ਫ਼ਸਲ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਭਾਜਪਾ ਪੰਜਾਬ ਵੱਲੋਂ ਟੀਮਾਂ ਦਾ ਗਠਨ

Sunday, Apr 12, 2026 - 11:20 AM (IST)

ਫ਼ਸਲ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਭਾਜਪਾ ਪੰਜਾਬ ਵੱਲੋਂ ਟੀਮਾਂ ਦਾ ਗਠਨ

ਚੰਡੀਗੜ੍ਹ/ਜਲੰਧਰ (ਅੰਕੁਰ, ਗੁਲਸ਼ਨ)-ਪੰਜਾਬ ਦੇ ਮੀਂਹ ਨਾਲ ਪ੍ਰਭਾਵਿਤ ਇਲਾਕਿਆਂ ’ਚ ਫ਼ਸਲਾਂ ਦੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਤੇ ਕਿਸਾਨਾਂ ਤੋਂ ਸਿੱਧਾ ਫੀਡਬੈਕ ਪ੍ਰਾਪਤ ਕਰਨ ਲਈ ਭਾਜਪਾ ਨੇ ਆਪਣੇ ਸੀਨੀਅਰ ਆਗੂਆਂ ਨੂੰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਅਤੇ ਸਥਿਤੀ ਦਾ ਜਾਇਜ਼ਾ ਲੈਣ ਲਈ ਨਿਯੁਕਤ ਕੀਤਾ ਹੈ। ਸੂਬਾ ਜਨਰਲ ਸਕੱਤਰ ਅਨਿਲ ਸਰਿਨ ਵੱਲੋਂ ਜਾਰੀ ਕੀਤੀ ਸੂਚੀ ਅਨੁਸਾਰ ਪਾਰਟੀ ਨੇ ਸੂਬੇ ਦੇ ਦਸ ਪ੍ਰਭਾਵਿਤ ਜ਼ਿਲ੍ਹਿਆਂ ਨੂੰ ਕਵਰ ਕਰਨ ਲਈ 5 ਟੀਮਾਂ ਦਾ ਗਠਨ ਕੀਤਾ ਹੈ। ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਲਈ ਨਿਯੁਕਤ ਟੀਮ ’ਚ ਮਨਪ੍ਰੀਤ ਸਿੰਘ ਬਾਦਲ, ਦਿਆਲ ਸਿੰਘ ਸੋਢੀ, ਸੁਜੀਤ ਜਿਆਣੀ, ਅਸ਼ਵਨੀ ਸੇਖੜੀ, ਵੰਦਨਾ ਸਾਂਗਵਾਨ ਅਤੇ ਲਖਬੀਰ ਸਿੰਘ ਸ਼ਾਮਲ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਜਾਰੀ! ਚੱਲਣਗੀਆਂ ਤੇਜ਼ ਹਵਾਵਾਂ, ਮੀਂਹ ਸਬੰਧੀ ਮਿਲੇ ਇਹ ਸੰਕੇਤ

ਫਿਰੋਜ਼ਪੁਰ ਅਤੇ ਬਠਿੰਡਾ ਲਈ ਟੀਮ ’ਚ ਜਗਮੀਤ ਸਿੰਘ ਬਰਾੜ, ਸੁਸ਼ੀਲ ਰਿੰਕੂ, ਹਰਮਿੰਦਰ ਜੱਸੀ, ਜਗਦੀਪ ਸਿੰਘ ਨਕਈ, ਸਰਭਜੀਤ ਸਿੰਘ ਮੱਕੜ ਤੇ ਦਰਸ਼ਨ ਸਿੰਘ ਨੇਨੇਵਾਲ ਸ਼ਾਮਲ ਹਨ। ਬਰਨਾਲਾ ਤੇ ਸੰਗਰੂਰ ਲਈ ਟੀਮ ’ਚ ਸੋਮ ਪ੍ਰਕਾਸ਼, ਕੇਵਲ ਸਿੰਘ ਢਿੱਲੋਂ, ਪਰਨੀਤ ਕੌਰ, ਹਰਬੰਸ ਲਾਲ, ਮੰਗਤ ਰਾਇ ਬੰਸਲ, ਰਣਜੀਤ ਸਿੰਘ ਗਿੱਲ ਤੇ ਜਗਦੀਪ ਸਿੰਘ ਚੀਮਾ ਸ਼ਾਮਲ ਹਨ।

ਇਹ ਵੀ ਪੜ੍ਹੋ:ਸਰਕਾਰ ਬਣਨ 'ਤੇ ਹੋਵੇਗਾ NRIs ਦੀਆਂ ਸਮੱਸਿਆਵਾਂ ਦਾ ਹੱਲ, ਭਾਜਪਾ ਹਮੇਸ਼ਾ ਨਾਲ ਖੜ੍ਹੀ: ਸੁਨੀਲ ਜਾਖੜ

ਅੰਮ੍ਰਿਤਸਰ ਅਤੇ ਪਠਾਨਕੋਟ ਲਈ ਟੀਮ ’ਚ ਸ਼ਵੇਤ ਮਲਿਕ, ਤੀਕਸ਼ਣ ਸੂਦ, ਦਿਨੇਸ਼ ਸਿੰਘ ਬੱਬੂ, ਫ਼ਤਹਿ ਜੰਗ ਸਿੰਘ ਬਾਜਵਾ, ਮਨਜੀਤ ਸਿੰਘ ਮੰਨਾ ਤੇ ਬਲਵਿੰਦਰ ਸਿੰਘ ਲਾਡੀ ਸ਼ਾਮਲ ਹਨ। ਹੁਸ਼ਿਆਰਪੁਰ ਤੇ ਕਪੂਰਥਲਾ ਲਈ ਟੀਮ ’ਚ ਮਨੋਰੰਜਨ ਕਾਲੀਆ, ਅਵਿਨਾਸ਼ ਖੰਨਾ, ਜੰਗੀ ਲਾਲ ਮਹਾਜਨ, ਸ਼ੀਤਲ ਅੰਗੁਰਾਲ, ਕੇ. ਡੀ. ਭੰਡਾਰੀ ਤੇ ਜਗਬੀਰ ਸਿੰਘ ਬਰਾੜ ਸ਼ਾਮਲ ਹਨ।

ਇਹ ਵੀ ਪੜ੍ਹੋ: ਪੰਜਾਬ ਦੇ SHO ਸਮੇਤ 3 ਪੁਲਸ ਮੁਲਾਜ਼ਮਾਂ 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News