ਰੈਸਟੋਰੈਂਟਾਂ ''ਚ ਖਾਣਾ ਖਾਣ ਵਾਲੇ ਸਾਵਧਾਨ! ਵਾਇਰਲ ਹੋਈ ਇਸ ਵੀਡੀਓ ਨੇ ਮਚਾ ''ਤਾ ਹੜਕੰਪ (ਵੀਡੀਓ)
Thursday, Apr 16, 2026 - 12:17 PM (IST)
ਜ਼ੀਰਕਪੁਰ (ਧੀਮਾਨ) : ਸਥਾਨਕ ਵੀ. ਆਈ. ਪੀ. ਰੋਡ ’ਤੇ ਸਥਿਤ ਮਸ਼ਹੂਰ ਕੁਲਚਾ ਰੈਸਟੋਰੈਂਟ ਇੱਕ ਵਾਇਰਲ ਵੀਡੀਓ ਕਾਰਨ ਵਿਵਾਦਾਂ ’ਚ ਘਿਰ ਗਿਆ ਹੈ। ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਵੀਡੀਓ ’ਚ ਗਾਹਕਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਪਰੋਸੇ ਗਏ ਖਾਣੇ ’ਚੋਂ ਕਾਕਰੋਚ ਨਿਕਲਿਆ, ਜਿਸ ਨਾਲ ਰੈਸਟੋਰੈਂਟ ਦੀ ਸਫ਼ਾਈ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਵੀਡੀਓ ’ਚ ਗਾਹਕ ਰੈਸਟੋਰੈਂਟ ਅੰਦਰ ਬੈਠੇ ਖਾਣਾ ਖਾਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਇਸ ਦੌਰਾਨ ਉਹ ਆਪਣੀ ਪਲੇਟ ’ਚ ਗੰਦਗੀ ਹੋਣ ਦੀ ਗੱਲ ਕਰਦੇ ਹੋਏ ਸਟਾਫ਼ ਨਾਲ ਤਕਰਾਰ ਕਰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : ਪਾਵਰਕਾਮ ਵਲੋਂ ਇਨ੍ਹਾਂ ਪਰਿਵਾਰਾਂ ਨੂੰ ਵੱਡੀ ਰਾਹਤ, ਬਿਜਲੀ ਕੁਨੈਕਸ਼ਨਾਂ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ
ਵੀਡੀਓ ਵਾਇਰਲ ਹੋਣ ਤੋਂ ਬਾਅਦ ਸਥਾਨਕ ਲੋਕਾਂ ’ਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵੀ. ਆਈ. ਪੀ. ਰੋਡ ਵਰਗੇ ਭੀੜਭਾੜ ਵਾਲੇ ਖੇਤਰ ’ਚ ਇਸ ਤਰ੍ਹਾਂ ਦੀ ਲਾਪਰਵਾਹੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਤੁਰੰਤ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਮਾਲਕ ਦਾ ਪੱਖ ਸਾਹਮਣੇ ਨਹੀਂ ਆਇਆ
ਮਾਮਲੇ ਸਬੰਧੀ ਕੁਲਚਾ ਰੈਸਟੋਰੈਂਟ ਦੇ ਮਾਲਕ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਅਤੇ ਨਾ ਹੀ ਫੋਨ ਉਠਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਟੋਲ ਪਲਾਜ਼ੇ ਤੇ ਨੈਸ਼ਨਲ ਹਾਈਵੇਅ ਰਹਿਣਗੇ ਬੰਦ, ਘਰੋਂ ਨਿਕਲਣ ਤੋਂ ਪਹਿਲਾਂ...
ਫੂਡ ਵਿਭਾਗ ਵੱਲੋਂ ਜਾਂਚ ਦੀ ਗੱਲ
ਫੂਡ ਇੰਸਪੈਕਟਰ ਰਵੀ ਕੁਮਾਰ ਮੁਤਾਬਕ ਜੇਕਰ ਕਿਸੇ ਵੀ ਖਾਣ-ਪੀਣ ਦੀ ਦੁਕਾਨ ’ਚ ਗਲਤ ਚੀਜ਼ ਮਿਲਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਬੰਧਨ ਦੀ ਹੁੰਦੀ ਹੈ। ਸ਼ਿਕਾਇਤ ਮਿਲਣ ’ਤੇ ਨਿਯਮਾਂ ਅਨੁਸਾਰ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਦੇ ਖਾਣ-ਪੀਣ ਸਥਾਨਾਂ ਦੀ ਸਫ਼ਾਈ ਅਤੇ ਨਿਗਰਾਨੀ ’ਤੇ ਇੱਕ ਵਾਰ ਫਿਰ ਚਰਚਾ ਤੇਜ਼ ਹੋ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
