ਵੱਡੀ ਖਬਰ ! ਭਾਜਪਾ ਦਫਤਰ ਦੇ ਬਾਹਰ ਧਮਾਕੇ ਮਗਰੋਂ ਗ੍ਰਨੇਡ ਸੁੱਟਣ ਦੀ ਵੀਡੀਓ ਵਾਇਰਲ
Wednesday, Apr 01, 2026 - 08:19 PM (IST)
ਚੰਡੀਗੜ੍ਹ : ਚੰਡੀਗੜ੍ਹ ਸਥਿਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਫ਼ਤਰ ਦੇ ਬਾਹਰ ਹੋਏ ਧਮਾਕੇ ਤੋਂ ਬਾਅਦ ਇੱਕ ਵੀਡੀਓ ਸਾਹਮਣੇ ਆਈ ਹੈ। ਪੁਲਸ ਅਨੁਸਾਰ, ਇਹ ਵੀਡੀਓ ਸ਼ੱਕੀ ਹਮਲਾਵਰਾਂ ਦੀ ਹੈ ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ ਸਨ।
ਇਸ ਦੌਰਾਨ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਹਮਲਾਵਰ ਆਪਣੀ ਜੇਬ ਵਿੱਚੋਂ ਗ੍ਰਨੇਡ ਕੱਢਦਾ ਹੈ, ਉਸ ਦੀ ਪਿੰਨ ਖਿੱਚਦਾ ਹੈ ਅਤੇ ਫਿਰ ਉਸਨੂੰ ਇਕ ਪਾਸੇ ਵੱਲ ਸੁੱਟ ਦਿੰਦਾ ਹੈ। ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਹਮਲਾਵਰ ਨੇ ਕੋਈ ਧਮਾਕਾਖੇਜ਼ ਚੀਜ਼ ਦਫ਼ਤਰ ਵੱਲ ਸੁੱਟੀ, ਜੋ ਉੱਥੇ ਖੜ੍ਹੀ ਇੱਕ ਸਕੂਟੀ ਦੇ ਕੋਲ ਜਾ ਕੇ ਫਟੀ। ਧਮਾਕੇ ਤੋਂ ਤੁਰੰਤ ਬਾਅਦ, ਹਮਲਾਵਰ ਆਪਣੀ ਬਾਈਕ 'ਤੇ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ।
ਪੁਲਸ ਨੇ ਦੱਸਿਆ ਕਿ ਦੋਵਾਂ ਹਮਲਾਵਰਾਂ ਦੇ ਚਿਹਰੇ ਸੀਸੀਟੀਵੀ (CCTV) ਫੁਟੇਜ ਵਿੱਚ ਕੈਦ ਹੋ ਗਏ ਹਨ। ਪੁਲਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
ਨੋਟ : 'ਜਗਬਾਣੀ' ਵਾਇਰਲ ਹੋ ਰਹੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
