ਸ਼ਾਰਟ ਸਰਕਟ ਕਾਰਨ ਝੁੱਗੀਆਂ ''ਚ ਲੱਗੀ ਅੱਗ, ਧੀਆਂ ਦੇ ਵਿਆਹ ਲਈ ਜੋੜਿਆ ਸਾਮਾਨ ਸੜ ਕੇ ਹੋਇਆ ਸੁਆਹ
Monday, Apr 22, 2024 - 02:58 AM (IST)
ਬਾਘਾ ਪੁਰਾਣਾ (ਅੰਕੁਸ਼, ਅਜੇ, ਵਿਕਰਾਂਤ) - ਮੁੱਦਕੀ ਰੋਡ ’ਤੇ ਬੱਤਰਾ ਰੈਸੋਟੋਰੈਂਟ ਦੇ ਨਾਲ ਲੱਗਦੇ ਵਾਰਡ ਨੰਬਰ 13 ਦੀ ਗਲੀ ਨੰਬਰ 1 ਬਾਬਾ ਫਰੀਦ ਨਗਰ ਵਿਖੇ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਬਿਜਲੀ ਦੀਆਂ ਤਾਰਾਂ 'ਚ ਸ਼ਾਰਟ ਸਰਕਟ ਹੋਣ ਕਾਰਨ ਝੁੱਗੀਆਂ 'ਚ ਅੱਗ ਲੱਗ ਗਈ। ਅੱਗ ਇੰਨ੍ਹੀ ਤੇਜ਼ ਸੀ ਕਿ ਬੁਝਣ ਦਾ ਨਾਂ ਨਹੀਂ ਲੈ ਰਹੀ ਸੀ ਤੇ ਝੁੱਗੀ ਅੰਦਰ ਮੌਜੂਦ ਪਈਆਂ ਕੁੜੀਆਂ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ।
ਜਾਣਕਾਰੀ ਦਿੰਦੇ ਹੋਏ ਔਰਤਾਂ ਨੇ ਦੱਸਿਆ ਕਿ ਕਰੀਬ ਦੋ ਮਹੀਨੇ ਬਾਅਦ ਦੋ ਧੀਆਂ ਦਾ ਵਿਆਹ ਸੀ, ਜਿਸ ਦਾ ਸਾਮਾਨ ਵੀ ਇਕੱਠਾ ਕੀਤਾ ਜਾ ਰਿਹਾ ਸੀ। ਪਰ ਤਾਰਾਂ 'ਚ ਸ਼ਾਰਟ ਸਰਕਟ ਹੋਣ ਕਾਰਨ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ, ਕੁਝ ਵੀ ਨਹੀਂ ਬਚਿਆ। ਇਸ ਤੋਂ ਇਲਾਵਾ ਫਾਇਨਾਂਸ ਵਾਲੇ ਤੋਂ ਲਈ ਹੋਈ 1 ਲੱਖ ਦੀ ਨਕਦੀ ਵੀ ਅੱਗ ਦੀ ਭੇਟ ਚੜ੍ਹ ਗਈ।
ਇਹ ਵੀ ਪੜ੍ਹੋ- ਪੰਜਾਬ ਕਾਂਗਰਸ 'ਚ ਮੁੜ ਛਿੜਿਆ ਕਾਟੋ-ਕਲੇਸ਼, ਸਾਬਕਾ ਵਿਧਾਇਕ ਨੇ ਲੋਕ ਸਭਾ ਚੋਣਾਂ ਲੜਨ ਤੋਂ ਕੀਤਾ ਇਨਕਾਰ
ਜਾਣਕਾਰੀ ਮੁਤਾਬਕ ਅੱਗ ਕਾਰਨ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਫਾਇਰ ਬਿਗ੍ਰੇਡ ਵੀ ਪਹੁੰਚ ਗਈ ਸੀ, ਜਿਸ ਨੇ ਅੱਗ ’ਤੇ ਕਾਬੂ ਪਾਇਆ। ਪੀੜਤ ਪਰਿਵਾਰਾਂ ਨੇ ਮਦਦ ਲਈ ਸਰਕਾਰ ਅੱਗੇ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ- ਨਕੋਦਰ ਨਾਬਾਲਗਾ ਗੈਂਗਰੇਪ ਮਾਮਲੇ 'ਚ ਪੁਲਸ ਨੇ ਸਾਰੇ 8 ਮੁਲਜ਼ਮ ਕੀਤੇ ਕਾਬੂ, ਨਾਬਾਲਗ ਨੂੰ ਭੇਜਿਆ ਜੁਵੇਨਾਈਲ ਹੋਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e