ਮੈਰਿਜ ਪੈਲੇਸ ਦੇ ਬਾਹਰ ਸਜਾਵਟ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

Saturday, Dec 21, 2024 - 06:48 AM (IST)

ਮੈਰਿਜ ਪੈਲੇਸ ਦੇ ਬਾਹਰ ਸਜਾਵਟ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਮਲੋਟ (ਜੁਨੇਜਾ) : ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਬਠਿੰਡਾ ਰੋਡ ਮਲੋਟ ਵਿਖੇ ਬਣੇ ਇਕ ਮੈਰਿਜ ਪੈਲੇਸ ਦੇ ਫਰੰਟ ’ਤੇ ਸਜਾਵਟ ਲਈ ਤਿਆਰ ਕੀਤੀ ਸਜਾਵਟ (ਡੈਕੋਰੇਸ਼ਨ) ਨੂੰ ਅੱਗ ਲੱਗ ਗਈ । ਇਸ ਭਿਆਨਕ ਅੱਗ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸ਼ਰਕਟ ਦੱਸਿਆ ਜਾ ਰਿਹਾ ਹੈ।

ਇਸ ਸਬੰਧੀ ਰਿਜ਼ੋਰਟ ਦੇ ਮਾਲਕ ਨਿਰਮਲ ਸਿੰਘ ਤੇ ਰਾਜੂ ਗੂੰਬਰ ਨੇ ਦੱਸਿਆ ਕਿ ਫਰੰਟ ’ਤੇ ਕੀਤੀ ਹੋਈ ਸਜਾਵਟ ’ਤੇ ਲੱਗੀਆਂ ਲਾਇਟਾਂ ਦੇ ਕਾਰਨ ਹੋਏ ਸ਼ਾਟ ਸਰਕਟ ਦੇ ਚੱਲਦਿਆਂ ਰਾਤ 1:00 ਵਜੇ ਦੇ ਕਰੀਬ ਅੱਗ ਲੱਗ ਗਈ। ਇਸ ਸਬੰਧੀ ਰਿਜ਼ੋਰਟ ’ਚ ਤਾਇਨਾਤ ਚੌਂਕੀਦਾਰ ਨੇ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਤਾਂ ਉਸ ਨੇ ਮਾਲਕਾਂ ਤੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ।

ਇਹ ਵੀ ਪੜ੍ਹੋ : ਅਮਰੀਕਾ ਨੇ ਡਿਪੋਰਟ ਕੀਤੇ 192 ਦੇਸ਼ਾਂ ਦੇ 2,71,000 ਪ੍ਰਵਾਸੀ

ਫਾਇਰ ਬ੍ਰਿਗੇਡ ਅਧਿਕਾਰੀ ਗੁਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਦੇ 1. 10 ਮਿੰਟ ’ਤੇ ਸੂਚਨਾ ਮਿਲੀ। ਫਾਇਰ ਟੀਮ ਨੇ ਮੌਕੇ ’ਤੇ ਪੁੱਜ ਕੇ ਉਨ੍ਹਾਂ ਤੇ ਸਾਥੀ ਕਰਮਚਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਕਰਚਾਰੀਆਂ ਦੇ ਯਤਨਾਂ ਸਦਕਾ ਅੱਗ ਅੱਗੇ ਤੱਕ ਫੈਲਣ ਤੋਂ ਬਚਾਅ ਹੋ ਗਿਆ ਹੈ। ਮਾਲਕਾਂ ਅਨਸਾਰ ਫਲਾਵਰ ਡੈਕੋਰੇਸ਼ਨ, ਕੁਰਸੀਆਂ, ਮੈਟ ਤੇ ਹੋਰ ਸਾਮਾਨ ਜਿਸ ਦੀ ਕੀਮਤ 8-10 ਲੱਖ ਦੇ ਕਰੀਬ ਹੈ, ਦਾ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਅਜੇ ਸੀਜ਼ਨ ਨਾ ਹੋਣ ਕਰ ਕੇ ਬਹੁਤੇ ਟੈਂਟ ਸ਼ਾਮਿਆਨੇ ਆਦਿ ਨਹੀਂ ਲੱਗੇ ਹੋਏ ਸਨ। ਜ਼ਿਕਰਯੋਗ ਹੈ ਕਿ ਰਿਜ਼ੋਰਟ ਅਜੇ ਕੁਝ ਸਮਾਂ ਪਹਿਲਾਂ ਹੀ ਚਾਲੂ ਹੋਇਆ ਸੀ ਪਰ ਇਸ ਘਟਨਾ ਕਾਰਨ ਲੱਖਾਂ ਦਾ ਨੁਕਸਾਨ ਗਿਆ।

ਉਧਰ, ਇਸ ਮਾਮਲੇ ’ਤੇ ਸ਼ਹਿਰ ਤੇ ਮਲੋਟ ਨੇੜਲੇ ਇਕ ਪਿੰਡ ’ਚ ਮੈਰਿਜ ਪੈਲੇਸ ਤੇ ਸਕੂਲ ’ਚ ਫਾਇਰ ਪ੍ਰਬੰਧਾਂ ਨੂੰ ਲੈ ਕੇ ਕਾਫ਼ੀ ਉਣਤਾਈਆਂ ਹਨ। ਇਸ ਪੈਲੇਸ ਤੇ ਸਕੂਲ ਦੇ ਉੱਪਰੋਂ ਦੀ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ ਜਿਸ ਕਰ ਕੇ ਕਿਸੇ ਸਮੇਂ ਵੱਡੇ ਨੁਕਸਾਨ ਦਾ ਖਤਰਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News