ਨਾਬਾਲਗ ਲੜਕੀ ਦਾ ਇਤਰਾਜ਼ਯੋਗ ਵੀਡੀਓ ਵਾਈਰਲ ਕਰਨ ਵਾਲੇ ਖਿਲਾਫ਼ ਮਾਮਲਾ ਦਰਜ
Monday, Feb 16, 2026 - 06:17 PM (IST)
ਮਾਛੀਵਾੜਾ ਸਾਹਿਬ (ਟੱਕਰ) : ਥਾਣਾ ਕੂੰਮਕਲਾਂ ਪੁਲਸ ਵਲੋਂ ਇਕ ਨਾਬਾਲਗ ਲੜਕੀ ਦਾ ਇਤਰਾਜ਼ਯੋਗ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਈਰਲ ਕਰਨ ’ਤੇ ਪੁਲਸ ਨੇ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਕੋਲ ਨਾਬਾਲਗ ਲੜਕੀ ਦੇ ਪਿਤਾ ਨੇ ਬਿਆਨ ਦਰਜ ਕਰਵਾਏ ਕਿ ਉਸਨੇ ਪਿਛਲੇ ਸਾਲ 21-3-2025 ਨੂੰ ਸੁਖਵਿੰਦਰ ਸਿੰਘ ਖਿਲਾਫ਼ ਥਾਣਾ ਕੂੰਮਕਲਾਂ ਵਿਚ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰਵਾਇਆ ਸੀ ਅਤੇ ਮੁਲਜ਼ਮ ਉਸ ਸਮੇਂ ਤੋਂ ਫ਼ਰਾਰ ਚੱਲਿਆ ਆ ਰਿਹਾ ਸੀ।
ਬਿਆਨਕਰਤਾ ਅਨੁਸਾਰ ਜਿਸ ਦਿਨ ਤੋਂ ਉਸਨੇ ਮਾਮਲਾ ਦਰਜ ਕਰਵਾਇਆ, ਸੁਖਵਿੰਦਰ ਸਿੰਘ ਦਾ ਸਾਰਾ ਪਰਿਵਾਰ ਉਸਦੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਦੇ ਕੇ ਦਬਾਅ ਪਾ ਰਿਹਾ ਹੈ ਕਿ ਦਰਜ ਕਰਵਾਏ ਮਾਮਲੇ ਸਬੰਧੀ ਰਾਜੀਨਾਮਾ ਕਰ ਲਵੇ। ਇਸ ਮਾਮਲੇ ਸਬੰਧੀ ਮੁਲਜ਼ਮ ਸੁਖਵਿੰਦਰ ਸਿੰਘ ਦੀਆਂ ਮਾਣਯੋਗ ਅਦਾਲਤਾਂ ਤੋਂ ਜ਼ਮਾਨਤਾਂ ਖਾਰਿਜ ਹੋ ਚੁੱਕੀਆਂ ਹਨ। ਬਿਆਨਕਰਤਾ ਅਨੁਸਾਰ ਸੋਸ਼ਲ ਮੀਡੀਆ ’ਤੇ ਇੱਕ ਵੱਟਸਐਪ ਗਰੁੱਪ ਵਿਚ 10 ਫਰਵਰੀ 2026 ਨੂੰ ਮੇਰੀ ਨਾਬਾਲਗ ਲੜਕੀ ਦਾ ਇਤਰਾਜ਼ਯੋਗ ਵੀਡੀਓ ਕਲਿੱਪ ਵਾਈਰਲ ਕਰ ਦਿੱਤਾ ਗਿਆ। ਜਦੋਂ ਵੀਡੀਓ ਬਾਰੇ ਪਤਾ ਕੀਤਾ ਤਾਂ ਇਹ ਮੁਲਜ਼ਮ ਸੁਖਵਿੰਦਰ ਸਿੰਘ ਦੇ ਭਰਾ ਮੁੰਦਰ ਸਿੰਘ ਦੇ ਨੰਬਰ ਤੋਂ ਵਾਈਰਲ ਕੀਤੀ ਹੋਈ ਸੀ। ਪੁਲਸ ਵਲੋਂ ਬਿਆਨਾਂ ਦੇ ਅਧਾਰ ’ਤੇ ਮੁੰਦਰ ਸਿੰਘ ਖਿਲਾਫ਼ 67-ਬੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ।
