''ਪੰਜਾਬ ਦੀਆਂ ਨਹਿਰਾਂ ''ਚ ਵਹਿਣ ਵਾਲਾ ਜ਼ਹਿਰੀਲਾ ਪਾਣੀ ਫੈਲਾ ਰਿਹੈ ਕੈਂਸਰ''

07/05/2019 6:20:59 PM

ਅਬੋਹਰ,(ਸੁਨੀਲ) : ਪੰਜਾਬ ਦੀਆਂ ਨਹਿਰਾਂ 'ਚ ਜ਼ਹਿਰੀਲਾ ਪਾਣੀ ਆਉਣ ਕਾਰਣ ਇਸ ਪਾਸੇ ਜਿਥੇ ਰਾਜਸਥਾਨ 'ਚ ਕਿਸਾਨ ਸੰਗਠਨਾਂ ਤੇ ਲੋਕਾਂ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਥੇ ਹੀ 6 ਜੁਲਾਈ ਨੂੰ ਇਸ ਦੇ ਲਈ ਗੀਤਾ ਮੰਦਰ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਹੈ। ਵਿਧਾਇਕ ਅਰੁਣ ਨਾਰੰਗ ਨੇ ਸ਼ਹਿਰ ਦੀ ਸਾਰੀ ਸਮਾਜਕ, ਧਾਰਮਕ ਸੰਸਥਾਵਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਮ 5 ਵਜੇ ਸ਼੍ਰੀ ਗੀਤਾ ਮੰਦਰ ਗਲੀ ਨੰਬਰ 8 ਵਿਖੇ ਪਹੁੰਚਣ ਅਤੇ ਸਮੱਸਿਆ ਨੂੰ ਹੱਲ ਕਰਨ ਲਈ ਆਪਣਾ ਸੁਝਾਅ ਦੇਣ।

ਨਾਰੰਗ ਨੇ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਦੇ ਸੀਵਰੇਜ ਦਾ ਗੰਦਾ ਪਾਣੀ, ਫੈਕਟਰੀਆਂ ਦਾ ਜ਼ਹਿਰੀਲਾ ਕੈਮੀਕਲ ਯੁਕਤ ਪਾਣੀ ਹਰਿਕੇ ਬੈਰਾਜ ਤੇ ਸਤਲੁਜ ਤੇ ਵਿਆਸ ਨਦੀਆਂ ਦੇ ਸੰਗਮ ਤੋਂ ਪਹਿਲਾਂ ਸਤਲੁਜ ਨਦੀ 'ਚ ਪਾਇਆ ਜਾ ਰਿਹਾ ਹੈ। ਜਿਹੜੀ ਪੰਜਾਬ ਸਮੇਤ ਰਾਜਸਥਾਨ ਦੇ 8 ਜ਼ਿਲ੍ਹਿਆਂ 'ਚ ਪਾਣੀ ਤੇ ਸਿੰਚਾਈ ਦੇ ਰੂਪ 'ਚ ਕੰਮ ਲਏ ਜਾਣ ਕਾਰਣ ਕੈਂਸਰ ਜਿਹੀਆਂ ਬੀਮਾਰੀਆਂ ਫੈਲਾ ਰਿਹਾ ਹੈ। ਇਸ ਨਾਲ ਫਸਲਾਂ ਦੀ ਬਿਜਾਈ ਤੇ ਪਕਾਈ ਵੀ ਪ੍ਰਭਾਵਿਤ ਹੁੰਦੀ ਹੈ। ਪੰਜਾਬ ਦੀ ਫਿਰੋਜ਼ਪੁਰ ਫੀਡਰ ਨਹਿਰ ਤੇ ਰਾਜਸਥਾਨ ਕੈਨਾਲ ਪੂਰੀ ਤਰ੍ਹਾਂ ਟੁੱਟੀ ਹੋਈ ਹੈ। ਇਸ ਕਾਰਣ ਪਾਣੀ ਪੰਜਾਬ ਤੋਂ ਲਗਾਤਾਰ ਪਾਕਿਸਤਾਨ ਜਾ ਰਿਹਾ ਹੈ। ਉੁਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਨੂੰ ਰੋਕਣ ਦਾ ਕੋਈ ਯਤਨ ਨਹੀਂ ਕੀਤਾ ਗਿਆ । ਨਾਰੰਗ ਨੇ ਦੱਸਿਆ ਕਿ ਇਸ ਸਬੰਧੀ ਰਾਜਸਥਾਨ 'ਚ ਗੰਦਾ ਪਾਣੀ ਰੋਕਣ ਦੇ ਲਈ ਗੰਦਾ ਪਾਣੀ ਅਸੁਰੱਖਿਅਤ ਲਈ ਕੱਲ ਜਨ ਜਾਗਰਣ ਸੰਮਤੀ ਦੇ ਸੰਯੋਜਕ ਮਹੇਸ਼ ਪੇੜੀਵਾਲ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਪੇੜੀਵਾਲ ਕੱਲ੍ਹ ਇਸੇ ਸਮੱਸਿਆ ਸਬੰਧੀ ਖਾਸ ਤੌਰ 'ਤੇ ਸ਼੍ਰੀ ਗੀਤਾ ਮੰਦਰ ਪਹੁੰਚਣਗੇ।


Related News