ਸ਼ਾਰਟ ਸਰਕਟ ਕਾਰਨ ਖੇਤ 'ਚ ਲੱਗੀ ਅੱਗ, ਡੇਢ ਏਕੜ ਕਣਕ ਦੀ ਫਸਲ ਸੜ ਕੇ ਹੋਈ ਸੁਆਹ
Saturday, Apr 20, 2024 - 10:17 PM (IST)
ਗੁਰਾਇਆ (ਮੁਨੀਸ਼)- ਗੁਰਾਇਆ ਦੇ ਨਜ਼ਦੀਕੀ ਪਿੰਡ ਦੁਸਾਂਝ ਖੁਰਦ ’ਚ ਸ਼ਾਰਟ ਸਰਕਟ ਕਾਰਨ ਕਣਕ ਨੂੰ ਅੱਗ ਲੱਗ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਅੱਗ ਕਾਰਨ ਕਣਕ ਦਾ ਡੇਢ ਏਕੜ ਸੜ ਕੇ ਸੁਆਹ ਹੋ ਗਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਖੇਤ ਮਾਲਕ ਅਮਰੀਕ ਸਿੰਘ ਪੂੰਨੀ, ਭਜਨ ਸਿੰਘ ਪੂੰਨੀ ਪੁੱਤਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਦ ਪਤਾ ਲੱਗਾ ਕਿ ਉਨ੍ਹਾਂ ਦੇ ਖੇਤ ਨੂੰ ਅੱਗ ਲੱਗ ਗਈ ਹੈ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ। ਇਲਾਕਾ ਨਿਵਾਸੀਆਂ ਨੇ ਇਕੱਤਰ ਹੋ ਕੇ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ।
ਨਜ਼ਦੀਕ ਕਾਲੋਨੀ ਹੋਣ ਕਾਰਨ ਔਰਤਾਂ ਵੀ ਬਾਲਟੀਆਂ ਆਦਿ ਲੈ ਕੇ ਡੱਟ ਕੇ ਅੱਗੇ ਆਈਆਂ ਤੇ ਅੱਗ ’ਤੇ ਕਾਬੂ ਪਾਉਣ ’ਚ ਯੋਗਦਾਨ ਪਾਇਆ। ਫਿਲੌਰ ਤੋਂ ਅੱਗ ਬਚਾਊ ਦਸਤੇ ਦੀ ਗੱਡੀ ਵੀ ਸੂਚਨਾ ਮਿਲਣ ’ਤੇ ਸਮੇਂ ਸਿਰ ਫਾਇਰ ਅਧਿਕਾਰੀ ਬਲਜਿੰਦਰ ਸਿੰਘ, ਦਵਿੰਦਰ ਸਿੰਘ ਤੇ ਡਰਾਈਵਰ ਅਮਰੀਕ ਸਿੰਘ ਦੀ ਅਗਵਾਈ ’ਚ ਪਹੁੰਚੀ ਤੇ ਪਾਣੀ ਦਾ ਛਿੜਕਾਅ ਕੀਤਾ ਤਾਂ ਜੋ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।
ਇਹ ਵੀ ਪੜ੍ਹੋ- ਇਕ ਹੋਰ ਲਵ ਮੈਰਿਜ ਦਾ 'ਖ਼ੂਨੀ' ਅੰਜਾਮ, ਪਤਨੀ ਤੋਂ ਤੰਗ ਆ ਕੇ ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਇਸ ਮੌਕੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਬਿਜਲੀ ਕੱਟ ਦੀ ਸੂਚਨਾ ਮਿਲੀ ਪਰ ਜਦ ਬਿਜਲੀ ਸਪਲਾਈ ਆਈ ਤਾਂ ਤੁਰੰਤ ਜੰਪਰ ਤੋਂ ਡਿੱਗੇ ਚੰਗਿਆੜੇ ਕਾਰਨ ਇਹ ਅੱਗ ਲੱਗੀ। ਇਸ ਮੌਕੇ ਮਾ. ਗਿਆਨ ਸਿੰਘ, ਨੰਬਰਦਾਰ ਪਵਿੱਤਰ ਸਿੰਘ, ਸਾਬਕਾ ਪੰਚ ਸੁਖਵਿੰਦਰ ਸੋਨੀ, ਕੁਤਬੇਵਾਲ ਵਾਸੀ ਗੁਰਪ੍ਰੀਤ ਸਿੰਘ, ਐੱਮ.ਡੀ. ਸੁਖਦੀਪ ਸਿੰਘ, ਸਰਬਜੀਤ ਸਿੰਘ ਤੇ ਹੋਰਨਾਂ ਨੇ ਸਰਕਾਰ ਤੋਂ ਹੋਏ ਇਸ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e