਲ ਜੋ ਸਿਵਲ ਹਸਪਤਾਲ ਭੁਲੱਥ ਵਿਖੇ ਦਾਖ਼ਲ ਹੈ। ਉਹ ਅਤੇ ਉਸ ਦਾ ਭਰਾ ਰਵਿੰਦਰਜੀਤ ਸਿੰਘ ਉਰਫ਼ ਗੋਰੀ ਵਾਸੀ ਵਾਰਡ ਨੰਬਰ 3 ਬੇਗੋਵਾਲ, ਉਮਰ ਕਰੀਬ 25 ਸਾਲ ਆਪਣੇ ਪਿਤਾ ਦੀ ਦੇਖ ਰੇਖ ਲਈ ਸਿਵਲ ਹਸਪਤਾਲ ਭੁਲੱਥ ਰਹਿੰਦੇ ਸੀ। ਬੀਤੇ ਦਿਨ ਜਦੋਂ ਉਹ ਸਿਵਲ ਹਸਪਤਾਲ ਗਈ ਤਾਂ ਉਸ ਨੇ ਆਪਣੇ ਭਰਾ ਰਵਿੰਦਰਜੀਤ ਸਿੰਘ ਉਰਫ਼ ਗੋਰੀ ਨੂੰ ਕਿਹਾ ਕਿ ਉਹ ਡੈਡੀ ਕੋਲ ਰਹਿੰਦੀ ਹਾਂ ਅਤੇ ਤੂੰ ਘਰ ਚਲਿਆ ਜਾ ਤਾਂ ਦੁਪਹਿਰ ਦੇ ਕਰੀਬ 12.45 ਵਜੇ ਉਸ ਦਾ ਭਰਾ ਆਪਣੇ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਿਵਲ ਹਸਪਤਾਲ ਭੁਲੱਥ ਤੋਂ ਘਰ ਬੇਗੋਵਾਲ ਨੂੰ ਜਾ ਰਿਹਾ ਸੀ, ਪਿੰਡ ਭਦਾਸ ਤੋਂ ਪਿੱਛੇ ਸੜਕ ਕਿਨਾਰੇ ਖੇਤਾ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗ ਹੋਈ ਸੀ।
ਇਹ ਵੀ ਪੜ੍ਹੋ- ਫਾਜ਼ਿਲਕਾ 'ਚ ਭਿਆਨਕ ਹਾਦਸਾ, ਕਾਰ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਤੜਫ਼-ਤੜਫ਼ ਹੋਈ ਮੌਤ
ਇਹ ਵੀ ਪੜ੍ਹੋ- ਦਸੂਹਾ 'ਚ ਵੱਡੀ ਵਾਰਦਾਤ, ਕਿਸਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਖੇਤਾਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼
ਜਿਸ ਕਰਕੇ ਸੜਕ 'ਤੇ ਜ਼ਿਆਦਾ ਅੱਗ ਅਤੇ ਧੂੰਆਂ ਹੋਣ ਕਰਕੇ ਨਜ਼ਰ ਨਹੀ ਆ ਰਿਹਾ ਸੀ। ਉਸ ਦਾ ਭਰਾ ਸੜਕ ਤੋਂ ਗੁਜ਼ਰਦੇ ਸਮੇਂ ਸਮੇਤ ਮੋਟਰ ਸਾਈਕਲ ਅੱਗ ਦੀ ਲਪੇਟ ਵਿੱਚ ਆ ਕੇ ਸੜ੍ਹ ਗਿਆ ਅਤੇ ਜਿਸ ਦੀ ਮੌਕੇ 'ਤੇ ਹੀ ਸੜ੍ਹਨ ਕਰਕੇ ਮੌਤ ਹੋ ਗਈ। ਜਿਸ ਬਾਰੇ ਪਤਾ ਲੱਗਣ 'ਤੇ ਉਸ ਨੇ ਆਪਣੇ ਪਤੀ ਗੁਰਪ੍ਰੀਤ ਸਿੰਘ ਨਾਲ ਮੌਕੇ 'ਤੇ ਪਹੁੰਚ ਕੇ ਆਪਣੇ ਭਰਾ ਜੋ ਸੜ ਚੁੱਕਾ ਸੀ, ਦੀ ਲਾਸ਼ ਦੀ ਸ਼ਨਾਖਤ ਕੀਤੀ ਹੈ ਅਤੇ ਮੋਟਰ ਸਾਈਕਲ ਦੀ ਪਛਾਣ ਕੀਤੀ ਹੈ। ਉਸ ਦੇ ਭਰਾ ਰਵਿੰਦਰਜੀਤ ਸਿੰਘ ਦੀ ਮੌਤ ਕਿਸੇ ਨਾਮਲੂਮ ਵਿਅਕਤੀ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣ ਕਰਕੇ ਹੀ ਹੋਈ। ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਇਸ ਸੰਬੰਧ ਵਿਚ ਬੇਗੋਵਾਲ ਪੁਲਸ ਵੱਲੋਂ ਕੀਤੀ ਕਾਰਵਾਈ ਵਿਚ ਲਿਖਿਆ ਗਿਆ ਕਿ ਨਾਮਲੂਮ ਵਿਅਕਤੀ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਮਾਨਯੋਗ ਡੀ. ਸੀ. ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸੇ ਸਬੰਧ ਵਿਚ ਥਾਣਾ ਬੇਗੋਵਾਲ ਵਿਖੇ ਨਾਮਲੂਮ ਵਿਅਕਤੀ ਦੇ ਖ਼ਿਲਾਫ਼ ਧਾਰਾ 304-ਏ/188/427 ਦੇ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੀ ਲਾਪਰਵਾਹੀ: ਪੰਜਾਬ 'ਚ ਚੱਲਦੀ ਟਰੇਨ ਨਾਲੋਂ ਵੱਖ ਹੋਇਆ ਇੰਜਣ, ਹਜ਼ਾਰਾਂ ਯਾਤਰੀਆਂ ਦੀ ਜਾਨ ਦਾਅ 'ਤੇ ਲੱਗੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8