ਭ੍ਰਿਸ਼ਟਾਚਾਰ ਦਾ ਸਕੂਲ ਚਲਾ ਰਹੇ ਹਨ PM ਮੋਦੀ : ਰਾਹੁਲ ਗਾਂਧੀ

Saturday, Apr 20, 2024 - 01:41 PM (IST)

ਭ੍ਰਿਸ਼ਟਾਚਾਰ ਦਾ ਸਕੂਲ ਚਲਾ ਰਹੇ ਹਨ PM ਮੋਦੀ : ਰਾਹੁਲ ਗਾਂਧੀ

ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭ੍ਰਿਸ਼ਟਾਚਾਰ ਨੂੰ ਜਿਸ ਤਰ੍ਹਾਂ ਉਤਸ਼ਾਹ ਦੇ ਰਹੇ ਹਨ, ਉਸ ਤੋਂ ਇਹੀ ਲੱਗਦਾ ਹੈ ਕਿ ਉਹ ਖ਼ੁਦ ਭ੍ਰਿਸ਼ਟਾਚਾਰ ਦਾ ਸਕੂਲ ਚੱਲ ਰਹੇ ਹਨ। ਰਾਹੁਲ ਨੇ ਕਿਹਾ ਨਰਿੰਦਰ ਮੋਦੀ ਦੇਸ਼ 'ਚ 'ਭ੍ਰਿਸ਼ਟਾਚਾਰ ਦਾ ਸਕੂਲ' ਚਲਾ ਰਹੇ ਹਨ, ਜਿੱਥੇ 'ਵਿਆਪਕ ਭ੍ਰਿਸ਼ਟਾਚਾਰ ਵਿਗਿਆਨ' ਵਿਸ਼ੇ ਦੇ ਅਧੀਨ 'ਚੰਦੇ ਦੇ ਧੰਦੇ' ਸਮੇਤ ਹਰ ਇਕ ਚੈਪਟਰ ਉਹ ਖ਼ੁਦ ਡਿਟੇਲ 'ਚ ਪੜ੍ਹਾ ਰਹੇ ਹਨ।''

ਉਨ੍ਹਾਂ ਨੇ ਮੋਦੀ ਸਰਕਾਰ ਦੀ ਭ੍ਰਿਸ਼ਟਾਚਾਰ ਦੇ ਤਰੀਕੇ ਦਾ ਖ਼ੁਲਾਸਾ ਕਰਦੇ ਹੋਏ ਕਿਹਾ,''ਜਿਵੇਂ ਛਾਪਾ ਮਾਰ ਕੇ ਚੰਦੇ ਦੀ ਵਸੂਲੀ ਕਿਵੇਂ ਹੁੰਦੀ ਹੈ। ਚੰਦਾ ਲੈ ਕੇ ਠੇਕਾ ਕਿਵੇਂ ਵੰਡਿਆ ਜਾਂਦਾ ਹੈ। ਭ੍ਰਿਸ਼ਟਾਚਾਰੀਆਂ ਨੂੰ ਧੌਣ ਵਾਲੀ ਵਾਸ਼ਿੰਗ ਮਸ਼ੀਨ ਕਿਵੇਂ ਕੰਮ ਕਰਦੀ ਹੈ। ਏਜੰਸੀਆਂ ਨੂੰ ਵਸੂਲੀ ਏਜੰਟ ਬਣਾ ਕੇ 'ਬੇਲ ਅਤੇ ਜੇਲ੍ਹ' ਦਾ ਖੇਡ ਕਿਵੇਂ ਹੁੰਦਾ ਹੈ।''  ਰਾਹੁਲ ਗਾਂਧੀ ਨੇ ਕਿਹਾ,''ਭ੍ਰਿਸ਼ਟਾਚਾਰੀਆਂ ਦਾ ਅੱਡਾ' ਬਣ ਚੁੱਕੀ ਭਾਜਪਾ ਨੇ ਆਪਣੇ ਨੇਤਾਵਾਂ ਲਈ ਇਸ 'ਕ੍ਰੈਸ਼ ਕੋਰਸ' ਨੂੰ ਜ਼ਰੂਰੀ ਕਰ ਦਿੱਤਾ ਹੈ, ਜਿਸ ਦੀ ਕੀਮਤ ਦੇਸ਼ ਚੁਕਾ ਰਿਹਾ ਹੈ। ਇੰਡੀਆ ਗਠਜੋੜ ਦੀ ਸਰਕਾਰ, ਭ੍ਰਿਸ਼ਟਾਚਾਰ ਦੇ ਇਸ ਸਕੂਲ 'ਤੇ ਤਾਲਾ ਲਗਾ ਕੇ ਇਸ ਕੋਰਸ ਨੂੰ ਹਮੇਸ਼ਾ ਲਈ ਬੰਦ ਕਰ ਦੇਵੇਗੀ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

DIsha

Content Editor

Related News