ਚੋਰੀ ਦੇ 2 ਮੋਟਰਸਾਈਕਲਾਂ ਸਮੇਤ 3 ਨੌਜਵਾਨ ਗ੍ਰਿਫ਼ਤਾਰ
Thursday, Dec 19, 2024 - 03:49 PM (IST)
ਅਬੋਹਰ (ਸੁਨੀਲ) : ਨਗਰ ਥਾਣਾ ਨੰਬਰ-1 ਨੇ ਤਿੰਨ ਨੌਜਵਾਨਾਂ ਨੂੰ 2 ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਸਹਾਇਕ ਸਬ ਇੰਸਪੈਕਟਰ ਸਤਪਾਲ ਪੁਲਸ ਪਾਰਟੀ ਸਮੇਤ ਪਿੰਡ ਬਹਾਵਲਵਾਸੀ ਬਾਈਪਾਸ ਕੋਲ ਮੌਜੂਦ ਸਨ। ਇਸ ਦੌਰਾਨ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਅਕਾਸ਼ਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਰਾਮ ਨਗਰ, ਰਾਜਾ ਪੁੱਤਰ ਜੰਗੀਰ ਸਿੰਘ ਵਾਸੀ ਡਾਂਸਰ ਕਬਾੜੀਆ ਇੰਦਰਾ ਨਗਰੀ ਅਤੇ ਪਵਨ ਕੁਮਾਰ ਪੁੱਤਰ ਸੁਭਾਸ਼ ਚੰਦਰ ਵਾਸੀ ਇੰਦਰਾ ਨਗਰੀ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਦੇ ਹਨ।
ਪੁਲਸ ਨੇ ਬਹਾਵਲਵਾਸੀ ਨੇੜੇ ਲਿੰਕ ਰੋਡ ਬਾਈਪਾਸ ’ਤੇ ਨਾਕਾਬੰਦੀ ਕਰਕੇ ਤਿੰਨ ਨੌਜਵਾਨਾਂ ਨੂੰ ਚੋਰੀ ਦੇ 2 ਮੋਟਰਸਾਈਕਲਾਂ ਸਮੇਤ ਕਾਬੂ ਕਰ ਲਿਆ। ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।