ਮਹਿਲ ਕਲਾਂ ਬਲਾਕ ਸੰਮਤੀਆਂ ਲਈ ਪਹਿਲੇ ਦਿਨ ਕੋਈ ਨਾਮਜ਼ਦਗੀ ਨਹੀਂ

Monday, Dec 01, 2025 - 06:50 PM (IST)

ਮਹਿਲ ਕਲਾਂ ਬਲਾਕ ਸੰਮਤੀਆਂ ਲਈ ਪਹਿਲੇ ਦਿਨ ਕੋਈ ਨਾਮਜ਼ਦਗੀ ਨਹੀਂ

ਮਹਿਲ ਕਲਾਂ (ਹਮੀਦੀ) — ਸਬ ਡਿਵੀਜ਼ਨ ਮਹਿਲ ਕਲਾਂ ਦੇ ਐਸ.ਡੀ.ਐੱਮ. ਬੇਅੰਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਮਹਿਲ ਕਲਾਂ ਵਿੱਚ ਬਲਾਕ ਸੰਮਤੀਆਂ ਸਬੰਧੀ ਅੱਜ ਪਹਿਲੇ ਦਿਨ ਇੱਕ ਵੀ ਨਾਮਜ਼ਦਗੀ ਪੱਤਰ ਨਹੀਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਤਸਦੀਕ ਅਨੁਸਾਰ ਉਮੀਦਵਾਰ 1 ਦਸੰਬਰ 2025 ਤੋਂ 4 ਦਸੰਬਰ 2025 ਤੱਕ ਹਰ ਰੋਜ਼ ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਤੱਕ ਆਪਣੀਆਂ ਨਾਮਜ਼ਦਗੀਆਂ ਸਬੰਧਤ ਰਿਟਰਨਿੰਗ ਅਧਿਕਾਰੀਆਂ ਦੇ ਦਫ਼ਤਰਾਂ ਵਿਚ ਦਾਖ਼ਲ ਕਰਵਾ ਸਕਣਗੇ।

ਐਸ.ਡੀ.ਐੱਮ. ਸਿੱਧੂ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਜਾਂਚ 5 ਦਸੰਬਰ 2025 ਨੂੰ ਕੀਤੀ ਜਾਵੇਗੀ, ਜਦਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 6 ਦਸੰਬਰ ਸ਼ਾਮ 3 ਵਜੇ ਤੱਕ ਨਿਰਧਾਰਿਤ ਹੈ।ਉਨ੍ਹਾਂ ਇਹ ਵੀ ਕਿਹਾ ਕਿ ਹਰ ਨਾਮਜ਼ਦਗੀ ਪੱਤਰ ਨਾਲ ਲਾਜ਼ਮੀ ਦਸਤਾਵੇਜ਼ ਲੱਗੇ ਹੋਣੇ ਚਾਹੀਦੇ ਹਨ ਤੇ ਜੇਕਰ ਉਮੀਦਵਾਰ ਕਿਸੇ ਰਾਜਨੀਤਿਕ ਪਾਰਟੀ ਵੱਲੋਂ ਚੁਣਿਆ ਗਿਆ ਹੋਵੇ ਤਾਂ ਪਾਰਟੀ ਦਾ ਅਧਿਕਾਰਤ ਪੱਤਰ ਵੀ ਨਾਲ ਲੱਗਣਾ ਲਾਜ਼ਮੀ ਹੈ। ਐਸ.ਡੀ.ਐੱਮ. ਸਿੱਧੂ ਮੁਤਾਬਕ ਚੋਣਾਂ 14 ਦਸੰਬਰ 2025 (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੱਤਰਾਂ ਰਾਹੀਂ ਹੋਣਗੀਆਂ। ਪੋਲ ਹੋਈਆਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਨਿਰਧਾਰਿਤ ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ।


author

Anmol Tagra

Content Editor

Related News