ਪਰਾਲੀ ਨੂੰ ਅੱਗ ਲਗਾਉਣ ਦੇ ਦੋਸ਼ ’ਚ 21 ਨਾਮਜ਼ਦ
Monday, Dec 16, 2024 - 04:48 PM (IST)
ਫਿਰੋਜ਼ਪੁਰ (ਪਰਮਜੀਤ ਸੋਢੀ) : ਜ਼ਿਲ੍ਹਾ ਫਿਰੋਜ਼ਪੁਰ 'ਚ ਵੱਖ ਵੱਖ ਥਾਵਾਂ ’ਤੇ ਪਰਾਲੀ ਨੂੰ ਅੱਗ ਲਗਾਉਣ ਦੇ ਦੋਸ਼ 'ਚ ਥਾਣਾ ਕੁੱਲਗੜ੍ਹੀ, ਥਾਣਾ ਤਲਵੰਡੀ ਭਾਈ ਪੁਲਸ ਨੇ 21 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਇਲਾਕੇ ਵਿਚ ਮੌਜੂਦ ਸੀ।
ਇਸ ਦੌਰਾਨ ਖ਼ਾਸ ਮੁਖ਼ਬਰਾਂ ਨੇ ਇਤਲਾਹ ਦਿੱਤੀ ਕਿ ਪਿੰਡ ਡਸਟੂਲ ਸਾਹਿਬ, ਪਿੰਡ ਬੱਧਣੀ ਜੈਮਲ ਸਿੰਘ ਵਾਲਾ, ਪਿੰਡ ਮਾਛੀਵਾਡ਼ਾ, ਪਿੰਡ ਮੱਲਵਾਲ, ਪਿੰਡ ਸੈਦਾਂ ਵਾਲਾ, ਪਿੰਡ ਕਾਸੂ ਬੇਗੂ, ਪਿੰਡ ਨੂਰਪੁਰ ਸੇਠਾਂ, ਪਿੰਡ ਮੋਹਕਮ ਭੱਟੀ, ਪਿੰਡ ਝੋਕ ਹਰੀਹਰ, ਪਿੰਡ ਬੁੱਕਣ ਖਾਂ, ਪਿੰਡ ਕਾਕੂ ਵਾਲਾ, ਪਿੰਡ ਭੋਲੂ ਵਾਲਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਗਈ ਹੈ। ਪੁਲਸ ਨੇ ਦੱਸਿਆ ਕਿ ਉਕਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।