ਕਤਲ ਮਾਮਲੇ ’ਚ ਨਾਬਾਲਗ ਨੂੰ ਉਮਰਕੈਦ ਦੀ ਸਜ਼ਾ

Tuesday, Apr 07, 2026 - 02:06 PM (IST)

ਕਤਲ ਮਾਮਲੇ ’ਚ ਨਾਬਾਲਗ ਨੂੰ ਉਮਰਕੈਦ ਦੀ ਸਜ਼ਾ

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਤਿੰਨ ਸਾਲ ਪੁਰਾਣੇ ਕਤਲ ਦੇ ਮਾਮਲੇ ’ਚ ਨਾਬਾਲਗ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲੇ ਦੀ ਉਮਰ 16 ਸਾਲ ਤੋਂ ਵੱਧ ਅਤੇ 18 ਸਾਲ ਤੋਂ ਘੱਟ ਸੀ, ਇਸ ਲਈ ਬਾਲਗ ਮੰਨ ਕੇ ਮੁਕੱਦਮਾ ਚਲਾਇਆ ਗਿਆ। ਮੁਲਜ਼ਮ ਨੂੰ 1 ਅਪ੍ਰੈਲ ਨੂੰ ਮੁਲਜ਼ਮ ਕਰਾਰ ਦਿੱਤਾ ਗਿਆ ਸੀ। 24 ਨਵੰਬਰ, 2023 ਨੂੰ ਸੈਕਟਰ-25 ’ਚ ਮੁਲਜ਼ਮ ਨੇ ਆਪਣੇ ਸਾਥੀ ਸੰਨੀ ਉਰਫ਼ ਅੰਕੁਰ ਦੇ ਨਾਲ ਮਿਲ ਕੇ ਮੁਕੁਲ ਨਾਮ ਦੇ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਸੰਨੀ ਨੂੰ 11 ਦਸੰਬਰ, 2025 ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਪਹਿਲਾਂ ਪੁਲਸ ਨੇ ਜ਼ਖਮੀ ਮੁਕੁਲ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕੀਤਾ ਸੀ। ਚਾਕੂ ਲੱਗਣ ਕਾਰਨ ਮੁਕੁਲ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।

ਇਸ ਤੋਂ ਬਾਅਦ ਮਾਮਲਾ ਕਤਲ ਦੀ ਕੋਸ਼ਿਸ਼ ਤੋਂ ਕਤਲ ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਮੁਕੁਲ ਨੇ ਪੁਲਸ ਨੂੰ ਦੱਸਿਆ ਸੀ ਕਿ 24 ਨਵੰਬਰ, 2023 ਨੂੰ ਘਰ ਦੇ ਨੇੜੇ ਗਲੀ ’ਚ ਖੜ੍ਹਾ ਸੀ। ਅੰਕੁਰ ਤੇ ਉਸ ਦਾ ਨਾਬਾਲਗ ਸਾਥੀ ਆਏ ਅਤੇ ਉਸ ਨੂੰ ਧਮਕੀਆਂ ਦੇਣ ਲੱਗੇ। ਇਸ ਦੌਰਾਨ ਅੰਕੁਰ ਨੇ ਉਸ ਨੂੰ ਪਿੱਛਿਓਂ ਫੜ੍ਹ ਲਿਆ, ਜਦੋਂਕਿ ਨਾਬਾਲਗ ਨੇ ਉਸ ਦੇ ਪੇਟ ’ਚ ਚਾਕੂ ਮਾਰ ਦਿੱਤਾ। ਰੌਲਾ ਸੁਣ ਕੇ ਦੋਵੇਂ ਹਮਲਾਵਰ ਮੌਕੇ ਤੋਂ ਭੱਜ ਗਏ। ਜ਼ਖਮੀ ਨੂੰ ਸੈਕਟਰ-16 ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਪੁਲਸ ਨੇ ਉਸਦੀ ਸ਼ਿਕਾਇਤ ’ਤੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸ਼ੁਰੂ ਵਿਚ ਕਤਲ ਦੀ ਕੋਸ਼ਿਸ਼ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਪਰ ਇਲਾਜ ਦੌਰਾਨ ਮੁਕੁਲ ਦੀ ਮੌਤ ਹੋ ਗਈ। ਇਸ ਦੇ ਬਾਅਦ ਪੁਲਸ ਨੇ ਦੋਵਾਂ ਖ਼ਿਲਾਫ਼ ਕਤਲ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ। ਫਿਰ ਦੋਵਾਂ ’ਤੇ ਕਤਲ ਦਾ ਕੇਸ ਚਲਾਇਆ ਗਿਆ। ਜਿਸ ਵਿਚ ਦੋਵਾਂ ਨੂੰ ਮੁਲਜ਼ਮ ਕਰਾਰ ਦਿੱਤਾ ਗਿਆ ਸੀ।


author

Babita

Content Editor

Related News