ਹੁਸ਼ਿਆਰਪੁਰ ਦਸੂਆ ਰੋਡ ''ਤੇ ਵਾਪਰਿਆ ਹਾਦਸਾ, ਸੀਮੇਂਟ ਨਾਲ ਲੱਦਿਆ ਟਰਾਲਾ ਬੇਕਾਬੂ ਹੋ ਦੁਕਾਨ ''ਚ ਵੜ੍ਹਿਆ

Tuesday, Apr 23, 2024 - 03:38 PM (IST)

ਹੁਸ਼ਿਆਰਪੁਰ ਦਸੂਆ ਰੋਡ ''ਤੇ ਵਾਪਰਿਆ ਹਾਦਸਾ, ਸੀਮੇਂਟ ਨਾਲ ਲੱਦਿਆ ਟਰਾਲਾ ਬੇਕਾਬੂ ਹੋ ਦੁਕਾਨ ''ਚ ਵੜ੍ਹਿਆ

ਗੜ੍ਹਦੀਵਾਲਾ (ਮੁਨਿੰਦਰ ਸ਼ਰਮਾ) - ਮੰਗਲਵਾਰ ਸਵੇਰੇ ਹੁਸ਼ਿਆਰਪੁਰ ਦਸੂਆ ਰੋਡ 'ਤੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਟਰਾਲਾ ਬੇਕਾਬੂ ਹੋ ਕੇ ਸੜਕ ਕਿਨਾਰੇ ਸਥਿਤ ਇਕ ਦੁਕਾਨ ਵਿੱਚ ਜਾ ਵੜਿਆ। ਇਸ ਦੌਰਾਨ ਇੱਕ ਹੋਰ ਦੁਕਾਨ ਦੀ ਸੈਡ ਟੁੱਟ ਗਈ ਤੇ ਸ਼ੈਡ ਹੇਠਾਂ ਪਿਆ ਸਮਾਨ ਵੀ ਪੁਰੀ ਤਰ੍ਹਾਂ ਨਾਲ ਤਹਿਸ ਨਹਿਸ ਹੋ ਗਿਆ। ਇਸ ਹਾਦਸੇ ਦੌਰਾਨ ਦੁਕਾਨਦਾਰਾਂ ਦਾ ਜਿਥੇ ਲੱਖਾਂ ਦਾ ਨੁਕਸਾਨ ਹੋਇਆ, ਉਥੇ ਹੀ ਬਿਜਲੀ ਦੇ ਖੰਭੇ ਅਤੇ ਤਾਰਾਂ ਟੁੱਟਣ ਨਾਲ ਬਿਜਲੀ ਬੋਰਡ ਵਿਭਾਗ ਨੂੰ ਵੀ ਕਾਫੀ ਨੁਕਸਾਨ ਹੋਇਆ। 

ਇਹ ਵੀ ਪੜ੍ਹੋ - ਪਤੀ ਦੇ ਚਰਿੱਤਰ 'ਤੇ ਸ਼ੱਕ ਕਰਦੀ ਸੀ ਪਤਨੀ, ਦੁੱਖੀ ਹੋ ਚੁੱਕਿਆ ਖੌਫ਼ਨਾਕ ਕਦਮ, ਕੁਝ ਸਮਾਂ ਪਹਿਲਾਂ ਹੋਇਆ ਸੀ ਵਿਆਹ

ਇਸ ਮਾਮਲੇ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸੀਮੇਂਟ ਨਾਲ ਲੱਦਿਆ ਇੱਕ ਟਰਾਲਾ ਪੀਬੀ 11ਸੀ ਵੀ 1753 ਹੁਸ਼ਿਆਰਪੁਰ ਵੱਲੋਂ ਆ ਰਿਹਾ ਸੀ। ਜਦੋਂ ਸੀਮੇਂਟ ਦਾ ਟਰਾਲਾ ਦਸੂਆ ਹੁਸ਼ਿਆਰਪੁਰ ਰੋਡ 'ਤੇ ਸਥਿਤ ਟਰੱਕ ਯੂਨੀਅਨ ਦੇ ਨਜ਼ਦੀਕ ਬਾਬਾ ਬਾਲਕ ਨਾਥ ਮੰਦਰ ਨੇੜੇ ਪੁੱਜਾ ਤਾਂ ਟਰਾਲਾ ਬੇਕਾਬੂ ਹੋ ਕੇ ਨਾਲ ਲੱਗਦੀ ਫਰੈਂਚ ਵੇਕਰ ਦੀ ਦੁਕਾਨ ਨਾਲ ਟਕਰਾਅ ਕੇ ਅੰਦਰ ਜਾ ਵੜਿਆ। ਇਸ ਨਾਲ ਫਰੈਂਚ ਵੇਕਰ ਦੁਕਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਹਾਦਸੇ ਦੌਰਾਨ ਇਕ ਹੋਰ ਸੀਹਰਾ ਸਟੀਲ ਵਰਕਸ ਦੀ ਦੁਕਾਨ ਦੇ ਬਾਹਰ ਬਣਿਆ ਸ਼ੈਡ ਵੀ ਟੁੱਟ ਗਿਆ ਤੇ ਸ਼ੈਡ ਹੇਠਾਂ ਪਿਆ ਸਮਾਨ ਵੀ ਬੁਰੀ ਤਰ੍ਹਾਂ ਨਾਲ ਟੁੱਟ ਭੱਜ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਵਲੋਂ ਸਥਿਤੀ ਦਾ ਜਾਇਜਾ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ - Gold Silver Price: ਅਚਾਨਕ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨਾ ਸਸਤਾ ਹੋਇਆ ਸੋਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News