ਵੱਡੀ ਖ਼ਬਰ: ਭਵਾਨੀਗੜ੍ਹ ''ਚ ਅੱਗ ਨੇ ਮਚਾਇਆ ਤਾਂਡਵ, 400 ਏਕੜ ਨਾੜ ਸਮੇਤ 50 ਭੇਡਾਂ-ਬੱਕਰੀਆਂ ਜਿਊਂਦੇ ਸੜੀਆਂ

Saturday, May 04, 2024 - 06:57 PM (IST)

ਵੱਡੀ ਖ਼ਬਰ: ਭਵਾਨੀਗੜ੍ਹ ''ਚ ਅੱਗ ਨੇ ਮਚਾਇਆ ਤਾਂਡਵ, 400 ਏਕੜ ਨਾੜ ਸਮੇਤ 50 ਭੇਡਾਂ-ਬੱਕਰੀਆਂ ਜਿਊਂਦੇ ਸੜੀਆਂ

ਭਵਾਨੀਗੜ੍ਹ (ਵਿਕਾਸ ਮਿੱਤਲ)- ਭਵਾਨੀਗੜ੍ਹ ਦੇ ਨੇੜਲੇ ਪਿੰਡ ਰਾਮਗੜ੍ਹ ਦੇ ਖੇਤਾਂ ਵਿੱਚ ਸ਼ਨੀਵਾਰ ਨੂੰ ਅੱਗ ਨੇ ਤਾਂਡਵ ਮਚਾ ਦਿੱਤਾ। ਦੁਪਹਿਰ ਸਮੇਂ ਲੱਗੀ ਅੱਗ ਕਾਰਨ ਦੋ ਦਰਜਨ ਕਿਸਾਨਾਂ ਦਾ ਕਰੀਬ 300-400 ਏਕੜ ਨਾੜ ਅਤੇ ਇਕ ਕਿਸਾਨ ਦੀ ਕਰੀਬ 400-500 ਟਰਾਲੀ ਤੂੜੀ ਸੜ ਕੇ ਸੁਆਹ ਹੋ ਗਈ। ਉੱਥੇ ਹੀ ਖੇਤਾਂ ਨੇੜੇ ਬਾੜੇ 'ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀ ਵੀ ਇਸ ਭਿਆਨਕ ਅੱਗ ਦੀ ਲਪੇਟ ਆ ਜਾਣ ਕਾਰਨ ਜ਼ਿੰਦਾ ਸੜ ਗਈਆਂ। ਪਿੰਡ ਵਾਸੀਆਂ ਨੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਜ਼ਾਹਰ ਕੀਤਾ ਹੈ। 

PunjabKesari

ਘਟਨਾ ਸਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ ਡੇਢ ਵਜੇ ਦੇ ਕਰੀਬ ਕਪਿਆਲ ਨਹਿਰ ਵਾਲੇ ਪੁਲ ਨੇੜਲੇ ਖੇਤਾਂ ਤੋਂ ਸ਼ੁਰੂ ਹੋਈ ਅੱਗ ਉਨ੍ਹਾਂ ਦੇ ਪਿੰਡ ਵੱਲ ਨੂੰ ਵੱਧਦੀ ਚਲੀ ਗਈ ਅਤੇ ਅੱਗ ਨੇ ਕੁਝ ਹੀ ਮਿੰਟਾਂ 'ਚ 20-25 ਕਿਸਾਨਾਂ ਦੇ ਖੇਤਾਂ ਦੇ 300-400 ਏਕੜ ਨਾੜ ਨੂੰ ਸਾੜ ਕੇ ਰਾਖ ਕਰ ਦਿੱਤਾ। 

ਇਹ ਵੀ ਪੜ੍ਹੋ- ਹਸ਼ਿਆਰਪੁਰ ਕੇਂਦਰੀ ਜੇਲ੍ਹ 'ਚ ਕੈਦੀ ਨੇ ਕੀਤੀ ਖ਼ੁਦਕੁਸ਼ੀ, ਬਾਥਰੂਮ 'ਚ ਇਸ ਹਾਲ 'ਚ ਲਾਸ਼ ਵੇਖ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

PunjabKesari

ਇਸ ਦੌਰਾਨ ਭਿਆਨਕ ਅੱਗ ਕਾਰਨ 3-4 ਪਾਥੀਆਂ ਵਾਲੇ ਗੁਹਾਰੇ ਅਤੇ ਪਿੰਡ ਦੀ ਫਿਰਨੀ ਨਾਲ ਗਰੀਬ ਮਜਦੂਰ ਪਰਿਵਾਰ ਨਾਲ ਸਬੰਧਤ ਮਹਿੰਦਰ ਸਿੰਘ ਪੁੱਤਰ ਸਾਧੂ ਸਿੰਘ ਵੱਲੋਂ ਬਣਾਏ ਪਸ਼ੂਆਂ ਦੇ ਵਾੜੇ 'ਚ ਖੜ੍ਹੀਆਂ ਉਸ ਦੀਆਂ 40-45 ਦੇ ਕਰੀਬ ਭੇਡਾਂ-ਬੱਕਰੀਆਂ ਵੀ ਜ਼ਿੰਦਾ ਸੜ ਗਈਆਂ। ਇਸੇ ਦੌਰਾਨ ਫੈਲਦੀ-ਫੈਲਦੀ ਅੱਗ ਕਿਸਾਨ ਇੰਦਰਜੀਤ ਸਿੰਘ ਦੇ ਪਿੰਡ ਵਿੱਚਕਾਰ ਬਣੇ ਤੂੜੀ ਵਾਲੇ ਸ਼ੈੱਡ ਨੂੰ ਚੜ੍ਹ ਗਈ, ਜਿਸ ਕਾਰਨ ਕਿਸਾਨ ਦੀ 400-500 ਟਰਾਲੀ ਦੇ ਕਰੀਬ ਤੂੜੀ ਮੱਚ ਗਈ, ਜਿਸ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਹੈ। 

ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਜਲੰਧਰ ਸਥਿਤ ਦਫ਼ਤਰ 'ਚ ਹੋਈ ਚੋਰੀ

PunjabKesari

ਪਿੰਡ ਵਾਸੀ ਹਰਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗਣ ਬਾਰੇ ਪਤਾ ਲੱਗਾ ਤਾਂ ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਟਰੈਕਟਰਾਂ ਜਾਂ ਮੌਕੇ 'ਤੇ ਹੋਰ ਸਾਧਨਾਂ ਰਾਹੀਂ ਅੱਗ 'ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਾਲਾਂਕਿ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਇਸ ਭਿਆਨਕ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਕਾਫ਼ੀ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਗ 'ਚ ਪਸ਼ੂ ਸੜ ਜਾਣ ਕਾਰਨ ਗਰੀਬ ਪਸ਼ੂ ਪਾਲਕ ਮਹਿੰਦਰ ਸਿੰਘ ਦਾ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਗਰੀਬ ਪਸ਼ੂ ਪਾਲਕ ਅਤੇ ਕਿਸਾਨਾਂ ਦੇ ਹੋਏ ਵੱਡੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਸਾਵਧਾਨ! ਜਲੰਧਰ 'ਚ ਬਾਬੇ ਦਾ ਰੂਪ ਧਾਰਨ ਕਰ ਘੁੰਮ ਰਹੇ ਨੌਸਰਬਾਜ਼, ਪਤੀ-ਪਤਨੀ ਨਾਲ ਵਾਪਰੀ ਘਟਨਾ ਜਾਣ ਹੋਵੋਗੇ ਹੈਰਾਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News