ਲੁਧਿਆਣਾ 'ਚ ਰਸੋਈ ਗੈਸ ਸਿਲੰਡਰ ਫਟਣ ਨਾਲ ਹੋਇਆ ਧਮਾਕਾ! ਬਜ਼ੁਰਗ ਸਣੇ 3 ਜੀਅ ਬੁਰੀ ਤਰ੍ਹਾਂ ਝੁਲਸੇ

Thursday, Apr 18, 2024 - 12:28 PM (IST)

ਲੁਧਿਆਣਾ (ਰਾਮ)- ਚੰਡੀਗੜ੍ਹ ਰੋਡ ਸਥਿਤ ਸੈਕਟਰ 32-ਏ ਸਥਿਤ ਬੀਕਾਨੇਰ ਸਵੀਟ ਸ਼ਾਪ ਕੋਲ ਇਕ ਘਰ ’ਚ ਸਿਲੰਡਰ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਸਿਲੰਡਰ ’ਚ ਹੋਏ ਧਮਾਕੇ ਤੋਂ ਬਾਅਦ ਘਰ ’ਚ ਅੱਗ ਲੱਗ ਗਈ। ਇਸ ਹਾਦਸੇ ’ਚ ਘਰ ’ਚ ਮੌਜੂਦ ਬਜ਼ੁਰਗ ਔਰਤ ਸਮੇਤ 3 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਅਗਨੀਵੀਰ ਜੰਮੂ-ਕਸ਼ਮੀਰ 'ਚ ਸ਼ਹੀਦ, ਛੋਟੇ ਵੀਰ ਦੀ ਮ੍ਰਿਤਕ ਦੇਹ ਤਕ ਨਹੀਂ ਵੇਖ ਸਕਿਆ ਕੈਨੇਡਾ ਬੈਠਾ ਭਰਾ

ਹਾਦਸੇ ’ਚ ਇਕ ਪਾਲਤੂ ਕੁੱਤਾ ਜਿਊਂਦਾ ਸੜ ਗਿਆ, ਜਦੋਂਕਿ ਦੂਜੇ ਪਾਲਤੂ ਕੁੱਤੇ ਨੇ ਆਪਣੀ ਸੂਝ-ਬੂਝ ਨਾਲ ਆਪਣੀ ਜਾਨ ਬਚਾ ਲਈ। ਹਾਦਸਾ ਸਵੇਰੇ 11.30 ਵਜੇ ਦੇ ਕਰੀਬ ਵਾਪਰਿਆ। ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਹਾਦਸੇ ਦੀ ਜਾਣਕਾਰੀ ਦਿੱਤੀ ਤਾਂ ਮੌਕੇ ’ਤੇ ਪੁੱਜੇ ਫਾਇਰ ਟੈਂਡਰਾਂ ਨੇ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ ਪਰ ਅੱਗ ਕਾਫੀ ਜ਼ਿਆਦਾ ਵਧ ਜਾਣ ਕਾਰਨ ਫਾਇਰ ਬ੍ਰਿਗੇਡ ਦੀਆਂ 2 ਵਾਧੂ ਗੱਡੀਆਂ ਬੁਲਾਉਣੀਆਂ ਪਈਆਂ। ਸਖ਼ਤ ਮੁਸ਼ੱਕਤ ਤੋਂ ਬਾਅਦ ਕਰੀਬ 1 ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਲੱਗਣ ਕਾਰਨ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਆਸ-ਪਾਸ ਦੇ ਲੋਕਾਂ ਨੇ ਬਚਾਈਆਂ 3 ਜਾਨਾਂ

ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰੇ 11.30 ਵਜੇ ਚੰਡੀਗੜ੍ਹ ਰੋਡ ਸਥਿਤ ਸੈਕਟਰ 32-ਏ ਸਥਿਤ ਬੀਕਾਨੇਰ ਸਵੀਟ ਸ਼ਾਪ ਦੇ ਕੋਲ ਮਕਾਨ ਨੰ. 2099 ’ਚ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ। ਇਸ ਨਾਲ ਘਰ ’ਚ ਰੱਖੇ ਹੌਲੀ-ਹੌਲੀ ਸਾਰੇ ਸਾਮਾਨ ਨੂੰ ਅੱਗ ਲੱਗ ਗਈ। ਇਸ ਹਾਦਸੇ ’ਚ ਘਰ ’ਚ ਮੌਜੂਦ 3 ਵਿਅਕਤੀ ਝੁਲਸ ਗਏ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਮੌਕੇ ‘ਤੇ ਪੁੱਜ ਕੇ ਫਾਇਰ ਬ੍ਰਿਗੇਡ ਦੀਆਂ 6 ਤੋਂ 7 ਗੱਡੀਆਂ ਨੇ ਅੱਗ ’ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕੀਤਾ। ਇਸ ਦੌਰਾਨ ਅੱਗ ਕਾਫੀ ਵਧ ਚੁੱਕੀ ਸੀ ਤਾਂ ਵਾਧੂ ਫਾਇਰ ਟੈਂਡਰ ਬੁਲਾਉਣੇ ਪਏ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਪੰਜਾਬ ਕਾਂਗਰਸ ਦਾ ਇਕ ਹੋਰ ਥੰਮ੍ਹ ਚੱਲਿਆ ਭਾਜਪਾ ਵੱਲ! ਮਿਲ ਸਕਦੀ ਹੈ ਟਿਕਟ

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ’ਚ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਪ੍ਰਤੱਖ ਦੇਖਣ ਵਾਲਿਆਂ ਦੇ ਮੁਤਾਬਕ ਉਨ੍ਹਾਂ ਨੇ ਇਲਾਕੇ ’ਚ ਚੀਕ-ਚਿਹਾੜਾ ਸੁਣਿਆ ਤਾਂ ਮੌਕੇ ’ਤੇ ਪੁੱਜ ਕੇ ਉਨ੍ਹਾਂ ਨੂੰ ਬਚਾਇਆ। ਹਾਦਸੇ ’ਚ ਘਰ ਦਾ ਇਕ ਪਾਲਤੂ ਕੁੱਤਾ ਜਿਊਂਦਾ ਸੜ ਗਿਆ।

PunjabKesari

ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ : ਫਾਇਰ ਬ੍ਰਿਗੇਡ

ਫਾਇਰ ਬ੍ਰਿਗੇਡ ਮੁਤਾਬਕ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਤਾਂ ਉਹ 5 ਮਿੰਟ ਦੇ ਅੰਦਰ ਮੌਕੇ ’ਤੇ ਪੁੱਜ ਗਏ ਸਨ ਪਰ ਉਦੋਂ ਤੱਕ ਅੱਗ ਕਾਫੀ ਵਧ ਚੁੱਕੀ ਸੀ। ਉਨ੍ਹਾਂ ਨੇ ਕਿਸੇ ਤਰ੍ਹਾਂ ਅੱਗ ’ਤੇ ਕਾਬੂ ਪਾ ਲਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਘਰ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ। ਉਨ੍ਹਾਂ ਨੇ ਸਿਲੰਡਰ ਫਟਣ ਵਰਗੀ ਕਿਸੇ ਗੱਲ ਤੋਂ ਇਨਕਾਰ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਕੇਜਰੀਵਾਲ ਦੀ ਪਤਨੀ ਸੁਨੀਤਾ ਨੇ ਸੰਭਾਲੀ ਕਮਾਨ, ਪੰਜਾਬ ਦੇ AAP ਵਿਧਾਇਕਾਂ ਤੇ ਉਮੀਦਵਾਰਾਂ ਨੂੰ ਸੱਦਿਆ ਦਿੱਲੀ

ਕਿਰਾਇਆ ਨਾ ਦੇਣ ਕਾਰਨ ਚੱਲ ਰਿਹਾ ਸੀ ਮਕਾਨ ਦਾ ਕੇਸ

ਸੈਕਟਰ 32-ਏ ਦੇ ਮਕਾਨ ਨੰ. 2099 ਵਿਚ ਮਕਾਨ ਮਾਲਕ ਅਤੇ ਕਿਰਾਏਦਾਰ ਦਰਮਿਆਨ ਕਿਰਾਏ ਸਬੰਧੀ ਆਪਸੀ ਝਗੜਾ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਮਕਾਨ ’ਤੇ ਕਾਬਜ਼ ਕਿਰਾਏਦਾਰ ਨੇ 2021 ਤੋਂ ਹੁਣ ਤੱਕ ਕਿਰਾਇਆ ਨਹੀਂ ਦਿੱਤਾ ਸੀ। ਇਹ ਮਾਮਲਾ ਕੋਰਟ ’ਚ ਚੱਲ ਰਿਹਾ ਸੀ। ਇਸ ਮਾਮਲੇ ’ਚ ਕੋਰਟ ਨੇ 17 ਅਪ੍ਰੈਲ ਨੂੰ ਮਕਾਨ ਖਾਲੀ ਕਰਨ ਦਾ ਹੁਕਮ ਦਿੱਤਾ ਸੀ ਪਰ ਘਰ ਵਿਚ ਅੱਜ ਅੱਗ ਲੱਗ ਗਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News