ਰੂਪਨਗਰ ਵਿਖੇ ਚਲਾਕੀ, ਧਨੌਰੀ, ਡੂਮਛੇੜੀ ਵਿਚ 32 ਏਕੜ ਨਾੜ ਸੜ ਕੇ ਹੋਇਆ ਸੁਆਹ

05/05/2024 6:20:15 PM

ਰੂਪਨਗਰ (ਵਿਜੇ)-ਰੂਪਨਗਰ ਜ਼ਿਲ੍ਹੇ ਦੇ ਪਿੰਡ ਚਲਾਕੀ, ਧਨੌਰੀ ਅਤੇ ਡੂਮਛੇੜੀ ਆਦਿ ਪਿੰਡਾਂ ਵਿਖੇ ਅੱਗ ਲੱਗਣ ਨਾਲ ਕਿਸਾਨਾਂ ਦੀ ਲਗਭਗ 32 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਮੋਰਿੰਡਾ ਤੋਂ ਵੱਖ-ਵੱਖ ਟੀਮਾਂ ਅੱਗ ਬੁਝਾਉਣ ਲਈ ਘਟਨਾ ਸਥਾਨ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਦਿੰਦਿਆਂ ਫਾਇਰ ਇੰਚਾਰਜ ਲਖਬੀਰ ਸਿੰਘ ਡਰਾਈਵਰ ਅਤੇ ਜੋਗਿੰਦਰ ਰਾਮ ਡਰਾਈਵਰ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਨਾਲ ਪਿੰਡ ਚਲਾਕੀ ਵਿਖੇ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦਾ 4 ਏਕੜ ਨਾੜ ਅਤੇ ਭਗਵੰਤ ਸਿੰਘ ਪੁੱਤਰ ਅਮਰੀਕ ਸਿੰਘ ਦੀ ਦੋ ਏਕੜ ਨਾੜ ਸੜ ਕੇ ਸੁਆਹ ਹੋ ਗਿਆ।

ਪਿੰਡ ਧਨੌਰੀ ਵਿਖੇ ਸੋਹਨ ਸਿੰਘ ਪੁੱਤਰ ਕਰਨੈਲ ਸਿੰਘ ਦੇ ਅੱਠ ਏਕੜ ਨਾੜ ਸੜ ਕੇ ਸੁਆਹ ਹੋ ਗਿਆ ਜਦਕਿ ਪਿੰਡ ਡੂਮਛੇੜੀ ਵਿਖੇ ਜਤਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਦੀ ਦੋ ਏਕੜ ਮਹਿੰਦਰ ਸਿੰਘ ਪੁੱਤਰ ਗੁਰਮੁਖ ਸਿੰਘ ਦੀ 11 ਏਕੜ ਅਤੇ ਰੁਪਿੰਦਰ ਸਿੰਘ ਦੀ 5 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। 

ਇਹ ਵੀ ਪੜ੍ਹੋ-  ਫਾਜ਼ਿਲਕਾ 'ਚ ਭਿਆਨਕ ਹਾਦਸਾ, ਕਾਰ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਤੜਫ਼-ਤੜਫ਼ ਹੋਈ ਮੌਤ

ਇਸ ਮੌਕੇ ਅੱਗ ਬੁਝਾਉਣ ਵਾਲੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ ’ਚ ਡਰਾਈਵਰ ਲਖਬੀਰ ਸਿੰਘ ਅਤੇ ਜੋਗਿੰਦਰ ਰਾਮ ਫਾਇਰਮੈਨ ਅਮਿਤ ਰਤਨ, ਦਿਲਪ੍ਰੀਤ ਸਿੰਘ, ਪਰਮਜੀਤ ਸਿੰਘ ਅਤੇ ਲਾਲ ਸਿੰਘ ਆਦਿ ਵੱਲੋਂ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਉਧਰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਪਰਮਿੰਦਰ ਸਿੰਘ ਚਲਾਕੀ, ਦਿਲਜੀਤ ਸਿੰਘ ਚਲਾਕੀ, ਬਲਦੇਵ ਸਿੰਘ, ਹਰਮਨਪ੍ਰੀਤ ਸਿੰਘ , ਰਣਧੀਰ ਸਿੰਘ, ਗੁਰਚਰਨ ਸਿੰਘ , ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਬਹਾਦਰ ਸਿੰਘ , ਅਮਰਜੀਤ ਸਿੰਘ ਅਤੇ ਰੇਸ਼ਮ ਸਿੰਘ ਬਹਡਾਲੀ ਆਦਿ ਕਿਸਾਨ ਆਗੂਆਂ ਵੱਲੋਂ ਕਿਸਾਨਾਂ ਦੇ ਹੋਏ ਨੁਕਸਾਨ ਦਾ ਤੁਰੰਤ ਸਰਵੇ ਕਰਵਾ ਕੇ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ-  ਵੱਡੀ ਲਾਪਰਵਾਹੀ: ਪੰਜਾਬ 'ਚ ਚੱਲਦੀ ਟਰੇਨ ਨਾਲੋਂ ਵੱਖ ਹੋਇਆ ਇੰਜਣ, ਹਜ਼ਾਰਾਂ ਯਾਤਰੀਆਂ ਦੀ ਜਾਨ ਦਾਅ 'ਤੇ ਲੱਗੀ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News