ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਕਈ ਉਮੀਦਵਾਰ ਆਏ ਸਾਹਮਣੇ

Monday, Dec 01, 2025 - 06:44 PM (IST)

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਕਈ ਉਮੀਦਵਾਰ ਆਏ ਸਾਹਮਣੇ

ਮਹਿਲ ਕਲਾਂ (ਹਮੀਦੀ): ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਪੰਜਾਬ ਸਰਕਾਰ ਅਤੇ ਪ੍ਰਸਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਹਰ ਪਾਸੇ ਚਰਚੇ ਜੋਰਾਂ ਤੇ ਹਨ, ਪਾਰਟੀਆਂ ਉਮੀਦਵਾਰਾਂ ਦੀ ਭਾਲ ਵਿੱਚ ਹਨ, ਆਪ ਦੇ ਕਈ ਚਿਹਰੇ ਸਾਹਮਣੇ ਆਏ ਹਨ। ਜ਼ਿਲ੍ਹਾ ਪ੍ਰੀਸ਼ਦ ਜ਼ੋਨ 'ਚ 'ਆਪ' ਵੱਲੋਂ ਪੁਨੀਤ ਮਾਨ ਗਹਿਲ, ਸਰਪੰਚ ਸਰਬਜੀਤ ਸਿੰਘ ਸੰਭੂ ਦੇ ਧਰਮ ਪਤਨੀ ਕੁਲਦੀਪ ਕੌਰ ਅਤੇ ਰਮਨਦੀਪ ਸਿੰਘ ਦੀਪੀ ਗੁੰਮਟੀ ਦੇ ਧਰਮ ਪਤਨੀ ਜੋਨ ਠੁੱਲੀਵਾਲ ਜਿਲਾ ਪ੍ਰੀਸਦ ਲਈ ਚੋਣ ਮੈਦਾਨ ਵਿੱਚ ਹਨ, ਉਥੇ ਕਾਗਰਸ ਵੱਲੋਂ ਡਾ ਅਮਰਜੀਤ ਸਿੰਘ ਮਹਿਲ ਕਲਾਂ ਦੀ ਧਰਮਪਤਨੀ ਪਰਮਜੀਤ ਕੌਰ ਅਤੇ ਸੁਖਪਾਲ ਸਿੰਘ ਬਖਤਗੜ ਵੀ ਮੈਦਾਨ ਵਿੱਚ ਹਨ। ਬਲਾਕ ਸੰਮਤੀ ਜੋਨਾਂ ਲਈ ਆਮ ਆਦਮੀ ਪਾਰਟੀ ਵੱਲੋ ਸਮਾਜ ਸੇਵੀ ਜਗਮੇਲ ਸਿੰਘ ਛੀਨੀਵਾਲ ਕਲਾਂ ਅਤੇ ਸਹਿਜੜਾ ਜੋਨ ਤੋਂ ਗੁਰਜੀਤ ਸਿੰਘ ਧਾਲੀਵਾਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। 

ਦੂਜੇ ਪਾਸੇ ਪਿੰਡ ਛੀਨੀਵਾਲ ਕਲਾਂ 'ਚ ਲੋਕਾਂ ਵੱਲੋਂ ਭਰਵਾਂ ਇਕੱਠ ਕਰਕੇ ਕੌਰ ਸਿੰਘ ਮੱਘੀਕੇ ਨੂੰ ਜੋਨ ਛੀਨੀਵਾਲ ਕਲਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸਹਿਜੜਾ ਜੋਨ ਲਈ ਮਹਿੰਦਰ ਸਿੰਘ ਸਹਿਜੜਾ ਚੋਣ ਮੈਦਾਨ ਵਿੱਚ ਹਨ। ਬਲਾਕ ਸੰਮਤੀ ਜੋਨ ਮਹਿਲ ਕਲਾਂ ਤੋਂ ਰਛਪਾਲ ਸਿੰਘ ਬੱਟੀ ਨੇ ਵੀ ਚੋਣ ਲੜਨ ਦਾ ਐਲਾਨ ਕਰਕੇ ਪ੍ਰਚਾਰ ਆਰੰਭ ਦਿੱਤਾ ਸੀ। ਅੱਜ ਸੁਖਪਾਲ ਸਿੰਘ ਬਖਤਗੜ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਨਾਮਜਦਗੀਆਂ ਭਰਨ ਲਈ ਬਲਾਕ ਮਹਿਲ ਕਲਾਂ ਵਿੱਚ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ, ਪਰ ਚੋਣ ਲੜਨ ਵਾਲੇ ਆਪਣੇ ਕਾਗਜ ਪੱਤਰ ਤਿਆਰ ਕਰਨ ਵਿੱਚ ਰੁੱਝੇ ਹੋਏ ਹਨ। 

ਇਨ੍ਹਾਂ ਚੋਣਾਂ ਲਈ ਸਾਰੀਆਂ ਰਾਜਨੀਤਿਕ ਧਿਰਾਂ ਦਾ ਪੂਰਾ ਜੋਰ ਲੱਗਿਆ ਹੋਈਆਂ। ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਵੀ ਲੰਘੀ ਕੱਲ ਗੁਰਦੁਆਰਾ ਪਾਤਸਾਹੀ ਛੇਵੀ ਮਹਿਲ ਕਲਾਂ ਤੋ ਸੀਨੀਅਰ ਆਗੂਆਂ ਅਤੇ ਵਰਕਰਾਂ ਦੇ ਭਰੇ ਇਕੱਠ ਵਿੱਚ ਚੋਣਾਂ ਨੂੰ ਪੂਰੇ ਜੋਸੋ ਖਰੋਸ ਨਾਲ ਲੜਨ ਦਾ ਐਲਾਨ ਕਰ ਦਿੱਤਾ ਹੈ। ਕੁਝ ਵੀ ਹੋਵੇ ਕਾਗਰਸ ਦੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਵੀ ਆਪਣੀ ਟੀਮ ਨਾਲ ਵੱਡਾ ਫੇਰਬਦਲ ਕਰਨ ਦੀ ਸਮਰੱਥਾ ਬਣਾਕੇ ਬੈਠੇ ਹਨ, ਤੇ ਕਾਗਰਸ ਦਾ ਘੇਰਾ ਵਿਸਾਲ ਕੀਤਾ ਹੈ, ਕਾਗਰਸ ਲਈ ਖੁਸੀ ਦੀ ਗੱਲ ਇਹ ਵੀ ਹੈ ਕਿ ਸੰਮੀ ਠੁੱਲੀਵਾਲ ਦੀ ਅਗਵਾਈ ਹੇਠ ਕਾਗਰਸ ਇਕਮੁੱਠ ਹੈ, ਤੇ ਬਲਾਕ ਦੀਆਂ ਸੰਮਤੀ ਸੀਟਾਂ ਅਤੇ ਜਿਲਾ ਪ੍ਰੀਸਦ ਸੀਟਾਂ ਤੇ ਪੂਰਾ ਪ੍ਰਭਾਵ ਛੱਡੇਗੀ। ਭਾਜਪਾ, ਪੁਨਰਸੁਰਜੀਤੀ ਅਕਾਲੀ ਦਲ,ਮਾਨ ਦਲ ਅਤੇ ਹੋਰ ਛੋਟੇ ਦਲਾਂ ਦੀ ਅਜੇ ਤੱਕ ਕੋਈ ਤਿਆਰੀ ਦੇਖਣ ਨੂੰ ਨਹੀ ਮਿਲੀ।ਫਿਲਹਾਲ ਸਾਰੀਆਂ ਸੀਟਾਂ ਲਈ ਅੱਜ ਪਿੰਡ ਪਿੰਡ ਮੀਟਿੰਗਾਂ ਹੋ ਜਾਣਗੀਆਂ ਅਤੇ ਜਿਆਦਾਤਰ ਉਮੀਦਵਾਰ ਸਾਹਮਣੇ ਆ ਜਾਣਗੇ।


author

Anmol Tagra

Content Editor

Related News