ਹਨੇਰੀ ਨਾਲ ਉੱਡੀ ਕਣਕ ਦੀ ਨਾੜ, ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਾਰਨ ਲੱਗੀ ਅੱਗ
Friday, May 03, 2024 - 06:39 PM (IST)
ਬਲਾਚੌਰ/ਪੋਜੇਵਾਲ (ਜ.ਬ.)- ਬਲਾਕ ਦੇ ਪਿੰਡ ਮਜਾਰੀ ਵਿਖੇ ਬਾਅਦ ਦੁਪਹਿਰ ਚੱਲੀ ਹਵਾ ਕਾਰਨ ਵਰੋਲਾ ਬਣ ਕੇ ਉੱਡੀ ਕਣਕ ਦੀ ਨਾੜ ਖੇਤਾਂ ’ਚੋਂ ਲੰਘ ਰਹੀ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਾਰਨ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਵਾਸੀਆਂ ਨੇ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਫਾਇਰ ਬ੍ਰਿਗੇਡ ਰਾਹੀਂ ਬੜੀ ਮੁਸ਼ਕਿਲ ਨਾਲ ਅੱਗ ਨੂੰ ਬੁਝਾਇਆ ਗਿਆ।
ਹਵਾ ਤੇਜ਼ ਹੋਣ ਕਾਰਨ ਵੇਖਦੇ-ਵੇਖਦੇ ਅੱਗ ਨੇ ਕਾਫ਼ੀ ਏਰੀਆ ਆਪਣੀ ਲਪੇਟ ’ਚ ਲੈ ਲਿਆ। ਅੱਗ ਪਹਿਲਾਂ ਮਹਿੰਦਪੁਰ ਦੇ ਖੇਤਾਂ ’ਚ ਲੱਗੀ ਅਤੇ ਤੇਜ ਹਵਾ ਚੱਲਣ ਨਾਲ ਇਹ ਅੱਗੇ ਮਜਾਰੀ ਦੇ ਖੇਤਾਂ ਵਿਚ ਫੈਲ ਗਈ, ਜਿਸ ਨਾਲ ਖੜੀ ਕਣਕ ਅਤੇ ਨਾੜ ਮਿੰਟਾਂ ’ਚ ਸੁਆਹ ਬਣ ਗਏ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੜੀ ਕਣਕ ਅਤੇ ਨਾੜ ਦੀ ਜਾਂਚ ਕਰਵਾ ਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ- ਫਗਵਾੜਾ ਦੀ ਮਸ਼ਹੂਰ ਯੂਨੀਵਰਸਿਟੀ 'ਚ 9ਵੀਂ ਮੰਜ਼ਿਲ ਤੋਂ ਹੇਠਾਂ ਡਿੱਗਿਆ ਵਿਦਿਆਰਥੀ, ਹੋਈ ਮੌਤ, ਮਚੀ ਹਫ਼ੜਾ-ਦਫ਼ੜੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8