Crypto Currency ਦੇ ਟੋਕਣ ਖਰੀਦਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ
Saturday, Dec 14, 2024 - 02:36 PM (IST)
ਲੁਧਿਆਣਾ (ਰਾਜ)- ਥਾਣਾ ਸਰਾਭਾ ਨਗਰ ਦੀ ਪੁਲਸ ਨੇ ਰਮਨ ਅੱਤਰੀ ਦੀ ਸ਼ਿਕਾਇਤ ’ਤੇ ਮੁਲਜ਼ਮ ਸੁਭਾਸ਼ ਭੱਟ ਖਿਲਾਫ ਅਮਾਨਤ ’ਚ ਖਿਆਨਤ ਅਤੇ ਧੋਖਾਦੇਹੀ ਦਾ ਪਰਚਾ ਦਰਜ ਕੀਤਾ ਹੈ। ਰਮਨ ਦਾ ਦੋਸ਼ ਹੈ ਕਿ ਮੁਲਜ਼ਮ ਸੁਭਾਸ਼ ਭੱਟ ਨੇ ਉਸ ਨੂੰ ਕ੍ਰਿਪਟੋ ਕਰੰਸੀ ਦੇ ਟੋਕਨ ਖਰੀਦ ਕੇ ਦੇਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪ ਲਏ।
ਇਹ ਖ਼ਬਰ ਵੀ ਪੜ੍ਹੋ - 4 ਦਿਨ ਬੰਦ ਰਹੇਗਾ ਇੰਟਰਨੈੱਟ, ਕਿਸਾਨ ਅੰਦੋਲਨ ਕਾਰਨ ਜਾਰੀ ਹੋਏ ਹੁਕਮ
ਜਦੋਂ ਉਸ ਨੇ ਪਤਾ ਕੀਤਾ ਤਾਂ ਕਰੀਬ 16.80 ਲੱਖ ਰੁਪਏ ਦਾ ਫਰਕ ਨਿਕਲਿਆ, ਜੋ ਕਿ ਮੁਲਜ਼ਮ ਨੇ ਹੇਰਾਫੇਰੀ ਕੀਤੀ ਸੀ। ਫਿਰ ਮੁਲਜ਼ਮ ਨੇ ਪੈਸੇ ਮੋੜਨ ਲਈ ਉਸ ਨੂੰ ਬੈਂਕ ਅਕਾਊਂਟ ਦੇ ਚੈੱਕ ਦੇ ਦਿੱਤੇ, ਜੋ ਕਿ ਪਹਿਲਾਂ ਤੋਂ ਬੰਦ ਪਿਆ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ, ਜੋ ਕਿ ਜਾਂਚ ਤੋਂ ਬਾਅਦ ਹੁਣ ਮੁਲਜ਼ਮ ’ਤੇ ਕੇਸ ਦਰਜ ਕੀਤਾ ਹੈ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8