ਪੁਰਤਗਾਲ ਦਾ ਟੂਰਿਸਟ ਵੀਜ਼ਾ ਤੇ ਪਲਾਂਟ ਲਗਾਉਣ ਦੇ ਨਾਂ ’ਤੇ ਮਾਰੀ ਲੱਖਾਂ ਦੀ ਠੱਗੀ, ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
Wednesday, Dec 18, 2024 - 06:52 AM (IST)
ਚੰਡੀਗੜ੍ਹ (ਸੁਸ਼ੀਲ) : ਪੁਰਤਗਾਲ ਦਾ ਟੂਰਿਸਟ ਵੀਜ਼ਾ ਤੇ ਊਨਾ (ਹਿਮਾਚਲ) ਵਿਖੇ ਪਲਾਂਟ ਲਗਾਉਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰੀ ਗਈ। ਪੀੜਤ ਵਿਜੇ ਕੁਮਾਰ ਨੇ 2.45 ਲੱਖ ਤੇ ਵਪਾਰੀ ਚੰਦਰਸ਼ੇਖਰ ਜੌਲੀ ਨੇ 6.31 ਲੱਖ ਦੀ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ।
ਜਾਣਕਾਰੀ ਦਿੰਦਿਆਂ ਨਵਾਂਗਰਾਓਂ ਦੇ ਗੋਬਿੰਦ ਨਗਰ ਵਾਸੀ ਵਿਜੇ ਕੁਮਾਰ ਨੇ ਦੱਸਿਆ ਕਿ ਟੂਰਿਸਟ ਵੀਜ਼ਾ ਲਗਵਾਉਣ ਲਈ ਸੈਕਟਰ-35 ਦੇ ਕ੍ਰਿਪਾਲ ਸਿੰਘ ਨਾਲ ਸੰਪਰਕ ਕੀਤਾ। ਉਸ ਨੇ ਪੁਰਤਗਾਲ ਦਾ ਵੀਜ਼ਾ ਲਗਵਾਉਣ ਲਈ 2 ਲੱਖ 45 ਹਜ਼ਾਰ ਲੈ ਲਏ ਪਰ ਵੀਜ਼ਾ ਨਹੀਂ ਲਗਵਾਇਆ। ਜਾਂਚ ਤੋਂ ਬਾਅਦ ਸੈਕਟਰ-17 ਥਾਣੇ ਦੀ ਪੁਲਸ ਨੇ ਸੈਕਟਰ-35 ਦੇ ਕ੍ਰਿਪਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।
ਇਹ ਵੀ ਪੜ੍ਹੋ : ਮਾਪਿਆਂ ਨੇ ਕਰਜ਼ਾ ਚੁੱਕ ਕੇ ਧੀ ਨੂੰ ਭੇਜਿਆ ਕੈਨੇਡਾ, ਉੱਥੇ ਪਿਕਨਿਕ 'ਤੇ ਗਈ ਕੁੜੀ ਦੀ ਹੋ ਗਈ ਦਰਦਨਾਕ ਮੌ/ਤ
ਇਸੇ ਤਰ੍ਹਾਂ ਚੰਦਰਸ਼ੇਖਰ ਜੌਲੀ ਨੇ ਦੱਸਿਆ ਕਿ ਉਹ ਇੰਡਸਟਰੀਅਲ ਏਰੀਆ ਫੇਜ਼-1 ਸਥਿਤ ਸਿਸਟਮਡ ਐਗਜ਼ਿਮ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਵਜੋਂ ਤਾਇਨਾਤ ਹੈ। ਕੰਪਨੀ ਨੇ ਹਿਮਾਚਲ ਦੇ ਊਨਾ ’ਚ ਪਲਾਂਟ ਲਾਉਣ ਲਈ ਭੁਪਿੰਦਰ ਸ਼ਰਮਾ ਨਾਲ ਸੰਪਰਕ ਕੀਤਾ ਸੀ। ਭੁਪਿੰਦਰ ਨੇ ਹੋਰ ਲੋਕਾਂ ਨਾਲ ਮੁਲਾਕਾਤ ਕਰਵਾਈ ਅਤੇ 6.5 ਲੱਖ ਰੁਪਏ ਮੰਗੇ ਜੋ ਬਾਅਦ ਵਿਚ ਦੇ ਦਿੱਤੇ ਪਰ ਪਲਾਂਟ ਨਹੀਂ ਲਗਵਾਇਆ ਗਿਆ। ਸੈਕਟਰ -17 ਥਾਣੇ ਦੀ ਪੁਲਸ ਨੇ ਭੁਪਿੰਦਰ ਤੇ ਹੋਰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8