ਆਨਲਾਈਨ PG ਦਾ ਪ੍ਰਬੰਧ ਕਰਨ ਦੇ ਬਹਾਨੇ 1.37 ਲੱਖ ਰੁਪਏ ਦੀ ਮਾਰੀ ਠੱਗੀ

Monday, Apr 13, 2026 - 12:46 PM (IST)

ਆਨਲਾਈਨ PG ਦਾ ਪ੍ਰਬੰਧ ਕਰਨ ਦੇ ਬਹਾਨੇ 1.37 ਲੱਖ ਰੁਪਏ ਦੀ ਮਾਰੀ ਠੱਗੀ

ਚੰਡੀਗੜ੍ਹ (ਸੁਸ਼ੀਲ) : ਔਰਤ ਨੂੰ ਆਨਲਾਈਨ ਪੀ. ਜੀ. ਦੀ ਭਾਲ ਕਰਨ ਲਈ ਭਾਰੀ ਕੀਮਤ ਚੁਕਾਉਣੀ ਪਈ। ਨੌਸਰਬਾਜ਼ਾਂ ਨੇ ਔਰਤ ਲਈ ਪੀ. ਜੀ. ਦਾ ਆਨਲਾਈਨ ਪ੍ਰਬੰਧ ਕਰਨ ਦੀ ਆੜ ’ਚ ਉਸ ਦੇ ਬੈਂਕ ਖ਼ਾਤੇ ’ਚੋਂ 1 ਲੱਖ 37 ਹਜ਼ਾਰ 981 ਰੁਪਏ ਕੱਢਵਾ ਲਏ। ਸੈਕਟਰ-15 ਦੀ ਨੀਤੀਕਾ ਪੰਵਾਰ ਨੇ ਇਸ ਮਾਮਲੇ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਸ਼ਿਕਾਇਤ ’ਚ ਨਿਤਿਕਾ ਨੇ ਕਿਹਾ ਕਿ ਉਹ ਸੈਕਟਰ-10 ’ਚ ਪ੍ਰਾਈਵੇਟ ਨੌਕਰੀ ਕਰਦੀ ਹੈ ਅਤੇ ਉਸ ਨੂੰ ਪੀ. ਜੀ. ਦੀ ਲੋੜ ਸੀ। 22 ਮਾਰਚ ਨੂੰ ਉਸਨੇ ਗੂਗਲ ਰਾਹੀਂ ਪੀ. ਜੀ. ਦੀ ਭਾਲ ਸ਼ੁਰੂ ਕੀਤੀ। ਉਸ ਨੂੰ 'ਮੈਜਿਕਬ੍ਰਿਕਸ' ’ਤੇ ਸੈਕਟਰ 15 ’ਚ ਸਥਿਤ 'ਲਕਸ਼ਮੀ ਪੀ. ਜੀ.-ਹੋਟਲਜ਼' ਵਿਖੇ ਇਕ ਲਿਸਟਿੰਗ ਮਿਲੀ।

ਸ਼ਾਮ 4:30 ਵਜੇ ਨੀਤਿਕਾ ਨੂੰ ਦੋ ਵੱਖ-ਵੱਖ ਮੋਬਾਇਲ ਨੰਬਰਾਂ ਤੋਂ ਕਾਲਾਂ ਆਈਆਂ। ਕਾਲ ਕਰਨ ਵਾਲੇ ਨੇ ਪਛਾਣ ਸੋਹੇਲ ਵਜੋਂ ਕੀਤੀ, ਮੈਜਿਕਬ੍ਰਿਕਸ ਵੱਲੋਂ ਬੋਲਣ ਦਾ ਦਾਅਵਾ ਕੀਤਾ। ਸੋਹੇਲ ਨੇ ਪੀ. ਜੀ. ਦੀਆਂ ਫੋਟੋਆਂ ਤੇ ਇਸਦੇ ਸਥਾਨ ਦੇ ਵੇਰਵੇ ਮੋਬਾਇਲ ਨੰਬਰ ’ਤੇ ਭੇਜੇ। 24 ਮਾਰਚ ਨੂੰ ਉਸ ਨੂੰ ਇਕ ਹੋਰ ਕਾਲ ਆਈ। ਇਸ ਵਾਰ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਵੈਭਵ ਪ੍ਰਦੀਪ ਪੰਵਾਰ ਵਜੋਂ ਕੀਤੀ। ਉਸ ਨੇ ਪੀ. ਜੀ. ਬੁਕਿੰਗ ਲਈ ਆਧਾਰ ਤੇ ਪੈਨ ਕਾਰਡਾਂ ਦੀਆਂ ਫੋਟੋ ਕਾਪੀਆਂ ਦੀ ਮੰਗ ਕੀਤੀ, ਜੋ ਸ਼ਿਕਾਇਤਕਰਤਾ ਨੇ ਸਹੀ ਢੰਗ ਨਾਲ ਭੇਜੀਆਂ। ਇਸ ਤੋਂ ਇਲਾਵਾ ਉਸਨੇ ਪ੍ਰਦੀਪ ਵੱਲੋਂ ਉਸ ਨੂੰ ਭੇਜੇ ਕਿਊ.ਆਰ. ਕੋਡ ਸਕੈਨਰ ਲਿੰਕ ਰਾਹੀਂ 2 ਹਜ਼ਾਰ ਰੁਪਏ ਟਰਾਂਸਫਰ ਕੀਤੇ। ਉਸਨੇ ਉਸ ਨੂੰ ਦੱਸਿਆ ਕਿ ਪੀ.ਜੀ. ਦਾ ਮਹੀਨਾਵਾਰ ਕਿਰਾਇਆ 12 ਹਜ਼ਾਰ ਹੋਵੇਗਾ। ਇਸ ਤੋਂ ਬਾਅਦ ਉਸਨੇ ਪਹਿਲਾਂ ਪ੍ਰਦਾਨ ਕੀਤੇ ਸਕੈਨਰ ਲਿੰਕ ਦੀ ਵਰਤੋਂ ਕਰਕੇ ਦੋ ਹੋਰ ਲੈਣ-ਦੇਣ ਕੀਤੇ।


author

Babita

Content Editor

Related News