ਬਿਨਾਂ ਮਨਜ਼ੂਰੀ ਪਿੰਡਾਂ 'ਚ ਚੱਲ ਰਹੇ ਆਈਲੈਟਸ ਸੈਂਟਰ ਸਰਕਾਰ ਨੂੰ ਲਗਾ ਰਹੇ ਹਨ ਮੋਟਾ ਚੂਨਾ

10/22/2020 3:15:32 PM

ਤਪਾ ਮੰਡੀ(ਸ਼ਾਮ,ਗਰਗ): ਕੋਰੋਨਾ ਮਹਾਮਾਰੀ ਦੌਰਾਨ ਸਰਕਾਰ ਨੇ ਲੋਕਾਂ ਦੀ ਸਾਵਧਾਨੀ ਨੂੰ ਧਿਆਨ 'ਚ ਰੱਖਦੇ ਹੋਏ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਉਥੇ ਹੀ ਪਿੰਡਾਂ 'ਚ ਕਈ ਲਾਲਚੀ ਕਿਸਮ ਦੇ ਲੋਕਾਂ ਨੇ ਬਿਨ੍ਹਾਂ ਕਿਸੇ ਲਾਇਸੈਂਸ, ਫਾਇਰ ਸੇਫਟੀ, ਬੱਚਿਆਂ ਨੂੰ ਅਪਣੇ ਘਰ ਆਈਲੈਟਸ ਦੀ ਕੋਚਿੰਗ ਦੇ ਰਹੇ ਹਨ ਜੋ ਕਿ ਸਰਕਾਰ ਦੇ ਨਿਯਮਾਂ ਦੇ ਬਿਲਕੁਲ ਉਲਟ ਹੈ। ਜਿਥੇ ਬੱਚਿਆਂ ਦੀ ਸਿਹਤ ਅਤੇ ਭਵਿੱਖ ਖਤਰੇ 'ਚ ਹੈ। ਉਥੇ ਹੀ ਸਰਕਾਰ ਦੇ ਨਿਯਮਾਂ ਨੂੰ ਨਜਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਇਸ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ।

ਇਸ ਸੰਬੰਧੀ ਸਿਟੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੱਤ ਪਾਲ ਗੋਇਲ ਦਾ ਕਹਿਣਾ ਹੈ ਕਿ ਸਰਕਾਰ ਵੀ ਦੌਗਲੀ ਨੀਤੀ ਸਾਹਮਣੇ ਆਈ ਹੈ, ਉਨ੍ਹਾਂ ਕਿਹਾ ਕਿ ਪਿੰਡਾਂ 'ਚ ਜੋ ਨਜਾਇਜ਼ ਧੜਾਧੜ ਬਿਨ੍ਹਾਂ ਕਿਸੇ ਰਜਿਸਟਰੇਸ਼ਨ ਤੋਂ ਰਜਿਸਟਰਡ ਸੈਟਰਾਂ ਜਿਨੀਂ ਫੀਸ ਲੈ ਕੇ ਸਰਕਾਰ ਨੂੰ ਮੋਟਾ ਚੂਨਾ ਲਗਾਇਆ ਜਾ ਰਿਹਾ ਹੈ ਅਤੇ ਛਾਪਾਮਾਰੀ ਕਰਕੇ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਦਾ ਭਵਿੱਖ ਨਾਲ ਖਿਲਵਾੜ ਨਾ ਹੋਵੇ।


Aarti dhillon

Content Editor

Related News