ਮੇਰੇ ਸਪੇਅਰ ਮੋਟਰਾਂ ਦੇਣ ਦੇ ਬਾਵਜੂਦ ਵੀ 6-6 ਦਿਨ ਲੋਕਾਂ ਨੂੰ ਪੀਣ ਦੇ ਪਾਣੀ ਖੱਜਲ ਕਿਉਂ ਕੀਤਾ ਜਾ ਰਿਹੈ: ਨਿਮਿਸ਼ਾ ਮਹਿਤਾ

Friday, Jun 14, 2024 - 04:40 PM (IST)

ਮੇਰੇ ਸਪੇਅਰ ਮੋਟਰਾਂ ਦੇਣ ਦੇ ਬਾਵਜੂਦ ਵੀ 6-6 ਦਿਨ ਲੋਕਾਂ ਨੂੰ ਪੀਣ ਦੇ ਪਾਣੀ ਖੱਜਲ ਕਿਉਂ ਕੀਤਾ ਜਾ ਰਿਹੈ: ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ- ਗੜ੍ਹਸ਼ੰਕਰ ਦੇ ਪਿੰਡ ਲਸਾੜਾ ਵਿਖੇ ਪੀਣ ਦੇ ਪਾਣੀ ਦੀ 6 ਦਿਨ ਤੋਂ ਬੰਦ ਪਈ ਸਪਲਾਈ ਨੂੰ ਚਾਲੂ ਕਰਵਾਉਣ ਤੋਂ ਬਾਅਦ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਮੌਜੂਦਾ ਸਰਕਾਰ ਅਤੇ ਜਲ ਸਪਲਾਈ ਵਿਭਾਗ 'ਤੇ ਸਵਾਲ ਚੁੱਕਦੇ ਕਿਹਾ ਕਿ ਲੋਕਾਂ ਨੂੰ ਕਈ ਦਿਨ ਪੀਣ ਦੇ ਪਾਣੀ ਤੋਂ ਵਾਂਝਿਆਂ ਰੱਖਣਾ 'ਆਪ' ਸਰਕਾਰ ਦੀ ਵੱਡੀ ਨਾਲਾਇਕੀ ਦਾ ਸਬੂਤ ਹੈ। 

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਹਲਕੇ ਗੜ੍ਹਸ਼ੰਕਰ ਨਾਲ ਸੰਬੰਧਤ ਲਗਭਗ ਸਾਰੀਆਂ ਜਲ ਸਪਲਾਈ ਸਕੀਮਾਂ 'ਤੇ ਕੁਝ ਆਪਣੇ ਨਿੱਜੀ ਪੈਸਿਆਂ ਨਾਲ ਅਤੇ ਕੁਝ ਸਰਕਾਰੀ ਪੈਸਿਆਂ ਨਾਲ ਸਪੇਅਰ ਮੋਟਰਾਂ ਮੁਹੱਈਆ ਕਰਵਾਈਆਂ ਸਨ। ਸਪੇਅਰ ਮੋਟਰਾਂ ਮੁਹੱਈਆ ਕਰਵਾਉਣ ਦਾ ਕਾਰਨ ਇਹ ਸੀ ਕਿ ਜੇਕਰ ਸਰਕਾਰੀ ਮੋਟਰ ਸੜ ਵੀ ਜਾਵੇ ਤਾਂ ਪੰਚਾਇਤ ਆਪਣੇ ਕੋਲ ਪਈ ਸਪੇਅਰ ਮੋਟਰ ਨੂੰ ਪਾ ਕੇ ਚੰਦ ਘੰਟਿਆਂ ਵਿਚ ਜਲ ਸਪਲਾਈ ਸ਼ੁਰੂ ਕਰਵਾ ਸਕਦੀ ਹੈ ਪਰ ਸਪੇਅਰ ਮੋਟਰਾਂ ਦੇ ਉਪਲੱਬਧ ਹੋਣ ਦੇ ਬਾਵਜੂਦ ਵੀ ਸਰਕਾਰ 6-6 ਦਿਨ ਲੋਕਾਂ ਨੂੰ ਪੀਣ ਦੇ ਪਾਣੀ ਤੋਂ ਕਿਉਂ ਤੰਗ ਰੱਖ ਰਹੀ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਨ੍ਹਾਂ ਲਸਾੜਾ ਬੱਧੋਵਾਲ ਜਲ ਸਪਲਾਈ ਸਕੀਮ ਨੂੰ 2021 ਵਿਚ ਸਪੇਅਰ ਮੋਟਰ ਉਪਲੱਬਧ ਕਰਵਾਈ ਸੀ।

ਇਹ ਵੀ ਪੜ੍ਹੋ- CM ਮਾਨ ਚੋਣ ਨਤੀਜਿਆਂ ਮਗਰੋਂ ਸੁਧਾਰਾਂ ਨੂੰ ਲਾਗੂ ਕਰਨ ’ਚ ਰੁੱਝੇ, ਜਲੰਧਰ ’ਚ ਸਥਾਪਿਤ ਹੋਵੇਗਾ ਮੁੱਖ ਮੰਤਰੀ ਹੈਲਪ ਡੈਸਕ

ਜਲ ਸਪਲਾਈ ਦੇ ਵਿਭਾਗ ਕੋਲ ਇਕ ਆਪਣੀ ਮੋਟਰ ਮਹਿਕਮੇ ਦੀ ਹੈ ਅਤੇ ਲਸਾੜਾ ਪੰਚਾਇਤ ਕੋਲ ਸਪੇਅਰ ਮੋਟਰ ਹਨ। ਮਹਿਕਮੇ ਦੀ ਮੋਟਰ ਚੰਦ ਮਹੀਨੇ ਪਹਿਲਾਂ ਖ਼ਰਾਬ ਹੋ ਗਈ ਸੀ ਅਤੇ ਫਿਰ ਮਹਿਕਮੇ ਨੇ ਪੰਚਾਇਤ ਦੀ ਮੋਟਰ ਨਾਲ ਪਾਣੀ ਚਾਲੂ ਕਰ ਦਿੱਤਾ ਸੀ ਪਰ ਪੰਚਾਇਤ ਦੀ ਮੋਟਰ ਸੜਨ 'ਤੇ ਉਥੇ ਮਹਿਕਮੇ ਵਾਲੀ ਮੋਟਰ ਬਦਲੀ ਕਰਕੇ ਪਾਉਣੀ ਚਾਹੀਦੀ ਸੀ ਪਰ ਮਹਿਕਮਾ ਜਲ ਸਪਲਾਈ ਕਈ ਮਹੀਨੇ ਪਹਿਲਾਂ ਖ਼ਰਾਬ ਹੋਈ ਮੋਟਰ ਵੀ ਠੀਕ ਨਹੀਂ ਕਰਵਾ ਸਕਿਆ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਝਲਣੀ ਪਈ। 

ਜ਼ਿਕਰਯੋਗ ਹੈ ਕਿ ਨਿਮਿਸ਼ਾ ਮਹਿਤਾ ਵੱਲੋਂ ਲਸਾੜੇ ਪਿੰਡ ਦੀ 6 ਦਿਨ ਤੋਂ ਪਈ ਬੰਦ ਜਲ ਸਪਲਾਈ ਚਾਲੂ ਕਰਵਾਈ। ਲਸਾੜਾ ਵਾਸੀਆਂ ਨੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਨਿਮਿਸ਼ਾ ਮਹਿਤਾ ਨੇ ਉਨ੍ਹਾਂ ਦੀ ਪਰੇਸ਼ਾਨੀ ਨੂੰ ਸੁਣ ਕੇ ਮਸਲਾ ਹੱਲ ਕਰਵਾਇਆ ਨਹੀਂ ਤਾਂ ਉਹ ਕਈ ਦਿਨਾਂ ਤੋਂ ਸਿਰਾਂ 'ਤੇ ਘੜੇ ਅਤੇ ਬਾਲਟੀਆਂ ਕਰੀਬ ਇਕ ਕਿਲੋਮੀਟਰ ਤੋਂ ਲਿਆ ਕੇ ਪਾਣੀ ਢੋਹ-ਢੋਹ ਕੇ ਗੁਜ਼ਾਰਾ ਕਰ ਰਹੇ ਸਨ। 

ਇਹ ਵੀ ਪੜ੍ਹੋ- DGP ਗੌਰਵ ਯਾਦਵ ਦੀ ਸਖ਼ਤੀ, ਫੀਲਡ ਅਫ਼ਸਰਾਂ ਨੂੰ ਨਸ਼ਿਆਂ ਤੇ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਦੇ ਦਿੱਤੇ ਹੁਕਮ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News