ਅਸਲੀ ਸੋਨੇ ਦੀ ਜਗ੍ਹਾ ਨਕਲੀ ਸੋਨਾ ਗਿਰਵੀ ਰੱਖ ਕੇ ਦਿੱਤਾ ਲੱਖਾਂ ਦਾ ਕਰਜ਼ਾ, ਬਰਾਂਚ ਮੈਨੇਜਰ ਸਣੇ 3 ਨਾਮਜ਼ਦ

Saturday, Jan 06, 2024 - 02:02 AM (IST)

ਅਸਲੀ ਸੋਨੇ ਦੀ ਜਗ੍ਹਾ ਨਕਲੀ ਸੋਨਾ ਗਿਰਵੀ ਰੱਖ ਕੇ ਦਿੱਤਾ ਲੱਖਾਂ ਦਾ ਕਰਜ਼ਾ, ਬਰਾਂਚ ਮੈਨੇਜਰ ਸਣੇ 3 ਨਾਮਜ਼ਦ

ਦੋਰਾਹਾ (ਵਿਨਾਇਕ)- ਸੋਨੇ ਦੇ ਅਸਲੀ ਗਹਿਣਿਆਂ ਦੀ ਥਾਂ ਨਕਲੀ ਗਹਿਣੇ ਗਿਰਵੀ ਰੱਖ ਕੇ ਮੁਥੂਟ ਮਰਕੈਟਾਈਲ ਲਿਮਟਿਡ ਕੰਪਨੀ ਨੂੰ ਸਾਢੇ 12 ਲੱਖ ਰੁਪਏ ਤੋਂ ਵੱਧ ਦਾ ਚੂਨਾ ਲਗਾਉਣ ਦੇ ਦੋਸ਼ ਹੇਠ ਬਰਾਂਚ ਮੈਨੇਜਰ ਸਮੇਤ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। 

ਮੁਲਜ਼ਮਾਂ ਦੀ ਪਛਾਣ ਰੋਹਿਤ ਕੌਸ਼ਲ ਪੁੱਤਰ ਸੁਨੀਲ ਕੌਸ਼ਲ ਵਾਸੀ ਮਕਾਨ ਨੰਬਰ 1313 ਵਾਰਡ 8, ਨਨਚਾਹਲ ਮੁਹੱਲਾ, ਪਾਇਲ, ਮਨਪ੍ਰੀਤ ਸਿੰਘ ਪੁੱਤਰ ਹਰਮੀਤ ਸਿੰਘ ਵਾਸੀ ਪਿੰਡ ਲੂਲੋ, ਬੱਸੀ ਪਠਾਣਾ, ਭੇਡਵਾਲਾ, ਫਤਿਹਗੜ੍ਹ ਸਾਹਿਬ ਅਤੇ ਅੰਮ੍ਰਿਤਪਾਲ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਮਕੜਾ ਐਸ.ਏ.ਐਸ ਨਗਰ, ਮੋਹਾਲੀ ਵਜੋਂ ਹੋਈ ਹੈ। ਦੋਰਾਹਾ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 420, 406, 120ਬੀ ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ- ਭਾਰਤੀ ਟੀਮ ਨੇ ਰਚਿਆ ਇਤਿਹਾਸ, ਟੈਸਟ ਕ੍ਰਿਕਟ 'ਚ ਇਹ ਸਭ ਤੋਂ ਵੱਡਾ ਰਿਕਾਰਡ ਕੀਤਾ ਆਪਣੇ ਨਾਂ  

ਜਾਣਕਾਰੀ ਅਨੁਸਾਰ ਮੁਥੂਟ ਮਰਕੈਟਾਈਲ ਲਿਮਟਿਡ ਪੰਜਾਬ ਦੇ ਰੀਜਨਲ ਮੈਨੇਜਰ ਲਾਜੂ ਥਾਮਸ ਨੇ ਪੰਜਾਬ ਪੁਲਸ ਦੇ ਪਬਲਿਕ ਸ਼ਿਕਾਇਤ ਪੋਰਟਲ 'ਤੇ ਦਾਇਰ ਦਰਖਾਸਤ ਨੰਬਰ 241029 ਮਿਤੀ 04.10.23 'ਚ ਦੱਸਿਆ ਹੈ ਕਿ ਉਨ੍ਹਾਂ ਦੀ ਇੱਕ ਬਰਾਂਚ ਮੇਨ ਬਾਜ਼ਾਰ ਰੇਲਵੇ ਰੋਡ ਦੋਰਾਹਾ ਵਿਖੇ ਹੈ। ਮਹੀਨਾ ਜੂਨ, ਜੁਲਾਈ, ਅਗਸਤ ਅਤੇ ਸਤੰਬਰ 2023 ਵਿੱਚ ਰੋਹਿਤ ਕੌਸ਼ਲ, ਦੋਰਾਹਾ ਬਰਾਂਚ ਵਿੱਚ ਬਤੌਰ ਮੈਨੇਜਰ ਕੰਮ ਕਰਦਾ ਸੀ। ਜਿਸ ਨੇ ਉਕਤ ਮਨਪ੍ਰੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੂੰ ਸੋਨਾ ਗਿਰਵੀ ਰੱਖ ਕੇ ਕਈ ਤਰ੍ਹਾਂ ਦੇ ਕਰਜ਼ੇ ਦਿੱਤੇ ਹੋਏ ਸਨ। 

ਇਹ ਵੀ ਪੜ੍ਹੋ- ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਬੇ ਦੇ ਆਂਗਣਵਾੜੀ ਸੈਂਟਰਾਂ 'ਚ ਕੀਤਾ ਛੁੱਟੀਆਂ ਦਾ ਐਲਾਨ

ਮਿਤੀ 21.9.2023 ਨੂੰ ਕੰਪਨੀ ਦੇ ਇੱਕ ਆਡੀਟਰ ਨੇ ਉਕਤ ਸ਼ਾਖਾ ਵਿੱਚ ਗਿਰਵੀ ਰੱਖੇ ਸੋਨੇ ਦੇ ਗਹਿਣਿਆਂ ਦਾ ਮੁਲਾਂਕਣ ਕੀਤਾ ਤਾਂ ਉਸ ਦੌਰਾਨ ਉਕਤ ਵਿਅਕਤੀਆਂ ਵੱਲੋਂ ਗਿਰਵੀ ਰੱਖਿਆ ਸੋਨਾ ਨਕਲੀ ਪਾਇਆ ਗਿਆ। ਦਸਤਾਵੇਜ਼ਾਂ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਰੋਹਿਤ ਕੌਸ਼ਲ ਨੇ ਕਰਜ਼ਾ ਦਿੰਦੇ ਸਮੇਂ ਸਹੀ ਢੰਗ ਨਾਲ ਫਾਰਮ ਵੀ ਨਹੀਂ ਭਰੇ ਸਨ ਅਤੇ ਗਾਹਕਾਂ ਦੇ ਦਸਤਖਤ ਵੀ ਨਹੀਂ ਕਰਵਾਏ ਸਨ। ਕੰਪਨੀ ਨੂੰ ਰੋਹਿਤ ਕੌਸ਼ਲ 'ਤੇ ਪੂਰਾ ਸ਼ੱਕ ਹੈ ਕਿ ਉਸਨੇ ਉਕਤ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਗਲਤ ਸੋਨਾ ਗਿਰਵੀ ਰੱਖ ਕੇ ਕੰਪਨੀ ਨੂੰ 12,54,364 ਰੁਪਏ ਦਾ ਨੁਕਸਾਨ ਪਹੁੰਚਾਇਆ ਹੈ ਅਤੇ ਉਕਤ ਵਿਅਕਤੀਆਂ ਨੂੰ ਕਰਜ਼ਾ ਦੇ ਕੇ ਕੰਪਨੀ ਨਾਲ ਧੋਖਾਧੜੀ ਕੀਤੀ ਹੈ। ਇਸ ਮਾਮਲੇ ਦੀ ਜਾਂਚ ਏ.ਐੱਸ.ਆਈ. ਸਿਕੰਦਰ ਰਾਜ ਕਰ ਰਹੇ ਹਨ।

ਇਹ ਵੀ ਪੜ੍ਹੋ- ਸੋਮਾਲੀਆ 'ਚ ਹਾਈਜੈਕ ਹੋਏ ਸਮੁੰਦਰੀ ਜਹਾਜ਼ ਬਾਰੇ ਵੱਡੀ ਅਪਡੇਟ, 15 ਭਾਰਤੀਆਂ ਸਣੇ ਸਾਰੇ ਕ੍ਰੂ ਮੈਂਬਰ ਕੀਤੇ ਗਏ ਰੈਸਕਿਊ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News