ਕਿੰਨਰਾਂ ਨੇ ਗੋਦ ਲਈ 5 ਦਿਨ ਦੀ ਬੱਚੀ, 21 ਸਾਲਾਂ ਬਾਅਦ ਧੂਮਧਾਮ ਨਾਲ ਕਰਵਾਇਆ ਵਿਆਹ
Saturday, Jun 07, 2025 - 01:21 PM (IST)

ਸੰਗਰੂਰ: ਸੁੱਖੀ ਮਹੰਤ ਵੱਲੋਂ 5 ਦਿਨ ਦੀ ਬੱਚੀ ਨੂੰ ਗੋਦ ਲੈ ਕੇ ਆਪਣੀਆਂ ਧੀਆਂ ਵਾਂਗ ਪਾਲ ਪੋਸ ਕੇ ਵੱਡਾ ਕੀਤਾ ਤੇ 21 ਸਾਲ ਦੀ ਉਮਰ ਹੋਣ 'ਤੇ ਹੁਣ ਉਸ ਦਾ ਪੂਰੇ ਧੂਮਧਾਮ ਨਾਲ ਵਿਆਹ ਕਰਵਾਇਆ। ਇੰਨਾ ਹੀ ਨਹੀਂ, ਵਿਆਹ ਦੀਆਂ ਸਾਰੀਆਂ ਰਸਮਾਂ ਨੂੰ ਸੁੱਖੀ ਮਹੰਤ ਨੇ ਮਾਂ ਦੀ ਤਰ੍ਹਾਂ ਆਪਣੇ ਹੱਥੀਂ ਕੀਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜਾਨਲੇਵਾ ਹੋਣ ਲੱਗਿਆ ਕੋਰੋਨਾ, ਔਰਤ ਦੀ ਗਈ ਜਾਨ
ਜਾਣਕਾਰੀ ਮੁਤਾਬਕ ਸੁੱਖੀ ਮਹੰਤ ਨੇ 21 ਸਾਲ ਪਹਿਲਾਂ ਗਰੀਬੀ ਦੀ ਮਾਰ ਝੱਲ ਰਹੇ ਪਰਿਵਾਰ ਤੋਂ ਉਨ੍ਹਾਂ ਦੀ 4-5 ਦਿਨ ਦੀ ਧੀ ਅਮਨਦੀਪ ਨੂੰ ਗੋਦ ਲਿਆ ਸੀ। ਸੁੱਖੀ ਨੇ ਉਸ ਨੂੰ ਆਪਣੀਆਂ ਧੀਆਂ ਵਾਂਗ ਲਾਡ ਲਡਾਏ ਤੇ ਪੜ੍ਹਾਈ-ਲਿਖਾਈ ਦੇ ਨਾਲ-ਨਾਲ ਚੰਗੇ ਸੰਸਕਾਰ ਦਿੱਤੇ। ਬਾਰ੍ਹਵੀਂ ਜਮਾਤ ਤਕ ਪੜ੍ਹਾਈ ਪੂਰੀ ਕਰਵਾਉਣ ਮਗਰੋਂ ਹੁਣ ਅਮਨਦੀਪ ਦਾ ਕੁਲਦੀਪ ਸਿੰਘ ਦੇ ਨਾਲ ਵਿਆਹ ਵੀ ਕਰਵਾਇਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8