ਪੰਜਾਬ ''ਚ ਪਾਣੀ ਦੇ ਡਿੱਗਦੇ ਪੱਧਰ ਬਾਰੇ CM ਮਾਨ ਦਾ ਵੱਡਾ ਬਿਆਨ, ਕਿਸਾਨਾਂ ਨੂੰ ਕੀਤੀ ਅਪੀਲ (ਵੀਡੀਓ)
Thursday, May 30, 2024 - 07:07 PM (IST)
ਸੰਗਰੂਰ (ਰਮਨਦੀਪ ਸਿੰਘ ਸੋਢੀ) : ਲੋਕ ਸਭਾ ਚੋਣਾਂ ਨੂੰ ਸਿਰਫ 2 ਦਿਨ ਬਚੇ ਹਨ ਅਤੇ ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ ਹੈ। ਇਸ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਪੰਜਾਬ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ PGI 'ਚ ਪ੍ਰਾਈਵੇਟ ਕਮਰਾ ਲੈਣ ਬਾਰੇ ਆਈ ਅਹਿਮ ਖ਼ਬਰ, ਧਿਆਨ ਦੇਣ ਮਰੀਜ਼
ਉਨ੍ਹਾਂ ਨੇ ਕਿਸਾਨਾਂ ਨੂੰ ਪੂਸਾ-44 ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਪਿਛਲੀ ਵਾਰ ਮੇਰੀ ਅਪੀਲ 'ਤੇ ਜ਼ਿਆਦਾਤਰ ਲੋਕਾਂ ਨੇ ਪੂਸਾ ਨਹੀਂ ਲਾਈ, ਇਸ ਨਾਲ 477 ਕਰੋੜ ਬਿਜਲੀ ਬੋਰਡ ਦਾ ਬਚ ਗਿਆ ਅਤੇ 5 ਬਿਲੀਅਨ ਕਿਊਸਿਕ ਲੀਟਰ ਪਾਣੀ ਹੇਠਲਾ ਬਚ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਸ਼ਰਤ ਲਾ ਕੇ ਕਹਿੰਦਾ ਹਾਂ ਕਿ ਜੇਕਰ ਅਸੀਂ ਇੰਝ ਹੀ ਚੱਲਦੇ ਰਹੀਏ ਤਾਂ ਬਹੁਤ ਜਲਦ ਪੰਜਾਬ ਦੇ ਹੇਠਲੇ ਪਾਣੀ ਦਾ ਪੱਧਰ ਉੱਚਾ ਆ ਜਾਵੇਗਾ।
ਇਹ ਵੀ ਪੜ੍ਹੋ : ਮੋਹਾਲੀ ਤੋਂ ਮੰਦਭਾਗੀ ਖ਼ਬਰ, ਵਿਦੇਸ਼ਾਂ 'ਚ ਧੱਕ ਪਾਉਣ ਵਾਲੇ ਮਸ਼ਹੂਰ ਕਬੱਡੀ ਖਿਡਾਰੀ ਦੀ ਮੌਤ (ਵੀਡੀਓ)
ਇਸ ਲਈ ਪਾਣੀ ਦੀ ਇਧਰ-ਉਧਰ ਹੁੰਦੀ ਲੀਕੇਜ ਬੰਦ ਕਰਨੀ ਪਵੇਗੀ, ਮਾਨਸੂਨ ਸੀਜ਼ਨ ਦਾ ਪਾਣੀ ਸੰਭਾਲਣਾ ਪਵੇਗਾ, ਦਰੱਖ਼ਤ ਲਾਉਣੇ ਪੈਣਗੇ, ਹਵਾ ਬਚਾਉਣੀ ਪਵੇਗੀ ਅਤੇ ਧਰਤੀ ਬਚਾਉਣੀ ਪਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਵਾਤਾਵਰਣ ਲਈ ਲਈ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਹੈ, ਜੋ ਕਿ ਵੱਖ-ਵੱਖ ਦੇਸ਼ਾਂ 'ਚ ਜਾ ਕੇ ਨਵੀਆਂ ਗੱਲਾਂ ਸਿੱਖਦੇ ਹਨ ਅਤੇ ਫਿਰ ਵਾਤਾਵਰਣ ਲਈ ਉਨ੍ਹਾਂ ਨੂੰ ਪੰਜਾਬ 'ਚ ਆ ਕੇ ਲਾਗੂ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਵਾਤਾਵਰਣ ਨਾਲ ਸਬੰਧਿਤ ਹਰ ਕੰਮ ਬਲਬੀਰ ਸਿੰਘ ਸੀਚੇਵਾਲ ਚੰਗੇ ਤਰੀਕੇ ਨਾਲ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8